ਅਮਿਤ ਸ਼ਾਹ ਨੇ ਪੰਜਾਬ ਪਹੁੰਚ ਕੇ ਕਿਹਾ ਪੀਓਕੇ ਸਾਡਾ ਸੀ, ਸਾਡਾ ਹੈ ਅਤੇ ਸਾਡਾ ਰਹੇਗਾ

ਅਮਿਤ ਸ਼ਾਹ ਨੇ ਪੰਜਾਬ ਪਹੁੰਚ ਕੇ ਕਿਹਾ ਪੀਓਕੇ ਸਾਡਾ ਸੀ, ਸਾਡਾ ਹੈ ਅਤੇ ਸਾਡਾ ਰਹੇਗਾ

ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਹਿਸਾਬ ਨਾਲ ਪੰਜ ਗੇੜਾਂ ਦੀਆਂ ਚੋਣਾਂ ਵਿੱਚ ਮੋਦੀ ਸਰਕਾਰ ਨੂੰ 310 ਸੀਟਾਂ ਮਿਲ ਰਹੀਆਂ ਹਨ, ਹੁਣ ਛੇਵਾਂ ਪੜਾਅ ਵੀ ਪੂਰਾ ਹੋ ਗਿਆ ਹੈ। 1 ਜੂਨ ਨੂੰ ਆਖਰੀ ਪੜਾਅ ਤੋਂ ਬਾਅਦ ਮੋਦੀ ਸਰਕਾਰ ਦਾ ਚਾਰ ਸੌ ਪਾਰ ਦਾ ਨਾਅਰਾ ਸਹੀ ਸਾਬਤ ਹੋਵੇਗਾ।

ਪੰਜਾਬ ਵਿਚ ਆਖਰੀ ਪੜਾਅ ਯਾਨੀ ਕਿ 1 ਜੂਨ ਨੂੰ ਲੋਕਸਭਾ ਚੋਣਾਂ ਲਈ ਵੋਟਾਂ ਹੋਣਗੀਆਂ, ਇਸ ਲਈ ਸਾਰੀ ਹੀ ਰਾਜਨੀਤਿਕ ਪਾਰਟੀਆਂ ਦੇ ਵੱਡੇ ਆਗੂ ਪੰਜਾਬ ਦੌਰੇ ਤੇ ਆਏ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਵਿਰੋਧੀਆਂ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਪਾਕਿਸਤਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਪੀਓਕੇ ਸਾਡਾ ਸੀ, ਸਾਡਾ ਹੈ ਅਤੇ ਸਾਡਾ ਹੀ ਰਹੇਗਾ। ਅਸੀਂ ਇਸ ਨਾਲ ਜੁੜੇ ਰਹਾਂਗੇ ਅਤੇ ਕੋਈ ਵੀ ਤਾਕਤ ਸਾਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕੇਗੀ।

ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਕੇਜਰੀਵਾਲ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏ.ਟੀ.ਐਮ. ਬਣਾਇਆ ਹੈ। ਅਦਾਲਤੀ ਕੇਸ ਲੜਨ ਲਈ ਕਾਨੂੰਨੀ ਫੀਸ ਅਦਾ ਕਰਨ ਲਈ ਵੀ ਉਹ ਪੰਜਾਬ ’ਤੇ ਨਿਰਭਰ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣਾ ਮਾਨ ਕ੍ਰੈਡਿਟ ਕਾਰਡ ਏਟੀਐਮ ਵਿੱਚ ਪਾ ਕੇ ਪੈਸੇ ਦਿੱਲੀ ਲੈ ਜਾਂਦੇ ਹਨ। ਸ਼ਾਹ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਾਨੂੰ ਡਰਾ ਰਹੀ ਹੈ ਕਿ ਪਾਕਿਸਤਾਨ ਕੋਲ ਪ੍ਰਮਾਣੂ ਹਥਿਆਰ ਹਨ, ਪਰ ਅਸੀਂ ਐਟਮ ਬੰਬ ਤੋਂ ਨਹੀਂ ਡਰਦੇ।

ਸ਼ਾਹ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਹਿਸਾਬ ਨਾਲ ਪੰਜ ਗੇੜਾਂ ਦੀਆਂ ਚੋਣਾਂ ਵਿੱਚ ਮੋਦੀ ਸਰਕਾਰ ਨੂੰ 310 ਸੀਟਾਂ ਮਿਲ ਰਹੀਆਂ ਹਨ, ਹੁਣ ਛੇਵਾਂ ਪੜਾਅ ਵੀ ਪੂਰਾ ਹੋ ਗਿਆ ਹੈ। 1 ਜੂਨ ਨੂੰ ਆਖਰੀ ਪੜਾਅ ਤੋਂ ਬਾਅਦ ਮੋਦੀ ਸਰਕਾਰ ਦਾ ਚਾਰ ਸੌ ਪਾਰ ਦਾ ਨਾਅਰਾ ਸਹੀ ਸਾਬਤ ਹੋਵੇਗਾ। ਸ਼ਾਹ ਐਤਵਾਰ ਸ਼ਾਮ ਬਹਾਦੁਰਕੇ ਦੀ ਦਾਣਾ ਮੰਡੀ ‘ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਗਾਂਧੀ ‘ਤੇ ਚੁਟਕੀ ਲੈਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ 4 ਜੂਨ ਨੂੰ ਭਾਜਪਾ ਦੀ ਸਰਕਾਰ ਬਣ ਰਹੀ ਹੈ। 400 ਤੋਂ ਵੱਧ ਸੀਟਾਂ ਆ ਰਹੀਆਂ ਹਨ ਅਤੇ 6 ਜੂਨ ਨੂੰ ਕਾਂਗਰਸ ਦੇ ਰਾਹੁਲ ਬਾਬਾ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਜਾਣਗੇ।