ਏਆਰ ਰਹਿਮਾਨ ਨੇ ਸਰਜਨ ਐਸੋਸੀਏਸ਼ਨ ਨੂੰ ਭੇਜਿਆ 10 ਕਰੋੜ ਦਾ ਕਾਨੂੰਨੀ ਨੋਟਿਸ, ਦਿੱਤਾ 15 ਦਿਨਾਂ ਦਾ ਅਲਟੀਮੇਟਮ

ਏਆਰ ਰਹਿਮਾਨ ਨੇ ਸਰਜਨ ਐਸੋਸੀਏਸ਼ਨ ਨੂੰ ਭੇਜਿਆ 10 ਕਰੋੜ ਦਾ ਕਾਨੂੰਨੀ ਨੋਟਿਸ, ਦਿੱਤਾ 15 ਦਿਨਾਂ ਦਾ ਅਲਟੀਮੇਟਮ

ਅਦਾਲਤ ਵਿੱਚ ਦਾਖਲ ਕੀਤੇ ਗਏ ਜਵਾਬ ਵਿੱਚ ਕਿਹਾ ਗਿਆ ਹੈ ਕਿ ਏਆਰ ਰਹਿਮਾਨ ਨੇ ਕਦੇ ਵੀ ਐਸੋਸੀਏਸ਼ਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਸੀ। ਪਰ ਫਿਰ ਵੀ ਸਸਤੀ ਪਬਲੀਸਿਟੀ ਲਈ ਉਸਦੀ ਸਾਖ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਏਆਰ ਰਹਿਮਾਨ ਸਰਜਨ ਐਸੋਸੀਏਸ਼ਨ ਆਫ ਸਰਜਨ ਆਫ ਇੰਡੀਆ ਤੋਂ ਨਰਾਜ਼ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਦਿੱਗਜ ਸੰਗੀਤ ਨਿਰਦੇਸ਼ਕ ਏਆਰ ਰਹਿਮਾਨ ਨੇ ਐਸੋਸੀਏਸ਼ਨ ਆਫ ਸਰਜਨ ਆਫ ਇੰਡੀਆ (ਏਐਸਆਈਸੀਓਐਨ) ਨੂੰ 10 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਰਹਿਮਾਨ ਨੇ ਐਸੋਸੀਏਸ਼ਨ ‘ਤੇ ਆਪਣੀ ਸਾਲਾਨਾ ਕਾਨਫਰੰਸ ‘ਚ ਸੰਗੀਤ ਨਿਰਦੇਸ਼ਕ ਦੇ ਨਾਂ ਅਤੇ ਵੱਕਾਰ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ।

ਰਹਿਮਾਨ ਨੇ ਮਾਣਹਾਨੀ ਦੇ ਮੁਆਵਜ਼ੇ ਵਜੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ। ਏਆਰ ਰਹਿਮਾਨ ਨੇ ਇਹ ਮੰਗ ASICON ਵੱਲੋਂ ਜਾਰੀ ਕਾਨੂੰਨੀ ਨੋਟਿਸ ਦੇ ਜਵਾਬ ਵਿੱਚ ਕੀਤੀ ਹੈ। ASICON ਦਾ ਦੋਸ਼ ਹੈ ਕਿ 2018 ਵਿੱਚ, ਏਆਰ ਰਹਿਮਾਨ ਨੇ ਐਸੋਸੀਏਸ਼ਨ ਦੀ 78ਵੀਂ ਸਾਲਾਨਾ ਕਾਨਫਰੰਸ ਵਿੱਚ ਪ੍ਰਦਰਸ਼ਨ ਕਰਨਾ ਸੀ, ਪਰ ਉਹ ਸ਼ਾਮਲ ਨਹੀਂ ਹੋ ਸਕਿਆ।

ਇਸ ਦੇ ਲਈ ਰਹਿਮਾਨ ਨੇ ਕਥਿਤ ਤੌਰ ‘ਤੇ ਐਡਵਾਂਸ ਬੁਕਿੰਗ ਵਜੋਂ ਲਏ 29.5 ਲੱਖ ਰੁਪਏ ਵੀ ਵਾਪਸ ਨਹੀਂ ਕੀਤੇ ਹਨ। ਆਪਣੇ ਚਾਰ ਪੰਨਿਆਂ ਦੇ ਜਵਾਬ ਵਿੱਚ, ਏਆਰ ਰਹਿਮਾਨ ਦੇ ਵਕੀਲ ਨਰਮਦਾ ਸੰਪਤ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਵਿੱਚ ਦਾਖਲ ਕੀਤੇ ਗਏ ਜਵਾਬ ਵਿੱਚ ਕਿਹਾ ਗਿਆ ਹੈ ਕਿ ਏਆਰ ਰਹਿਮਾਨ ਨੇ ਕਦੇ ਵੀ ਐਸੋਸੀਏਸ਼ਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਸੀ। ਪਰ ਫਿਰ ਵੀ ਸਸਤੀ ਪਬਲੀਸਿਟੀ ਲਈ ਉਸ ਦੀ ਸਾਖ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਹਿਮਾਨ ਨੂੰ ਐਡਵਾਂਸ ਬੁਕਿੰਗ ਦੇ ਤੌਰ ‘ਤੇ ਇਸ ਲਈ ਕਦੇ ਭੁਗਤਾਨ ਨਹੀਂ ਕੀਤਾ ਗਿਆ ਸੀ। ਆਪਣੇ ਜਵਾਬ ‘ਚ ਰਹਿਮਾਨ ਨੇ ਕਿਹਾ, ‘ਮੈਨੂੰ ਕਦੇ ਵੀ ਅਜਿਹਾ ਕੋਈ ਪੈਸਾ ਨਹੀਂ ਦਿੱਤਾ ਗਿਆ। ਸਗੋਂ ਇਹ ਪੈਸਾ ਥਰਡ ਪਾਰਟੀ ਕੰਪਨੀਆਂ ਦੇ ਗਰੁੱਪ ‘ਸੈਂਥਿਲਵੇਲਨ ਐਂਡ ਸੇਂਥਿਲਵੇਲਨ’ ਨੂੰ ਟਰਾਂਸਫਰ ਕੀਤਾ ਗਿਆ। ਚੰਗੀ ਤਰ੍ਹਾਂ ਜਾਣਦੇ ਹੋਏ ਕਿ ਐਸੋਸੀਏਸ਼ਨ ਦਾ ਮੇਰੇ ਨਾਲ ਕੋਈ ਵਿੱਤੀ ਲੈਣ-ਦੇਣ ਨਹੀਂ ਹੈ, ਉਨ੍ਹਾਂ ਨੇ ਮੈਨੂੰ ਵਿਵਾਦ ਵਿੱਚ ਘਸੀਟਣ ਦਾ ਫੈਸਲਾ ਕੀਤਾ।

ਰਹਿਮਾਨ ਨੇ ਆਪਣੇ ਜਵਾਬ ‘ਚ ਦਾਅਵਾ ਕੀਤਾ ਹੈ ਕਿ ਉਸ ‘ਤੇ ਲਾਏ ਗਏ ਦੋਸ਼ ਸਿਰਫ ਮੀਡੀਆ ਦਾ ਧਿਆਨ ਖਿੱਚਣ ਅਤੇ ਉਸਨੂੰ ਪ੍ਰੇਸ਼ਾਨ ਕਰਨ ਲਈ ਲਾਏ ਗਏ ਹਨ। ਏ ਆਰ ਰਹਿਮਾਨ ਦੀ ਤਰਫੋਂ, ਉਨ੍ਹਾਂ ਦੇ ਵਕੀਲ ਨਰਮਦਾ ਨੇ ਇਸ ਸਬੰਧ ਵਿੱਚ ਸਰਜਨ ਐਸੋਸੀਏਸ਼ਨ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਨੂੰ 15 ਦਿਨਾਂ ਦੇ ਅੰਦਰ 10 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੀ ਗੱਲ ਵੀ ਕਹੀ ਗਈ ਹੈ।