- ਰਾਸ਼ਟਰੀ
- No Comment
ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਅੰਦੋਲਨ ਹਿੰਸਕ ਹੋਇਆ, ਭੀੜ ਨੇ ਐਨਸੀਪੀ ਨੇਤਾ ਅਜੀਤ ਪਵਾਰ ਧੜੇ ਦੇ ਵਿਧਾਇਕ ਦਾ ਘਰ ਸਾੜਿਆ

ਵਿਧਾਇਕ ਪ੍ਰਕਾਸ਼ ਸੋਲੰਕੇ ਨੇ ਘਟਨਾ ਬਾਰੇ ਕਿਹਾ, ਜਦੋਂ ਹਮਲਾ ਹੋਇਆ ਤਾਂ ਮੈਂ ਘਰ ਦੇ ਅੰਦਰ ਹੀ ਸੀ। ਹਾਲਾਂਕਿ, ਮੇਰੇ ਪਰਿਵਾਰਕ ਮੈਂਬਰ ਜਾਂ ਕਰਮਚਾਰੀ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ। ਅਸੀਂ ਸਾਰੇ ਸੁਰੱਖਿਅਤ ਹਾਂ, ਪਰ ਅੱਗ ਲੱਗਣ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਇਸ ਸਾਲ ਅਗਸਤ ਤੋਂ ਚੱਲ ਰਹੀ ਮਰਾਠਾ ਰਾਖਵੇਂਕਰਨ ਦੀ ਮੰਗ ਮਹਾਰਾਸ਼ਟਰ ਵਿੱਚ ਹਿੰਸਕ ਰੂਪ ਧਾਰਨ ਕਰ ਗਈ ਹੈ। ਰਾਖਵੇਂਕਰਨ ਦੀ ਮੰਗ ਕਰ ਰਹੇ ਦਰਜਨਾਂ ਲੋਕਾਂ ਨੇ ਸੋਮਵਾਰ ਨੂੰ ਬੀਡ ਦੇ ਮਾਜਲਗਾਓਂ ‘ਚ ਐੱਨਸੀਪੀ ਅਜੀਤ ਪਵਾਰ ਧੜੇ ਦੇ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ਅਤੇ ਦਫ਼ਤਰ ‘ਤੇ ਪਥਰਾਅ ਕੀਤਾ।

ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਇੱਥੇ ਦਰਜਨਾਂ ਬਾਈਕ ਅਤੇ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ। ਹਾਲ ਹੀ ‘ਚ NCP ਵਿਧਾਇਕ ਪ੍ਰਕਾਸ਼ ਸੋਲੰਕੇ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਮਰਾਠਾ ਰਾਖਵਾਂਕਰਨ ਦੀ ਮੰਗ ਕਰ ਰਹੇ ਨੇਤਾ ਮਨੋਜ ਜਾਰੰਗੇ ਖਿਲਾਫ ਕੁਝ ਕਹਿੰਦੇ ਨਜ਼ਰ ਆ ਰਹੇ ਸਨ। ਅੱਜ ਇਸ ਵੀਡੀਓ ਨੂੰ ਉਨ੍ਹਾਂ ਦੇ ਘਰ ਅਤੇ ਦਫ਼ਤਰ ‘ਤੇ ਹਮਲੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।
ਵਿਧਾਇਕ ਪ੍ਰਕਾਸ਼ ਸੋਲੰਕੇ ਨੇ ਘਟਨਾ ਬਾਰੇ ਕਿਹਾ, ਜਦੋਂ ਹਮਲਾ ਹੋਇਆ ਤਾਂ ਮੈਂ ਘਰ ਦੇ ਅੰਦਰ ਹੀ ਸੀ। ਹਾਲਾਂਕਿ, ਮੇਰੇ ਪਰਿਵਾਰਕ ਮੈਂਬਰ ਜਾਂ ਕਰਮਚਾਰੀ ਵਿੱਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ। ਅਸੀਂ ਸਾਰੇ ਸੁਰੱਖਿਅਤ ਹਾਂ, ਪਰ ਅੱਗ ਲੱਗਣ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ। ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਐਤਵਾਰ (29 ਅਕਤੂਬਰ) ਨੂੰ ਇਕ ਹੋਰ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੀਡ ਜ਼ਿਲੇ ਦੇ ਪਾਰਲੀ ਤਾਲੁਕਾ ਨਿਵਾਸੀ ਗੰਗਾਭੀਸ਼ਨ ਰਾਮਰਾਓ ਵਜੋਂ ਹੋਈ ਹੈ।

ਸੂਬੇ ‘ਚ 11 ਦਿਨਾਂ ‘ਚ 13 ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ। ਹਿੰਗੋਲੀ ਦੇ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਮਰਾਠਾ ਰਾਖਵੇਂਕਰਨ ਦੇ ਸਮਰਥਨ ਵਿੱਚ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਅਸਤੀਫਾ ਅਜੇ ਲੋਕ ਸਭਾ ਦੇ ਸਪੀਕਰ ਤੱਕ ਨਹੀਂ ਪਹੁੰਚਿਆ ਹੈ, ਪਰ ਅਸਤੀਫਾ ਪੱਤਰ ਵਾਇਰਲ ਹੋ ਰਿਹਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ- ਇਹ ਮੁੱਦਾ ਬਹੁਤ ਪੁਰਾਣਾ ਹੈ। ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਹੁੰਦਿਆਂ ਮਰਾਠਿਆਂ ਨੂੰ ਰਾਖਵਾਂਕਰਨ ਦਿੱਤਾ ਸੀ, ਪਰ ਬਦਕਿਸਮਤੀ ਨਾਲ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਅਸੀਂ ਇੱਕ ਕਮੇਟੀ ਬਣਾਈ ਹੈ, ਰਿਪੋਰਟ ਜਲਦੀ ਆ ਜਾਵੇਗੀ।

ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਭਰੋਸਾ ਦਿੱਤਾ ਕਿ ਅਸੀਂ ਮਰਾਠਾ ਭਾਈਚਾਰੇ ਨੂੰ ਸਥਾਈ ਰਾਖਵਾਂਕਰਨ ਦੇਣ ਲਈ ਵਚਨਬੱਧ ਹਾਂ। ਤੁਹਾਨੂੰ ਦੱਸ ਦੇਈਏ ਕਿ ਮਰਾਠਿਆਂ ਦੀ ਧਰਤੀ ਮਹਾਰਾਸ਼ਟਰ ਵਿੱਚ ਇਨ੍ਹਾਂ ਦਿਨਾਂ ਮਰਾਠਾ ਰਾਖਵਾਂਕਰਨ ਦਾ ਮੁੱਦਾ ਭਖ ਰਿਹਾ ਹੈ। ਦਰਅਸਲ, ਮਰਾਠਾ ਸਮਾਜ ਦੇ ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨੌਕਰੀਆਂ ਅਤੇ ਸਿੱਖਿਆ ਵਿੱਚ ਉਹੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ, ਜਿੰਨਾ ਪਛੜੀਆਂ ਜਾਤੀਆਂ ਨੂੰ ਮਿਲਦਾ ਹੈ।