- ਮਨੋਰੰਜਨ
- No Comment
ਝਕਾਸ਼ ਬੋਲਣ ਤੋਂ ਪਹਿਲਾਂ ਅਨਿਲ ਕਪੂਰ ਤੋਂ ਲੈਣੀ ਪਵੇਗੀ ਇਜਾਜ਼ਤ, ਦਿੱਲੀ ਹਾਈਕੋਰਟ ਨੇ ਲਾਈ ਪਾਬੰਦੀ
ਅਦਾਲਤ ਨੇ ਕਿਹਾ ਕਿ ਕਈ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ। ਮਸ਼ਹੂਰ ਹਸਤੀਆਂ ਨੂੰ ਵੀ ਆਪਣੀ ਨਿੱਜਤਾ ਬਣਾਈ ਰੱਖਣ ਦਾ ਅਧਿਕਾਰ ਹੈ।
ਜਦੋ ਵੀ ਕੋਈ ਬੰਦਾ ਝਕਾਸ਼ ਬੋਲਦਾ ਹੈ ਤਾਂ ਦੂਜੇ ਬੰਦੇ ਨੂੰ ਪਤਾ ਲਗ ਜਾਂਦਾ ਹੈ ਕਿ ਉਹ ਅਨਿਲ ਕਪੂਰ ਦੀ ਨਕਲ ਕਰ ਰਿਹਾ ਹੈ। ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਹਾਲ ਹੀ ‘ਚ ਦਿੱਲੀ ਹਾਈ ਕੋਰਟ ‘ਚ ਆਪਣੀ ਸ਼ਖਸੀਅਤ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਪਟੀਸ਼ਨ ਦਾਇਰ ਕੀਤੀ ਸੀ।
ਪਟੀਸ਼ਨ ‘ਚ ਅਭਿਨੇਤਾ ਨੇ ਵੱਖ-ਵੱਖ ਸੰਗਠਨਾਂ ‘ਤੇ ਉਸਦੀ ਸਹਿਮਤੀ ਤੋਂ ਬਿਨਾਂ ਉਸ ਦੇ ਨਾਂ, ਆਵਾਜ਼, ਤਸਵੀਰਾਂ ਅਤੇ ਉਪਨਾਮ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਹੁਣ ਦਿੱਲੀ ਹਾਈ ਕੋਰਟ ਨੇ ਅਦਾਕਾਰ ਦੇ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ, ਉਸਦੀ ਸਹਿਮਤੀ ਤੋਂ ਬਿਨਾਂ ਉਸਦੇ ਨਾਮ, ਚਿੱਤਰ ਜਾਂ ਆਵਾਜ਼ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਨਾਂ, ਆਵਾਜ਼, ਚਿੱਤਰ ਜਾਂ ਸੰਵਾਦ ਦੀ ਗੈਰ-ਕਾਨੂੰਨੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਕਿਸੇ ਮਸ਼ਹੂਰ ਸ਼ਖਸੀਅਤ ਦੇ ਸਮਰਥਨ ‘ਤੇ ਨਿਰਭਰ ਕਰਦੀ ਹੈ, ਇਸ ਨੂੰ ਗੈਰ-ਕਾਨੂੰਨੀ ਢੰਗ ਨਾਲ ਵਰਤਣ ਦੀ ਇਜਾਜ਼ਤ ਦੇ ਕੇ ਖਰਾਬ ਨਹੀਂ ਕੀਤਾ ਜਾ ਸਕਦਾ।
ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕਈ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ। ਮਸ਼ਹੂਰ ਹਸਤੀਆਂ ਨੂੰ ਵੀ ਆਪਣੀ ਨਿੱਜਤਾ ਬਣਾਈ ਰੱਖਣ ਦਾ ਅਧਿਕਾਰ ਹੈ। ਲੋਕਾਂ ਨੂੰ ਅਜਿਹੇ ਵੀਡੀਓ ਵਾਇਰਲ ਕਰਨ ਤੋਂ ਰੋਕਦੇ ਹੋਏ ਅਦਾਲਤ ਨੇ ਦੂਰਸੰਚਾਰ ਵਿਭਾਗ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਸਾਰੇ ਲਿੰਕ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇਸ ਤੋਂ ਪਹਿਲਾਂ ਅਨਿਲ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਉਸ ਦੇ ਨਾਂ ਦੇ ਸ਼ੁਰੂਆਤੀ ਏਕੇ ਜਾਂ ਉਸ ਦੇ ਉਪਨਾਮ ਲਖਨ, ਮਿਸਟਰ ਇੰਡੀਆ, ਮਜਨੂੰ ਭਾਈ ਅਤੇ ਝਕਾਸ਼ ਦੀ ਸੋਸ਼ਲ ਮੀਡੀਆ ਸਮੇਤ ਕਈ ਪਲੇਟਫਾਰਮਾਂ ‘ਤੇ ਦੁਰਵਰਤੋਂ ਕੀਤੀ ਗਈ ਹੈ। ਇੰਨਾ ਹੀ ਨਹੀਂ, ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਉਨ੍ਹਾਂ ਦੇ ਨਾਂ, ਤਸਵੀਰਾਂ ਅਤੇ ਹੋਰ ਚੀਜ਼ਾਂ ਦੀ ਜਨਤਕ ਅਤੇ ਵਪਾਰਕ ਵਰਤੋਂ ਵਿਚ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ।
ਅਦਾਕਾਰ ਨੇ ਕਿਹਾ ਕਿ ਇਸ ਨਾਲ ਉਸ ਦਾ ਅਕਸ ਖਰਾਬ ਹੁੰਦਾ ਹੈ ਅਤੇ ਉਸ ਦੀ ਸ਼ਖਸੀਅਤ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਅਨਿਲ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਇਸ ਨੂੰ ਰੋਕਣ ਲਈ ਕਾਨੂੰਨੀ ਕਦਮ ਚੁੱਕੇ ਜਾਣ ਅਤੇ ਅਦਾਲਤ ਹੁਕਮ ਜਾਰੀ ਕਰਕੇ ਮਿਸਾਲ ਕਾਇਮ ਕਰੇ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨਿਲ ਕਪੂਰ ਜਲਦ ਹੀ ਭੂਮੀ ਪੇਡਨੇਕਰ ਅਤੇ ਸ਼ਹਿਨਾਜ਼ ਗਿੱਲ ਨਾਲ ਫਿਲਮ ‘ਥੈਂਕ ਯੂ ਫਾਰ ਕਮਿੰਗ’ ‘ਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ, ਜਿਸ ‘ਚ ਅਨਿਲ ਕਪੂਰ ਵੀ ਨਜ਼ਰ ਆਏ ਸਨ।