- ਮਨੋਰੰਜਨ
- No Comment
ਆਮਿਰ ਖਾਨ ਦੀ ਬੇਟੀ ਆਇਰਾ ਅੱਜ ਆਪਣੇ ਬੁਆਏਫ੍ਰੈਂਡ ਨਾਲ ਕਰੇਗੀ ਵਿਆਹ, ਕਈ ਵੱਡੀਆਂ ਸ਼ਖਸੀਅਤਾਂ ਦੇ ਪਹੁੰਚਣ ਦੀ ਉਮੀਦ
ਇਸ ਪਾਰਟੀ ‘ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਹਾਲਾਂਕਿ ਮੰਗਲਵਾਰ ਰਾਤ ਆਮਿਰ ਨੂੰ ਸਾਇਰਾ ਬਾਨੋ ਅਤੇ ਸਲਮਾਨ ਖਾਨ ਦੇ ਘਰ ਦੇਖਿਆ ਗਿਆ।
ਬਾਲੀਵੁੱਡ ਦੇ ਦਿਗਜ ਐਕਟਰ ਆਮਿਰ ਖਾਨ ਦੀ ਬੇਟੀ ਅੱਜ ਵਿਆਹ ਕਰਵਾਉਣ ਜਾ ਰਹੀ ਹੈ। ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅੱਜ ਫਿਟਨੈੱਸ ਟ੍ਰੇਨਰ ਨੂਪੁਰ ਸ਼ਿਖਾਰੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ। ਅੱਜ ਸ਼ਾਮ 6 ਵਜੇ ਮੁੰਬਈ ਦੇ ਹੋਟਲ ਤਾਜ ਲੈਂਡਸ ਐਂਡ ‘ਚ ਦੋਵੇਂ ਰਜਿਸਟਰਾਰ ਵਿਆਹ ਕਰਨਗੇ।
ਸੂਤਰਾਂ ਮੁਤਾਬਕ ਇਸ ਪਾਰਟੀ ‘ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਹਾਲਾਂਕਿ ਮੰਗਲਵਾਰ ਰਾਤ ਆਮਿਰ ਨੂੰ ਸਾਇਰਾ ਬਾਨੋ ਅਤੇ ਸਲਮਾਨ ਖਾਨ ਦੇ ਘਰ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਆਮਿਰ ਦੋਹਾਂ ਨੂੰ ਵਿਆਹ ਦਾ ਸੱਦਾ ਦੇਣ ਗਏ ਸਨ। ਤਾਜ ਲੈਂਡਸ ਐਂਡ ‘ਤੇ ਰਜਿਸਟਰਾਰ ਵਿਆਹ ਤੋਂ 2-3 ਦਿਨ ਬਾਅਦ ਆਯਰਾ ਅਤੇ ਨੂਪੁਰ ਦਾ ਰਾਜਸਥਾਨ ‘ਚ ਡੈਸਟੀਨੇਸ਼ਨ ਵੈਡਿੰਗ ਹੋਵੇਗਾ, ਹਾਲਾਂਕਿ ਤਰੀਕ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ।
ਇਸ ਦੇ ਨਾਲ ਹੀ ਰਿਸੈਪਸ਼ਨ 13 ਜਨਵਰੀ ਨੂੰ ਮੁੰਬਈ ਦੇ ਮਸ਼ਹੂਰ ਜੀਓ ਵਰਲਡ ਸੈਂਟਰ ‘ਚ ਹੋਵੇਗੀ। ਰਿਸੈਪਸ਼ਨ ‘ਚ ਬਾਲੀਵੁੱਡ ਸਿਤਾਰੇ ਸ਼ਿਰਕਤ ਕਰਨਗੇ। ਰਜਿਸਟਰਾਰ ਵਿਆਹ ਮੁੰਬਈ ਦੇ ਮਸ਼ਹੂਰ 5 ਸਟਾਰ ਹੋਟਲ ਤਾਜ ਲੈਂਡਸ ਐਂਡ ‘ਚ ਹੋਵੇਗਾ। ਇਹ ਹੋਟਲ ਬੈਂਡਸਟੈਂਡ, ਬਾਂਦਰਾ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਹ ਸਥਾਨ ਸਲਮਾਨ ਅਤੇ ਸ਼ਾਹਰੁਖ ਦੇ ਘਰ ਦੇ ਕੋਲ ਹੈ। ਸਾਰਾ ਸਮਾਗਮ ਤਾਜ ਲੈਂਡਜ਼ ਐਂਡ ਦੇ ਸਮੁੰਦਰੀ ਕੰਢੇ ਵਾਲੇ ਲਾਅਨ ਵਿੱਚ ਹੋਵੇਗਾ। ਇੱਥੇ ਪ੍ਰਿਅੰਕਾ ਚੋਪੜਾ ਦਾ ਰਿਸੈਪਸ਼ਨ ਆਯੋਜਿਤ ਕੀਤਾ ਗਿਆ ਸੀ।
ਆਇਰਾ ਅਤੇ ਨੂਪੁਰ ਦੀ ਹਲਦੀ ਦੀ ਰਸਮ ਪਿਛਲੇ ਮੰਗਲਵਾਰ ਨੂੰ ਹੋਈ। ਆਮਿਰ ਖਾਨ ਦੀਆਂ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਨੂੰ ਇਕੱਠੇ ਦੇਖਿਆ ਗਿਆ। ਹਲਦੀ ਸਮਾਰੋਹ ‘ਚ ਹਰ ਕੋਈ ਨੌਵਰੀ ਸਾੜੀ (ਮਹਾਰਾਸ਼ਟਰੀ ਸਾੜੀ) ਪਹਿਨੇ ਦੇਖਿਆ ਗਿਆ। ਆਮਿਰ ਖਾਨ ਦੀ ਭੈਣ ਨਿਖਤ ਖਾਨ ਨੇ ਦੱਸਿਆ ਕਿ ਆਇਰਾ ਅਤੇ ਨੂਪੁਰ ਦਾ ਵਿਆਹ ਰਵਾਇਤੀ ਮਹਾਰਾਸ਼ਟਰੀ ਅੰਦਾਜ਼ ‘ਚ ਨਹੀਂ ਹੋਵੇਗਾ। ਇਕ ਇੰਟਰਵਿਊ ਦੌਰਾਨ ਨਿਖਤ ਨੇ ਕਿਹਾ- ਆਮਿਰ ਆਪਣੀ ਬੇਟੀ ਦੇ ਵਿਆਹ ‘ਚ ਗਾਉਣਾ ਸਿੱਖ ਰਹੇ ਹਨ ਅਤੇ ਉਹ ਢੋਲ ‘ਤੇ ਗਾਉਣ ਦਾ ਅਭਿਆਸ ਅਤੇ ਤਿਆਰੀ ਵੀ ਕਰ ਰਹੇ ਹਨ। ਸੰਗੀਤ ਸਮਾਰੋਹ ਵਿਚ ਅਸੀਂ ਸਾਰੇ ਮਿਲ ਕੇ ਢੋਲ ਵਜਾਵਾਂਗੇ ਅਤੇ ਵਿਆਹ ਦੇ ਗੀਤ ਗਾਵਾਂਗੇ।