ਸਾਡਾ ਸੜਕੀ ਨੈੱਟਵਰਕ ਚੀਨ ਤੋਂ ਵਧੀਆ, ਹੁਣ ਅਮਰੀਕਾ ਨੂੰ ਪਿੱਛੇ ਛੱਡਣ ਦੀ ਵਾਰੀ : ਆਨੰਦ ਮਹਿੰਦਰਾ

ਸਾਡਾ ਸੜਕੀ ਨੈੱਟਵਰਕ ਚੀਨ ਤੋਂ ਵਧੀਆ, ਹੁਣ ਅਮਰੀਕਾ ਨੂੰ ਪਿੱਛੇ ਛੱਡਣ ਦੀ ਵਾਰੀ : ਆਨੰਦ ਮਹਿੰਦਰਾ

ਆਨੰਦ ਮਹਿੰਦਰਾ ਨੇ ਟਵੀਟ ਕਰਕੇ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸੂਚੀ ਦਿੱਤੀ, ਜਿਨ੍ਹਾਂ ਕੋਲ ਸਭ ਤੋਂ ਵੱਡਾ ਸੜਕੀ ਨੈੱਟਵਰਕ ਹੈ। ਇਸ ਸੂਚੀ ਦੇ ਅਨੁਸਾਰ ਭਾਰਤ ਹੁਣ ਸੜਕੀ ਨੈੱਟਵਰਕ ਦੇ ਮਾਮਲੇ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ।

ਆਨੰਦ ਮਹਿੰਦਰਾ ਅਕਸਰ ਸੋਸ਼ਲ ਮੀਡਿਆ ‘ਤੇ ਆਪਣੇ ਦਿਲਚਸਪ ਟਵੀਟਸ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਨੇ ਦੇਸ਼ ਦੀਆਂ ਸੜਕਾਂ ਬਾਰੇ ਸ਼ਾਨਦਾਰ ਜਾਣਕਾਰੀ ਸਾਂਝੀ ਕੀਤੀ ਹੈ। ਆਨੰਦ ਮਹਿੰਦਰਾ ਨੇ ਟਵੀਟ ਕਰਕੇ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸੂਚੀ ਦਿੱਤੀ, ਜਿਨ੍ਹਾਂ ਕੋਲ ਸਭ ਤੋਂ ਵੱਡਾ ਸੜਕੀ ਨੈੱਟਵਰਕ ਹੈ।

ਇਸ ਸੂਚੀ ਦੇ ਅਨੁਸਾਰ ਭਾਰਤ ਹੁਣ ਸੜਕੀ ਨੈੱਟਵਰਕ ਦੇ ਮਾਮਲੇ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਇਸ ਤੋਂ ਅੱਗੇ ਸਿਰਫ਼ ਅਮਰੀਕਾ ਹੀ ਬਚਿਆ ਹੈ। ਬਿਜ਼ਨੈੱਸ ਟਾਈਕੂਨ ਆਨੰਦ ਮਹਿੰਦਰਾ ਨੇ ਲਿਖਿਆ ਕਿ ਹੁਣ ਅਸੀਂ ਚੀਨ ਤੋਂ ਅੱਗੇ ਹਾਂ ਅਤੇ ਅਮਰੀਕਾ ਨੂੰ ਪਿੱਛੇ ਛੱਡਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਭੇਜੇ ਸੰਦੇਸ਼ ‘ਚ ਉਨ੍ਹਾਂ ਲਿਖਿਆ ਕਿ ਜਲਦ ਹੀ ਭਾਰਤ ਸੜਕੀ ਨੈੱਟਵਰਕ ਦੇ ਮਾਮਲੇ ‘ਚ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਇਸ ਲਿਸਟ ਨੂੰ ਸ਼ੇਅਰ ਕਰਦੇ ਹੋਏ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਸੀਂ ਅਮਰੀਕਾ ਦੇ ਬਹੁਤ ਨੇੜੇ ਆ ਗਏ ਹਾਂ। ਮੈਨੂੰ ਭਰੋਸਾ ਹੈ ਕਿ ਨਿਤਿਨ ਗਡਕਰੀ ਅਮਰੀਕਾ ਨੂੰ ਪਿੱਛੇ ਛੱਡਣ ਦਾ ਟੀਚਾ ਤੈਅ ਕਰਨਗੇ।

ਪਿਛਲੇ ਸਾਲ ਜੂਨ ‘ਚ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਭਾਰਤ ‘ਚ 9 ਸਾਲਾਂ ‘ਚ ਰਾਸ਼ਟਰੀ ਰਾਜਮਾਰਗਾਂ ਦੀ ਗਿਣਤੀ ‘ਚ 59 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੇਜ਼ ਪਸਾਰ ਕਾਰਨ ਭਾਰਤ ਦਾ ਸੜਕੀ ਨੈੱਟਵਰਕ ਹੁਣ ਸਿਰਫ਼ ਅਮਰੀਕਾ ਤੋਂ ਪਿੱਛੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ 2013-14 ਵਿੱਚ ਨੈਸ਼ਨਲ ਹਾਈਵੇਅ ਦੀ ਕੁੱਲ ਲੰਬਾਈ 91,287 ਕਿਲੋਮੀਟਰ ਸੀ। ਇਹ 2022-23 ਵਿੱਚ 59 ਫੀਸਦੀ ਵਧ ਕੇ 1,45,240 ਕਿਲੋਮੀਟਰ ਹੋ ਗਿਆ ਹੈ।