Apple iPhone Plant : ਫਾਕਸਕਾਨ ਇੰਡੀਆ ਵਿਆਹੀਆਂ ਔਰਤਾਂ ਨੂੰ ਨਹੀਂ ਦੇ ਰਹੀ ਨੌਕਰੀ, ਸਰਕਾਰ ਨੇ ਮੰਗੀ ਰਿਪੋਰਟ

Apple iPhone Plant : ਫਾਕਸਕਾਨ ਇੰਡੀਆ ਵਿਆਹੀਆਂ ਔਰਤਾਂ ਨੂੰ ਨਹੀਂ ਦੇ ਰਹੀ ਨੌਕਰੀ, ਸਰਕਾਰ ਨੇ ਮੰਗੀ ਰਿਪੋਰਟ

ਕਿਰਤ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਬਰਾਬਰ ਮਿਹਨਤਾਨੇ ਐਕਟ 1976 ਦੀ ਧਾਰਾ 5 ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਭਰਤੀ ਕਰਦੇ ਸਮੇਂ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ‘ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।

ਫਾਕਸਕਾਨ ਇੰਡੀਆ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਫਾਕਸਕਾਨ ਇੰਡੀਆ ਐਪਲ ਆਈਫੋਨ ਪਲਾਂਟ ਵਿੱਚ ਵਿਆਹੀਆਂ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਮੁੱਦੇ ‘ਤੇ ਤਾਮਿਲਨਾਡੂ ਦੇ ਲੇਬਰ ਵਿਭਾਗ ਤੋਂ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ।

ਕਿਰਤ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਬਰਾਬਰ ਮਿਹਨਤਾਨੇ ਐਕਟ 1976 ਦੀ ਧਾਰਾ 5 ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਭਰਤੀ ਕਰਦੇ ਸਮੇਂ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ‘ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਕਿਉਂਕਿ ਇਸ ਐਕਟ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ, ਇਸ ਲਈ ਇਸ ਤੋਂ ਰਿਪੋਰਟ ਮੰਗੀ ਗਈ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ‘ਚ ਕਿਹਾ ਸੀ ਕਿ ਫਾਕਸਕਾਨ ਨੇ ਚੇਨਈ ਨੇੜੇ ਆਪਣੇ ਆਈਫੋਨ ਪਲਾਂਟ ‘ਚ ਸ਼ਾਦੀਸ਼ੁਦਾ ਔਰਤਾਂ ਨੂੰ ਯੋਜਨਾਬੱਧ ਢੰਗ ਨਾਲ ਨੌਕਰੀਆਂ ਤੋਂ ਬਾਹਰ ਕਰ ਦਿੱਤਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਵਿਆਹੁਤਾ ਔਰਤਾਂ ਦੀ ਆਪਣੇ ਅਣਵਿਆਹੇ ਹਮਰੁਤਬਾ ਨਾਲੋਂ ਜ਼ਿਆਦਾ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਕਿਉਂਕਿ ਵਿਆਹੁਤਾ ਔਰਤਾਂ ‘ਤੇ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇਸ ਲਈ ਕੰਪਨੀ ਉਨ੍ਹਾਂ ਨੂੰ ਨੌਕਰੀ ਨਹੀਂ ਦੇਣਾ ਚਾਹੁੰਦੀ। ਇਸ ਤੋਂ ਇਲਾਵਾ ਵਿਆਹੁਤਾ ਔਰਤਾਂ ਨੂੰ ਨੌਕਰੀਆਂ ਦੇਣ ਦੇ ਰਾਹ ਵਿੱਚ ਸਮਾਜ ਅਤੇ ਸੱਭਿਆਚਾਰ ਨਾਲ ਸਬੰਧਤ ਮੁੱਦੇ ਵੀ ਆ ਰਹੇ ਹਨ। ਇਹ ਰਿਪੋਰਟ ਫਾਕਸਕਾਨ ਦੇ ਕਈ ਸਾਬਕਾ ਕਰਮਚਾਰੀਆਂ ਦੇ ਦਾਅਵਿਆਂ ‘ਤੇ ਤਿਆਰ ਕੀਤੀ ਗਈ ਹੈ। ਕਈ ਲੋਕਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਔਰਤਾਂ ਗਹਿਣੇ ਪਹਿਨਦੀਆਂ ਹਨ, ਇਸ ਲਈ ਉਤਪਾਦਨ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।