ਯੂਕਰੇਨ ਨਾਲ ਯੁੱਧ ਰੋਕਣ ਲਈ ਪੁਤਿਨ ਤਿਆਰ, ਪਰ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਮੌਜੂਦਾ ਨਿਯਮਾਂ ਮੁਤਾਬਕ ਹੀ ਰਹਿਣ

ਯੂਕਰੇਨ ਨਾਲ ਯੁੱਧ ਰੋਕਣ ਲਈ ਪੁਤਿਨ ਤਿਆਰ, ਪਰ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਮੌਜੂਦਾ ਨਿਯਮਾਂ ਮੁਤਾਬਕ ਹੀ ਰਹਿਣ

ਪੁਤਿਨ ਜੰਗ ਨੂੰ ਰੋਕਣ ਲਈ ਤਿਆਰ ਹੋਣ ਦੀਆਂ ਖਬਰਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ, ਪਰ ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਮਾਸਕੋ ਨੇ ਉੱਤਰ-ਪੂਰਬੀ ਯੂਕਰੇਨ ਦੇ ਖਾਰਕਿਵ ਖੇਤਰ ਦੇ ਖਿਲਾਫ ਨਵਾਂ ਹਮਲਾ ਸ਼ੁਰੂ ਕੀਤਾ ਹੈ।

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ ਯੁੱਧ ਖਤਮ ਦੀ ਪਹਿਲ ਕੀਤੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਯੁੱਧ ਨੂੰ ਰੋਕਣ ਲਈ ਸਹਿਮਤ ਹੋ ਗਏ ਹਨ। ਪਰ ਉਸ ਨੇ ਇਸ ਲਈ ਕੁਝ ਸ਼ਰਤਾਂ ਰੱਖੀਆਂ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਰੂਸੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਪੁਤਿਨ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਮੌਜੂਦਾ ਨਿਯਮਾਂ ਮੁਤਾਬਕ ਬਣੀ ਰਹੇ।

ਇਸ ਦਾ ਮਤਲਬ ਇਹ ਹੈ ਕਿ ਯੂਕਰੇਨ ਦੇ ਉਹ ਖੇਤਰ ਜਿਨ੍ਹਾਂ ‘ਤੇ ਰੂਸ ਨੇ ਕਬਜ਼ਾ ਕੀਤਾ ਹੋਇਆ ਹੈ, ਉਹ ਹੁਣ ਉਸਦਾ ਹਿੱਸਾ ਬਣੇ ਹੋਏ ਹਨ। ਪੁਤਿਨ ਜੰਗ ਨੂੰ ਰੋਕਣ ਲਈ ਤਿਆਰ ਹੋਣ ਦੀਆਂ ਖਬਰਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ ਪਰ ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਮਾਸਕੋ ਨੇ ਉੱਤਰ-ਪੂਰਬੀ ਯੂਕਰੇਨ ਦੇ ਖਾਰਕਿਵ ਖੇਤਰ ਦੇ ਖਿਲਾਫ ਨਵਾਂ ਹਮਲਾ ਸ਼ੁਰੂ ਕੀਤਾ ਹੈ। ਪੁਤਿਨ ਨਾਲ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਏਜੰਸੀ ਨੂੰ ਦੱਸਿਆ ਕਿ ਪੁਤਿਨ ਜਦੋਂ ਤੱਕ ਚਾਹੁਣ ਲੜ ਸਕਦੇ ਹਨ ਪਰ ਪੁਤਿਨ ਜੰਗਬੰਦੀ ਲਈ ਵੀ ਤਿਆਰ ਹਨ। ਇਕ ਹੋਰ ਸੂਤਰ ਨੇ ਕਿਹਾ ਕਿ ਰੂਸ ਕੋਲ ਹੁਣ ਕ੍ਰੀਮੀਆ ਤੱਕ ਜ਼ਮੀਨੀ ਰਸਤਿਆਂ ਤੱਕ ਪਹੁੰਚ ਹੈ।

ਜੇਕਰ ਮੌਜੂਦਾ ਸਰਹੱਦੀ ਰੇਖਾ ਬਾਰੇ ਸਹਿਮਤੀ ਬਣ ਜਾਂਦੀ ਹੈ, ਤਾਂ ਰੂਸੀ ਇਸ ਨੂੰ ਆਪਣੀ ਜਿੱਤ ਸਮਝਣਗੇ। ਉਹ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਪੱਛਮ ਦੇ ਹਮਲੇ ਦੇ ਬਾਵਜੂਦ ਆਪਣੀ ਪ੍ਰਭੂਸੱਤਾ ਕਾਇਮ ਰੱਖੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਰਾਇਟਰਜ਼ ਨੂੰ ਦੱਸਿਆ ਕਿ ਪੁਤਿਨ ਨੇ ਵਾਰ-ਵਾਰ ਜ਼ਾਹਰ ਕੀਤਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ ਅਤੇ ਲੰਮੀ ਜੰਗ ਨਹੀਂ ਚਾਹੁੰਦੇ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਹਾਲਾਂਕਿ ਪੁਤਿਨ ਦੀਆਂ ਸ਼ਰਤਾਂ ‘ਤੇ ਕਿਸੇ ਵੀ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ। ਉਸਨੇ ਰੂਸੀ ਫੌਜਾਂ ਦੁਆਰਾ ਕਬਜੇ ਵਿੱਚ ਲਏ ਗਏ ਯੂਕਰੇਨ ਦੇ ਖੇਤਰਾਂ ਨੂੰ ਦੁਬਾਰਾ ਲੈਣ ਦੀ ਸਹੁੰ ਖਾਧੀ ਹੈ। ਇਸ ਵਿੱਚ ਕ੍ਰੀਮੀਆ ਵੀ ਸ਼ਾਮਲ ਹੈ ਜਿਸ ਉੱਤੇ ਰੂਸ ਨੇ 2014 ਵਿੱਚ ਕਬਜ਼ਾ ਕਰ ਲਿਆ ਸੀ।