ਕ੍ਰਿਕਟ ‘ਚ ਰਨ ਲੈਂਦੇ ਹੋਏ ਪਿੱਚ ‘ਤੇ ਬੱਲੇਬਾਜ਼ ਦੀ ਮੌਤ, ਖਿਡਾਰੀਆਂ ਨੇ ਸੀਪੀਆਰ ਦਿੱਤੀ, ਪਰ ਜਾਨ ਨਹੀਂ ਬੱਚ ਸਕੀ

ਕ੍ਰਿਕਟ ‘ਚ ਰਨ ਲੈਂਦੇ ਹੋਏ ਪਿੱਚ ‘ਤੇ ਬੱਲੇਬਾਜ਼ ਦੀ ਮੌਤ, ਖਿਡਾਰੀਆਂ ਨੇ ਸੀਪੀਆਰ ਦਿੱਤੀ, ਪਰ ਜਾਨ ਨਹੀਂ ਬੱਚ ਸਕੀ

ਕੁਝ ਖਿਡਾਰੀਆਂ ਨੇ ਵਿਕਾਸ ਦੀ ਜਾਨ ਬਚਾਉਣ ਲਈ ਉਸ ਨੂੰ ਸੀ.ਪੀ.ਆਰ. ਦਿਤਾ। ਜਦੋਂ ਉਸਦੀ ਸਿਹਤ ‘ਚ ਸੁਧਾਰ ਨਹੀਂ ਹੋਇਆ ਤਾਂ ਉਸਨੂੰ ਨੋਇਡਾ ਦੇ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਹਸਪਤਾਲ ਪਹੁੰਚਦੇ ਹੀ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਨੋਇਡਾ ਤੋਂ ਇਕ ਅਫਸੋਸਜਨਕ ਖਬਰ ਸਾਹਮਣੇ ਆ ਰਹੀ ਹੈ। ਨੋਇਡਾ ‘ਚ ਕ੍ਰਿਕਟ ਪਿੱਚ ‘ਤੇ 34 ਸਾਲਾ ਬੱਲੇਬਾਜ਼ ਨੂੰ ਦਿਲ ਦਾ ਦੌਰਾ ਪਿਆ। ਸਾਥੀ ਬੱਲੇਬਾਜ਼ ਅਤੇ ਫੀਲਡਿੰਗ ਟੀਮ ਦੇ ਖਿਡਾਰੀ ਉਸ ਨੂੰ ਸੀਪੀਆਰ ਦਿੰਦੇ ਰਹੇ, ਪਰ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਵਿਕਾਸ ਨੇਗੀ (34) ਇੱਕ ਇੰਜੀਨੀਅਰ ਸੀ, ਜੋ ਨੋਇਡਾ ਵਿੱਚ ਕਾਰਪੋਰੇਟ ਲੀਗ ਮੈਚ ਖੇਡ ਰਿਹਾ ਸੀ।

ਨੋਇਡਾ ‘ਚ ਕਾਰਪੋਰੇਟ ਲੀਗ ਦੌਰਾਨ ਮਾਵੇਰਿਕਸ ਇਲੈਵਨ ਅਤੇ ਬਲੇਜ਼ਿੰਗ ਬੁਲਸ ਵਿਚਾਲੇ ਮੈਚ ਚੱਲ ਰਿਹਾ ਸੀ। ਮਾਵਰਿਕਸ ਟੀਮ ਬੱਲੇਬਾਜ਼ੀ ਕਰ ਰਹੀ ਸੀ। ਉਮੇਸ਼ ਕੁਮਾਰ ਅਤੇ ਵਿਕਾਸ ਬੱਲੇਬਾਜ਼ੀ ਕਰ ਰਹੇ ਸਨ। 14ਵਾਂ ਓਵਰ ਚੱਲ ਰਿਹਾ ਸੀ, ਉਮੇਸ਼ ਨੇ ਚੌਕਾ ਲਗਾਇਆ। ਵਿਕਾਸ ਨਾਨ-ਸਟ੍ਰਾਈਕਰ ਐਂਡ ਤੋਂ ਵਧਾਈ ਦੇਣ ਲਈ ਸਟ੍ਰਾਈਕਰ ਐਂਡ ‘ਤੇ ਗਿਆ। ਵਿਕਾਸ ਉਮੇਸ਼ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੱਚ ‘ਤੇ ਡਿੱਗ ਗਿਆ। ਇਹ ਦੇਖ ਕੇ ਦੋਵੇਂ ਟੀਮਾਂ ਦੇ ਖਿਡਾਰੀ ਪਿੱਚ ‘ਤੇ ਦੌੜ ਗਏ।

ਕੁਝ ਖਿਡਾਰੀਆਂ ਨੇ ਵਿਕਾਸ ਦੀ ਜਾਨ ਬਚਾਉਣ ਲਈ ਉਸ ਨੂੰ ਸੀ.ਪੀ.ਆਰ. ਦਿਤਾ। ਜਦੋਂ ਉਸ ਦੀ ਸਿਹਤ ‘ਚ ਸੁਧਾਰ ਨਹੀਂ ਹੋਇਆ ਤਾਂ ਉਸਨੂੰ ਨੋਇਡਾ ਦੇ ਨਜ਼ਦੀਕੀ ਹਸਪਤਾਲ ‘ਚ ਲਿਜਾਇਆ ਗਿਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਹਸਪਤਾਲ ਪਹੁੰਚਦੇ ਹੀ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। CPR ਦਾ ਮਤਲਬ ਹੈ ਕਾਰਡੀਓਪਲਮੋਨਰੀ ਰੀਸਸੀਟੇਸ਼ਨ। ਦਿਲ ਦਾ ਦੌਰਾ ਪੈਣ ‘ਤੇ ਕੁਝ ਸਮੇਂ ਲਈ ਮੂੰਹ ਰਾਹੀਂ ਸਾਹ ਦੇਣ ਨਾਲ ਵਿਅਕਤੀ ਦੀ ਜਾਨ ਬਚ ਸਕਦੀ ਹੈ।

ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਵਿਕਾਸ ਆਪਣੀ ਟੀਮ ਲਈ 7 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਉਸ ਨੇ 6 ਗੇਂਦਾਂ ਖੇਡੀਆਂ ਸਨ ਤਾਂ ਉਸ ਦੀ ਟੀਮ ਦਾ ਸਕੋਰ 13.5 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 143 ਦੌੜਾਂ ਸੀ। ਮੈਚ ਦਾ ਯੂ-ਟਿਊਬ ‘ਤੇ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਲੇਜ਼ਿੰਗ ਬੁਲਸ ਨੇ 19.2 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ S&B ਇੰਡੀਆ ਸਾਲਾਨਾ ਕ੍ਰਿਕਟ ਟੂਰਨਾਮੈਂਟ ‘ਚ ਹੋ ਰਿਹਾ ਸੀ। ਹਾਦਸੇ ਤੋਂ ਬਾਅਦ ਟੂਰਨਾਮੈਂਟ ਰੋਕ ਦਿੱਤਾ ਗਿਆ।