ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨੇ ਆਪਣੀ ਪ੍ਰੇਮਿਕਾ ਨੂੰ ਸਭ ਦੇ ਸਾਹਮਣੇ ਕੀਤਾ ਕਿੱਸ, ਦਰਸ਼ਕ ਦੇਖ ਕੇ ਹੋ ਗਏ ਹੈਰਾਨ

ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨੇ ਆਪਣੀ ਪ੍ਰੇਮਿਕਾ ਨੂੰ ਸਭ ਦੇ ਸਾਹਮਣੇ ਕੀਤਾ ਕਿੱਸ, ਦਰਸ਼ਕ ਦੇਖ ਕੇ ਹੋ ਗਏ ਹੈਰਾਨ

ਰਾਸ਼ਟਰਪਤੀ ਮਾਈਲੀ ਦੀ ਪ੍ਰੇਮਿਕਾ ਫਾਤਿਮਾ ਇੱਕ ਕਾਮੇਡੀਅਨ ਹੈ ਅਤੇ ਕਾਫੀ ਮਸ਼ਹੂਰ ਹੈ। ਉਹ ਆਪਣੇ ਸਾਬਕਾ ਪਤੀ ਤੋਂ ਵੱਖ ਹੋ ਗਈ ਹੈ ਅਤੇ ਇਸ ਸਮੇਂ ਰਾਸ਼ਟਰਪਤੀ ਮਾਈਲੀ ਨਾਲ ਰਿਸ਼ਤੇ ਵਿੱਚ ਹੈ।

ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਉਨ੍ਹਾਂ ਦੀ ਜਿੰਦਾਦਿਲੀ ਦੇ ਕਾਰਨ ਜਾਣਿਆ ਜਾਂਦਾ ਹੈ। ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਜੇਵੀਅਰ ਮਾਈਲੀ ਅੱਜ ਕਲ ਸੁਰਖੀਆਂ ਵਿੱਚ ਹਨ। ਹਾਲਾਂਕਿ ਉਨ੍ਹਾਂ ਦਾ ਸੁਰਖੀਆਂ ‘ਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਵਾਰ ਉਨ੍ਹਾਂ ਨੇ ਜਨਤਕ ਮੰਚ ‘ਤੇ ਜੋ ਕਾਰਨਾਮਾ ਕੀਤਾ ਹੈ, ਉਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਅਸਲ ‘ਚ ਮਾਈਲੀ ਨੇ ਸਟੇਜ ‘ਤੇ ਹੀ ਆਪਣੀ ਪ੍ਰੇਮਿਕਾ ਨੂੰ ਕਿੱਸ ਕੀਤਾ, ਜਿਸ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਹਾਲਾਂਕਿ ਮਾਈਲੀ ਇਸ ਤੋਂ ਪਹਿਲਾਂ ਵੀ ਆਪਣੀ ਗਰਲਫ੍ਰੈਂਡ ਨੂੰ ਜਨਤਕ ਤੌਰ ‘ਤੇ ਕਿੱਸ ਕਰ ਚੁਕੇ ਹਨ। ਜਦੋਂ ਨਵੰਬਰ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਿੰਗ ਖਤਮ ਹੋਈ ਤਾਂ ਉਹ ਇਸ ਅੰਦਾਜ਼ ‘ਚ ਨਜ਼ਰ ਆਏ ਸਨ।

ਰਾਸ਼ਟਰਪਤੀ ਮਾਈਲੀ ਦੀ ਪ੍ਰੇਮਿਕਾ ਫਾਤਿਮਾ ਇੱਕ ਕਾਮੇਡੀਅਨ ਹੈ ਅਤੇ ਕਾਫੀ ਮਸ਼ਹੂਰ ਹੈ। ਉਹ ਆਪਣੇ ਸਾਬਕਾ ਪਤੀ ਤੋਂ ਵੱਖ ਹੋ ਗਈ ਹੈ ਅਤੇ ਇਸ ਸਮੇਂ ਰਾਸ਼ਟਰਪਤੀ ਮਾਈਲੀ ਨਾਲ ਰਿਸ਼ਤੇ ਵਿੱਚ ਹੈ। ਦੋਵਾਂ ਦੀ ਲਵ ਸਟੋਰੀ ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਸੀ। ਇਸ ਦੀ ਸ਼ੁਰੂਆਤ ਗੱਲਬਾਤ ਨਾਲ ਹੋਈ, ਜੋ ਬਾਅਦ ਵਿੱਚ ਮੀਟਿੰਗ ਵਿੱਚ ਬਦਲ ਗਈ। ਰਾਸ਼ਟਰਪਤੀ ਮਾਈਲੀ ਸ਼ੁੱਕਰਵਾਰ ਨੂੰ ਆਪਣੀ ਪ੍ਰੇਮਿਕਾ ਫਾਤਿਮਾ ਫਲੋਰੇਜ਼ ਨਾਲ ਨਵੇਂ ਸੰਗੀਤ ਸਮਾਰੋਹ ਵਿੱਚ ਪਹੁੰਚੇ।

ਰਾਸ਼ਟਰਪਤੀ ਮਾਈਲੀ ਨੇ ਪ੍ਰੋਗਰਾਮ ਦੌਰਾਨ ਆਪਣੀ ਪ੍ਰੇਮਿਕਾ ਨੂੰ ਕਿਸ ਕਰਕੇ ਧੂਮ ਮਚਾਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਮਾਈਲੀ ਨੇ ਸਭ ਤੋਂ ਪਹਿਲਾਂ ਸਟੇਜ ‘ਤੇ ਭਾਸ਼ਣ ਦਿੱਤਾ, ਜਿਸ ‘ਚ ਉਸਨੇ ਲੋਕਾਂ ਨੂੰ ਕਿਹਾ ਕਿ ਅਰਜਨਟੀਨਾ ਲਈ ਮੁਸ਼ਕਲ ਸਮਾਂ ਆ ਰਿਹਾ ਹੈ ਅਤੇ ਦੇਸ਼ ਨੂੰ ਅੱਗੇ ਵਧਣਾ ਹੋਵੇਗਾ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਆਪਣੇ-ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਿਹਾ ਹੈ।