ਪੀਐੱਮ ਨਰਿੰਦਰ ਮੋਦੀ ਖਿਲਾਫ ਵੰਸ਼ਵਾਦੀ ਪਾਰਟੀਆਂ ਦੇ ਰਾਜਕੁਮਾਰ ਇਕੱਠੇ ਹੋਏ : ਅਮਿਤ ਸ਼ਾਹ

ਪੀਐੱਮ ਨਰਿੰਦਰ ਮੋਦੀ ਖਿਲਾਫ ਵੰਸ਼ਵਾਦੀ ਪਾਰਟੀਆਂ ਦੇ ਰਾਜਕੁਮਾਰ ਇਕੱਠੇ ਹੋਏ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ, ‘I.N.D.I.A’ ਗਠਜੋੜ ਸਾਰੀਆਂ ਵੰਸ਼ਵਾਦੀ ਪਾਰਟੀਆਂ ਦਾ ਗਠਜੋੜ ਹੈ, ਜੋ ਵੰਸ਼ਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਨੂੰ ਪਾਲਦਾ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਾਰੀਆਂ ਪਾਰਟੀਆਂ ਦਾ ਗਠਜੋੜ ਹੈ, ਜੋ ਰਾਸ਼ਟਰ ਦੇ ਸਿਧਾਂਤਾਂ ‘ਤੇ ਚੱਲਦਾ ਹੈ।’

ਲੋਕਸਭਾ 2024 ਚੋਣਾਂ ਲਈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਕਮਰ ਕਸ ਲਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਮਹਾਭਾਰਤ ਦੀ ਜੰਗ ਨਾਲ ਕੀਤੀ ਹੈ। ਉਨ੍ਹਾਂ ਐਤਵਾਰ ਨੂੰ ਕਿਹਾ ਕਿ ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੀ ਹੈ, ਉਥੇ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀ ‘I.N.D.I.A’ ਗਠਜੋੜ ਵੰਸ਼ਵਾਦੀ ਪਾਰਟੀਆਂ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਭ੍ਰਿਸ਼ਟ ਲੋਕਾਂ ਨਾਲ ਭਰਿਆ ਹੋਇਆ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਦੇ ਸਾਰੇ ‘ਰਾਜਕੁਮਾਰ’ ਮੋਦੀ ਖ਼ਿਲਾਫ਼ ਇਕੱਠੇ ਹੋ ਗਏ ਹਨ। ਭਾਜਪਾ ਦੇ ਦੋ ਰੋਜ਼ਾ ਸੰਮੇਲਨ ਦੇ ਆਖਰੀ ਦਿਨ ‘ਭਾਜਪਾ: ਰਾਸ਼ਟਰ ਦੀ ਉਮੀਦ, ਵਿਰੋਧੀ ਧਿਰ ਦੀ ਨਿਰਾਸ਼ਾ’ ਮਤੇ ‘ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵੰਸ਼ਵਾਦ ਦੀ ਰਾਜਨੀਤੀ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਵਿਰੋਧੀ ‘I.N.D.I.A’ ਗਠਜੋੜ ਦੀ ਸਖ਼ਤ ਆਲੋਚਨਾ ਕੀਤੀ।

ਅਮਿਤ ਸ਼ਾਹ ਨੇ ਕਿਹਾ, ‘I.N.D.I.A’ ਗਠਜੋੜ ਸਾਰੀਆਂ ਵੰਸ਼ਵਾਦੀ ਪਾਰਟੀਆਂ ਦਾ ਗਠਜੋੜ ਹੈ, ਜੋ ਵੰਸ਼ਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਨੂੰ ਪਾਲਦਾ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਾਰੀਆਂ ਪਾਰਟੀਆਂ ਦਾ ਗਠਜੋੜ ਹੈ, ਜੋ ਰਾਸ਼ਟਰ ਦੇ ਸਿਧਾਂਤਾਂ ‘ਤੇ ਚੱਲਦਾ ਹੈ।’ ਮੀਟਿੰਗ ਵਿੱਚ ਮੋਦੀ-ਮੋਦੀ ਦੇ ਨਾਅਰਿਆਂ ਦਰਮਿਆਨ ਉਨ੍ਹਾਂ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਦੇ ਸਾਰੇ ‘ਰਾਜਕੁਮਾਰ’ ਮੋਦੀ ਖ਼ਿਲਾਫ਼ ਇਕੱਠੇ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਰਫ਼ ਇੱਕ ਤਾਕਤਵਰ ਪਰਿਵਾਰ ਦਾ ਵਿਅਕਤੀ ਹੀ ਇਸ ਉੱਚ ਅਹੁਦੇ ’ਤੇ ਕਾਬਜ਼ ਹੋ ਸਕਦਾ ਹੈ।