ਨਵਾਜ਼ ਸ਼ਰੀਫ਼ ਨੇ ਕਿਹਾ- ਭਾਰਤ ਚੰਨ ‘ਤੇ ਪਹੁੰਚ ਗਿਆ, ਅਸੀਂ ਭੀਖ ਮੰਗ ਰਹੇ ਹਾਂ, ਕਿਹਾ- ਪਾਕਿਸਤਾਨ ਦੀ ਦੁਨੀਆਂ ‘ਚ ਕੋਈ ਇੱਜ਼ਤ ਨਹੀਂ

ਨਵਾਜ਼ ਸ਼ਰੀਫ਼ ਨੇ ਕਿਹਾ- ਭਾਰਤ ਚੰਨ ‘ਤੇ ਪਹੁੰਚ ਗਿਆ, ਅਸੀਂ ਭੀਖ ਮੰਗ ਰਹੇ ਹਾਂ, ਕਿਹਾ- ਪਾਕਿਸਤਾਨ ਦੀ ਦੁਨੀਆਂ ‘ਚ ਕੋਈ ਇੱਜ਼ਤ ਨਹੀਂ

ਨਵਾਜ਼ ਨੇ ਕਿਹਾ- ਅੱਜ ਦੇਸ਼ ‘ਚ ਗਰੀਬ ਲੋਕ ਰੋਟੀ ਨੂੰ ਤਰਸ ਰਹੇ ਹਨ। 2017 ਵਿੱਚ ਪਾਕਿਸਤਾਨ ਵਿੱਚ ਅਜਿਹਾ ਦ੍ਰਿਸ਼ ਨਹੀਂ ਸੀ। ਉਸ ਸਮੇਂ ਆਟਾ, ਘਿਓ, ਖੰਡ ਸਭ ਸਸਤੇ ਮਿਲਦੇ ਸਨ। ਨਵਾਜ਼ ਸ਼ਰੀਫ਼ ਨੇ ਕਿਹਾ ਮੇਰੇ ਰਾਜ ਵਿਚ ਪਾਕਿਸਤਾਨ ਤਰੱਕੀ ਕਰ ਰਿਹਾ ਸੀ।


ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ਕਲ ਬ੍ਰਿਟੇਨ ਵਿਚ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ ਅੱਜ ਚੰਦਰਮਾ ‘ਤੇ ਪਹੁੰਚ ਗਿਆ ਹੈ। ਭਾਰਤ ਨੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ । ਭਾਰਤ ਕੋਲ ਅੱਜ 600 ਬਿਲੀਅਨ ਡਾਲਰ ਦਾ ਖਜ਼ਾਨਾ ਹੈ।

ਇਸ ਦੇ ਨਾਲ ਦੂਜੇ ਪਾਸੇ ਪਾਕਿਸਤਾਨ ਚੀਨ ਅਤੇ ਅਰਬ ਦੇਸ਼ਾਂ ਸਮੇਤ ਦੁਨੀਆ ਭਰ ਤੋਂ 1-1 ਅਰਬ ਡਾਲਰ ਦੀ ਮੰਗ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਉਨ੍ਹਾਂ ਦੇ ਸਾਹਮਣੇ ਕਿਹੜੀ ਇੱਜ਼ਤ ਛੱਡੀ ਹੈ, ਅਸੀਂ ਕੰਗਾਲ ਹੋਣ ਦੀ ਕਗਾਰ ‘ਤੇ ਹਾਂ। ਨਵਾਜ਼ ਸ਼ਰੀਫ਼ ਨੇ ਦੇਸ਼ ਦੀ ਹਾਲਤ ਲਈ ਸੇਵਾਮੁਕਤ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਸਾਬਕਾ ਆਈਐੱਸਆਈ ਮੁਖੀ ਫੈਜ਼ ਹਮੀਦ ਅਤੇ ਸਾਬਕਾ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਨਵਾਜ਼ ਨੇ ਕਿਹਾ- ਅੱਜ ਦੇਸ਼ ‘ਚ ਗਰੀਬ ਲੋਕ ਰੋਟੀ ਨੂੰ ਤਰਸ ਰਹੇ ਹਨ। ਇਹ ਕੌਣ ਹੈ ਜਿਸਨੇ ਦੇਸ਼ ਨੂੰ ਇਸ ਹਾਲਤ ਵਿੱਚ ਪਹੁੰਚਾਇਆ ਹੈ। 2017 ਵਿੱਚ ਪਾਕਿਸਤਾਨ ਵਿੱਚ ਅਜਿਹਾ ਦ੍ਰਿਸ਼ ਨਹੀਂ ਸੀ। ਉਸ ਸਮੇਂ ਆਟਾ, ਘਿਓ, ਖੰਡ ਸਭ ਸਸਤੇ ਮਿਲਦੇ ਸਨ। ਬਿਜਲੀ ਦੇ ਬਿੱਲ ਲੋਕਾਂ ਦੀਆਂ ਜੇਬਾਂ ਦੇ ਹਿਸਾਬ ਨਾਲ ਆਉਂਦੇ ਸਨ।

ਨਵਾਜ਼ ਨੇ ਕਿਹਾ ਅੱਜ ਲੋਕਾਂ ਨੂੰ 30 ਹਜ਼ਾਰ ਰੁਪਏ ਤੱਕ ਬਿਜਲੀ ਦਾ ਬਿੱਲ ਆਉਂਦਾ ਹੈ। ਅਜਿਹੇ ‘ਚ ਉਨ੍ਹਾਂ ਕੋਲ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਪੈਸੇ ਨਹੀਂ ਬਚੇ ਹਨ। ਨਵਾਜ਼ ਸ਼ਰੀਫ਼ ਨੇ ਕਿਹਾ ਮੇਰੇ ਰਾਜ ਵਿਚ ਦੇਸ਼ ਤਰੱਕੀ ਕਰ ਰਿਹਾ ਸੀ। ਇਸ ਦੇ ਬਾਵਜੂਦ ਅਦਾਲਤ ਵਿਚ ਮੈਨੂੰ 27 ਸਾਲ ਦੀ ਸਜ਼ਾ ਸੁਣਾਈ ਗਈ। ਮੈਨੂੰ ਕਈ ਸਾਲ ਦੇਸ਼ ਤੋਂ ਬਾਹਰ ਰਹਿਣਾ ਪਿਆ। ਇਸ ਸਭ ਦੇ ਪਿੱਛੇ ਜਨਰਲ ਬਾਜਵਾ ਅਤੇ ਜਨਰਲ ਫੈਜ਼ ਦਾ ਹੱਥ ਸੀ।

1990 ਵਿੱਚ, ਭਾਰਤ ਨੇ ਸਾਨੂੰ ਦੇਖਿਆ ਅਤੇ ਆਰਥਿਕ ਸੁਧਾਰ ਆਦੇਸ਼ ਲਾਗੂ ਕੀਤਾ। ਅੱਜ ਦੇਖੋ ਉਹਨਾਂ ਦਾ ਦੇਸ਼ ਕਿੱਥੇ ਪਹੁੰਚ ਗਿਆ ਹੈ। ਜਦੋਂ ਵਾਜਪਾਈ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੇ ਦੇਸ਼ ਕੋਲ 1 ਬਿਲੀਅਨ ਡਾਲਰ ਵੀ ਨਹੀਂ ਸਨ ਅਤੇ ਅੱਜ 600 ਬਿਲੀਅਨ ਡਾਲਰ ਹਨ। ਇਸ ਦੌਰਾਨ ਪੀਐਮਐਲ-ਐਨ ਪਾਰਟੀ ਦੇ ਉਪ ਪ੍ਰਧਾਨ ਹਮਜ਼ਾ ਸ਼ਾਹਬਾਜ਼ ਨੇ ਕਿਹਾ- ਨਵਾਜ਼ ਨੇ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਬਣਾਇਆ ਸੀ, ਪਰ ਅੱਜ ਅਸੀਂ ਭਿਖਾਰੀ ਦੇਸ਼ ਬਣ ਗਏ ਹਾਂ। ਇਹ ਬਹੁਤ ਸ਼ਰਮ ਦੀ ਗੱਲ ਹੈ। ਹੁਣ ਪਾਕਿਸਤਾਨ ਦੀ ਜਨਤਾ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਦਾ ਭਵਿੱਖ ਸੁਰੱਖਿਅਤ ਹਥਾ ਵਿਚ ਦੇਣਗੇ।