ਜੌਲੀ LLB-3 ‘ਚ ਨਜ਼ਰ ਆਵੇਗੀ ਅਕਸ਼ੈ ਤੇ ਅਰਸ਼ਦ ਵਾਰਸੀ ਦੀ ਜੋੜੀ, ਇਸ ਵਾਰ ਦੋਂਵੇ ਮਿਲ ਕੇ ਕਰਨਗੇ ਜ਼ਬਰਦਸਤ ਡਰਾਮਾ

ਜੌਲੀ LLB-3 ‘ਚ ਨਜ਼ਰ ਆਵੇਗੀ ਅਕਸ਼ੈ ਤੇ ਅਰਸ਼ਦ ਵਾਰਸੀ ਦੀ ਜੋੜੀ, ਇਸ ਵਾਰ ਦੋਂਵੇ ਮਿਲ ਕੇ ਕਰਨਗੇ ਜ਼ਬਰਦਸਤ ਡਰਾਮਾ

ਜੌਲੀ ਐਲਐਲਬੀ-3 ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਕੋਰਟ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਹੋਏ ਨਜ਼ਰ ਆਉਣਗੇ। ਫਿਲਮ ਦੇ ਪਿਛਲੇ ਦੋ ਭਾਗਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਜੌਲੀ LLB ਸੀਰੀਜ਼ ਦੇ ਤੀਜੇ ਪਾਰਟ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਸਟਾਰਰ ਫਿਲਮ ਜੌਲੀ ਐਲਐਲਬੀ -3 ਸਭ ਤੋਂ ਉਡੀਕੀ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਸਕ੍ਰਿਪਟ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਜੌਲੀ ਐਲਐਲਬੀ ਦਾ ਨਿਰਦੇਸ਼ਨ ਸੁਭਾਸ਼ ਕਪੂਰ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਜੌਲੀ ਐਲਐਲਬੀ-3 ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਕੋਰਟ ਵਿੱਚ ਇੱਕ ਦੂਜੇ ਦੇ ਖਿਲਾਫ ਖੜੇ ਹੋਏ ਨਜ਼ਰ ਆਉਣਗੇ। ਫਿਲਮ ਦੇ ਪਿਛਲੇ ਦੋ ਭਾਗਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਹ ਫਿਲਮ 2025 ਵਿੱਚ ਰਿਲੀਜ਼ ਹੋਵੇਗੀ। ਇਸ ਦੀ ਸ਼ੂਟਿੰਗ ਕੁਝ ਮਹੀਨਿਆਂ ਬਾਅਦ ਜੈਪੁਰ ‘ਚ ਸ਼ੁਰੂ ਹੋਵੇਗੀ। ਨਿਰਮਾਤਾ ਜਲਦ ਹੀ ਫਿਲਮ ਦੀ ਕਾਸਟ ਦਾ ਐਲਾਨ ਕਰਨਗੇ। ਫਿਲਮ ਦੇ ਨਾਂ ਨੂੰ ਲੈ ਕੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਫਿਲਮ ਦੀ ਸ਼ੂਟਿੰਗ ਇਸ ਸਾਲ ਸ਼ੁਰੂ ਹੋਵੇਗੀ ਅਤੇ ਜੈਪੁਰ ਤੋਂ ਸ਼ੁਰੂ ਹੋਵੇਗੀ।

ਫਿਲਹਾਲ ਬਾਕੀ ਸ਼ੂਟ ਲੋਕੇਸ਼ਨਾਂ ਨੂੰ ਫਾਈਨਲ ਕੀਤਾ ਜਾ ਰਿਹਾ ਹੈ। ਅਕਸ਼ੈ ਅਤੇ ਅਰਸ਼ਦ ਤੋਂ ਇਲਾਵਾ ਸੌਰਭ ਸ਼ੁਕਲਾ ਵੀ ਫਿਲਮ ‘ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਫਿਲਮ ‘ਚ ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਅਕਸ਼ੈ ਅਤੇ ਅਰਸ਼ਦ ਕੋਰਟ ‘ਚ ਇਕ-ਦੂਜੇ ਖਿਲਾਫ ਬਹਿਸ ਕਰਦੇ ਨਜ਼ਰ ਆਉਣਗੇ। ਫਿਲਮ ‘ਚ ਦੋਹਾਂ ਕਲਾਕਾਰਾਂ ਵਿਚਾਲੇ ਬਹਿਸ ਲਈ ਬਹੁਤ ਹੀ ਮਜ਼ਾਕੀਆ ਵਿਸ਼ਾ ਉਭਾਰਿਆ ਜਾਵੇਗਾ। ਇਸ ਫਿਲਮ ਵਿੱਚ ਡਰਾਮਾ, ਰੋਮਾਂਚ ਤੋਂ ਲੈ ਕੇ ਕਾਮੇਡੀ ਤੱਕ ਕਈ ਤਰ੍ਹਾਂ ਦੀਆਂ ਸ਼ੈਲੀਆਂ ਹੋਣਗੀਆਂ। ਸਕ੍ਰਿਪਟਿੰਗ ਪੂਰੀ ਹੋਣ ਤੋਂ ਬਾਅਦ, ਟੀਮ ਪ੍ਰੀ-ਪ੍ਰੋਡਕਸ਼ਨ ਪੜਾਅ ‘ਤੇ ਚਲੇ ਜਾਵੇਗੀ।

ਡਿਜ਼ਨੀ ਅਤੇ ਅਕਸ਼ੇ ਕੁਮਾਰ ਦਾ ਪ੍ਰੋਡਕਸ਼ਨ ਹਾਊਸ ਕੇਪ ਆਫ ਗੁੱਡ ਫਿਲਮਜ਼ ਮਿਲ ਕੇ ਇਸ ਫਿਲਮ ਦਾ ਨਿਰਮਾਣ ਕਰ ਰਹੇ ਹਨ। ਅਕਸ਼ੇ ਕੁਮਾਰ ‘ਜੌਲੀ ਐਲਐਲਬੀ 3’ ਤੋਂ ਪਹਿਲਾਂ ‘ਵੈਲਕਮ ਟੂ ਜੰਗਲ’ ਦੀ ਸ਼ੂਟਿੰਗ ਪੂਰੀ ਕਰ ਲੈਣਗੇ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ‘ਚ ਅਕਸ਼ੈ ਅਤੇ ਅਰਸ਼ਦ ਦੋਵਾਂ ਦੀਆਂ ਲਗਭਗ ਬਰਾਬਰ ਭੂਮਿਕਾਵਾਂ ਹਨ। ਫਿਲਮ ‘ਚ ਉਹ ਇਕ-ਦੂਜੇ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਅਤੇ ਅਰਸ਼ਦ ਇਸ ਤੋਂ ਪਹਿਲਾਂ ‘ਜਾਨੀ ਦੁਸ਼ਮਣ: ਏਕ ਅਨੋਖੀ ਕਹਾਣੀ’ (2002) ਅਤੇ ‘ਬੱਚਨ ਪਾਂਡੇ’ (2022) ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।