ਆਸ਼ਾ ਪਾਰੇਖ ਨੇ ਵਿਵੇਕ ਅਗਨੀਹੋਤਰੀ ‘ਤੇ ਵਰ੍ਹਦਿਆਂ ਪੁੱਛਿਆ, 400 ਕਰੋੜ ਕਮਾਏ, ਕਸ਼ਮੀਰੀ ਪੰਡਤਾਂ ਦੀ ਮਦਦ ਲਈ ਕਿੰਨੇ ਦਿਤੇ

ਆਸ਼ਾ ਪਾਰੇਖ ਨੇ ਵਿਵੇਕ ਅਗਨੀਹੋਤਰੀ ‘ਤੇ ਵਰ੍ਹਦਿਆਂ ਪੁੱਛਿਆ, 400 ਕਰੋੜ ਕਮਾਏ, ਕਸ਼ਮੀਰੀ ਪੰਡਤਾਂ ਦੀ ਮਦਦ ਲਈ ਕਿੰਨੇ ਦਿਤੇ

ਜਦੋਂ ਆਸ਼ਾ ਪਾਰੇਖ ਨੂੰ ਪੁੱਛਿਆ ਗਿਆ ਕਿ ਕੀ ਅਜਿਹੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਹਨ ਅਤੇ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਅਜਿਹੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ।

ਆਸ਼ਾ ਪਾਰੇਖ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਪਹਿਲੀ ਵਾਰ ਬਿਆਨ ਦਿਤਾ ਹੈ। ਮਸ਼ਹੂਰ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੇ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਹੈ। ਆਸ਼ਾ ਪਾਰੇਖ ਨੇ ਸਵਾਲ ਕੀਤਾ ਹੈ ਕਿ ਫਿਲਮ ਤੋਂ ਹੋਏ ਮੁਨਾਫੇ ‘ਚੋਂ ਵਿਵੇਕ ਨੇ ਕਸ਼ਮੀਰੀ ਪੰਡਤਾਂ ਨੂੰ ਕਿੰਨਾ ਪੈਸਾ ਦਿੱਤਾ? ਆਸ਼ਾ ਪਾਰੇਖ ਨੇ ਇਹ ਵੀ ਕਿਹਾ ਕਿ ਕਿਉਂਕਿ ਉਸਨੇ ‘ਦਿ ਕਸ਼ਮੀਰ ਫਾਈਲਜ਼’ ਨਹੀਂ ਦੇਖੀ ਹੈ, ਇਸ ਲਈ ਉਹ ਫਿਲਮ ‘ਤੇ ਟਿੱਪਣੀ ਨਹੀਂ ਕਰ ਸਕਦੀ। ਪਰ ਅਦਾਕਾਰਾ ਨੇ ਤਿੱਖੀ ਟਿੱਪਣੀ ਕੀਤੀ ਕਿ ਫਿਲਮ ਦੇ ਨਿਰਮਾਤਾਵਾਂ ਨੇ ਜੋ ਵੀ ਪੈਸਾ ਕਮਾਇਆ, ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਨੂੰ ਕੁਝ ਨਹੀਂ ਦਿੱਤਾ।

ਕਸ਼ਮੀਰ ਫਾਈਲਜ਼ ਸਾਲ 2022 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਕਸ਼ਮੀਰੀ ਪੰਡਤਾਂ ਦੀ ਬੇਰਹਿਮੀ ਅਤੇ ਪਰਵਾਸ ਦੀ ਕਹਾਣੀ ਦਿਖਾਈ ਗਈ ਸੀ। ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਅਤੇ ਫਿਰ ਵੀ ਇਸ ਨੇ ਦੁਨੀਆ ਭਰ ‘ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਕੁਝ ਲੋਕਾਂ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਇਕ ਪ੍ਰਚਾਰ ਫਿਲਮ ਕਿਹਾ ਜਦਕਿ ਕੁਝ ਨੇ ਇਸ ਦੀ ਤਾਰੀਫ ਕੀਤੀ। ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਕੇਰਲਾ ਸਟੋਰੀ’ ਵਰਗੀਆਂ ਫਿਲਮਾਂ ਦੇ ਵਿਵਾਦ ਬਾਰੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਦੋਂ ਆਸ਼ਾ ਪਾਰੇਖ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਫਿਲਮ ਨਹੀਂ ਦੇਖੀ ਹੈ, ਇਸ ਲਈ ਉਹ ਵਿਵਾਦ ਬਾਰੇ ਗੱਲ ਨਹੀਂ ਕਰ ਸਕਦੀ।

ਜਦੋਂ ਆਸ਼ਾ ਪਾਰੇਖ ਨੂੰ ਪੁੱਛਿਆ ਗਿਆ ਕਿ ਕੀ ਅਜਿਹੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਹਨ ਅਤੇ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਅਜਿਹੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ। ਜਦੋਂ ਆਸ਼ਾ ਪਾਰੇਖ ਨੂੰ ਪੁੱਛਿਆ ਗਿਆ ਕਿ ਲੋਕਾਂ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ਦੇਖਿਆ ਅਤੇ ਇਹ ਹਿੱਟ ਹੋ ਗਈ, ਤਾਂ ਉਸਨੇ ਕਿਹਾ, ‘ਮੈਂ ਇੱਥੇ ਕੁਝ ਕਹਿਣਾ ਚਾਹਾਂਗੀ। ਇਸ ਫਿਲਮ ਦੇ ਨਿਰਮਾਤਾ ਨੇ 400 ਕਰੋੜ ਰੁਪਏ ਕਮਾਏ ਸਨ। ਇਸ ਲਈ ਉਨ੍ਹਾਂ ਨੇ ਜੰਮੂ ਵਿਚ ਰਹਿੰਦੇ ਕਸ਼ਮੀਰੀ ਹਿੰਦੂਆਂ ‘ਤੇ ਕਿੰਨਾ ਪੈਸਾ ਖਰਚ ਕੀਤਾ? ਜੰਮੂ ਵਿੱਚ ਰਹਿਣ ਵਾਲਿਆਂ ਕਈ ਲੋਕਾਂ ਕੋਲ ਪਾਣੀ ਅਤੇ ਬਿਜਲੀ ਨਹੀਂ ਹੈ।

ਆਸ਼ਾ ਪਾਰੇਖ ਨੇ ਅੱਗੇ ਕਿਹਾ, ‘ਸਭ ਦਾ ਹਿੱਸਾ ਦੇਣ ਤੋਂ ਬਾਅਦ, ਨਿਰਮਾਤਾਵਾਂ ਨੂੰ ਵੀ ਲਾਭ ਦਾ ਹਿੱਸਾ ਮਿਲ ਜਾਣਾ ਸੀ। ਮੰਨ ਲਓ ਕਿ ਉਸਨੇ ਫ਼ਿਲਮ ਦੀ 400 ਕਰੋੜ ਦੀ ਕਮਾਈ ਵਿੱਚੋਂ 200 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਤਾਂ ਇਸ ਵਿੱਚੋਂ ਉਹ ਕਸ਼ਮੀਰੀ ਹਿੰਦੂਆਂ ਨੂੰ 50 ਕਰੋੜ ਰੁਪਏ ਦੇ ਸਕਦੇ ਸਨ।