ਮਮਤਾ ਬੈਨਰਜੀ 11 ਦਿਨਾਂ ਦੇ ਵਿਦੇਸ਼ ਦੌਰੇ ‘ਤੇ ਰਵਾਨਾ, ਸਪੇਨ-ਦੁਬਈ ‘ਚ ਬਿਜ਼ਨੈੱਸ ਸਮਿਟ ‘ਚ ਹੋਵੇਗੀ ਸ਼ਾਮਿਲ

ਮਮਤਾ ਬੈਨਰਜੀ 11 ਦਿਨਾਂ ਦੇ ਵਿਦੇਸ਼ ਦੌਰੇ ‘ਤੇ ਰਵਾਨਾ, ਸਪੇਨ-ਦੁਬਈ ‘ਚ ਬਿਜ਼ਨੈੱਸ ਸਮਿਟ ‘ਚ ਹੋਵੇਗੀ ਸ਼ਾਮਿਲ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਮੈਡ੍ਰਿਡ ‘ਚ ਮਮਤਾ ਬੈਨਰਜੀ ਦੇ ਨਾਲ ਜੁੜਨਗੇ। ਵਿਦੇਸ਼ ਜਾਣ ਤੋਂ ਪਹਿਲਾਂ ਮਮਤਾ ਨੇ ਮੰਗਲਵਾਰ ਨੂੰ ਨਬੰਨਾ ਸਥਿਤ ਸੂਬਾ ਸਕੱਤਰੇਤ ‘ਚ ਦੱਸਿਆ ਕਿ ਉਹ ਸੂਬੇ ‘ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਿਦੇਸ਼ ਦੌਰੇ ‘ਤੇ ਜਾ ਰਹੀ ਹੈ।

ਮਮਤਾ ਬੈਨਰਜੀ ਦੇ ਪਿੱਛਲੇ ਦਿਨੀ G20 ਸਮੇਲਨ ਦੌਰਾਨ ਡਿਨਰ ਵਿਚ ਸ਼ਾਮਿਲ ਹੋਣ ‘ਤੇ ਕਾਂਗਰਸ ਪਾਰਟੀ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੰਗਲਵਾਰ ਨੂੰ ਸਪੇਨ ਅਤੇ ਦੁਬਈ ਦੇ 11 ਦਿਨਾਂ ਦੌਰੇ ‘ਤੇ ਰਵਾਨਾ ਹੋ ਗਈ। ਦੁਬਈ ‘ਚ ਰਾਤ ਭਰ ਰੁਕਣ ਤੋਂ ਬਾਅਦ ਮਮਤਾ ਬੁੱਧਵਾਰ ਸਵੇਰੇ ਸਪੇਨ ਦੀ ਰਾਜਧਾਨੀ ਮੈਡ੍ਰਿਡ ਜਾਵੇਗੀ। ਉੱਥੇ ਉਹ ਤਿੰਨ ਦਿਨਾਂ ਵਪਾਰ ਸੰਮੇਲਨ ‘ਚ ਹਿੱਸਾ ਲਵੇਗੀ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਮੈਡ੍ਰਿਡ ‘ਚ ਉਨ੍ਹਾਂ ਨਾਲ ਜੁੜਨਗੇ। ਇਸ ਤੋਂ ਬਾਅਦ ਮਮਤਾ ਗੈਰ-ਨਿਵਾਸੀ ਬੰਗਾਲੀਆਂ ਨਾਲ ਵੀ ਮੁਲਾਕਾਤ ਕਰੇਗੀ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਮੈਡ੍ਰਿਡ ‘ਚ ਤਿੰਨ ਦਿਨਾਂ ਦੇ ਠਹਿਰਨ ਤੋਂ ਬਾਅਦ ਮਮਤਾ ਬਾਰਸੀਲੋਨਾ ‘ਚ ਬੰਗਾਲ ਗਲੋਬਲ ਬਿਜ਼ਨਸ ਸਮਿਟ (ਬੀ.ਜੀ.ਬੀ.ਐੱਸ.) ਦੀ ਦੋ ਦਿਨਾਂ ਬੈਠਕ ‘ਚ ਹਿੱਸਾ ਲਵੇਗੀ।

ਇਸ ਤੋਂ ਬਾਅਦ, ਉਹ ਬਾਰਸੀਲੋਨਾ ਤੋਂ ਦੁਬਈ ਵਾਪਸ ਆ ਜਾਵੇਗੀ, ਜਿੱਥੇ ਉਸਨੇ ਬੀਜੀਬੀਐਸ ਸਮੇਤ ਕੁਝ ਹੋਰ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਮਮਤਾ ਨੇ ਮੰਗਲਵਾਰ ਨੂੰ ਨਬੰਨਾ ਸਥਿਤ ਸੂਬਾ ਸਕੱਤਰੇਤ ‘ਚ ਦੱਸਿਆ ਕਿ ਉਹ ਸੂਬੇ ‘ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਿਦੇਸ਼ ਦੌਰੇ ‘ਤੇ ਜਾ ਰਹੀ ਹੈ। ਮਮਤਾ ਬੈਨਰਜੀ 23 ਸਤੰਬਰ ਨੂੰ ਦੁਬਈ ਤੋਂ ਕੋਲਕਾਤਾ ਪਰਤਣਗੇ। ਮਮਤਾ ਦੇ ਨਾਲ ਬੰਗਾਲ ਦੇ ਮੁੱਖ ਸਕੱਤਰ ਐਚ ਕੇ ਦਿਵੇਦੀ ਅਤੇ ਕੋਲਕਾਤਾ ਫੁੱਟਬਾਲ ਕਲੱਬ ਮੋਹਨ ਬਾਗਾਨ, ਈਸਟ ਬੰਗਾਲ ਅਤੇ ਮੋਹਮਡਨ ਸਪੋਰਟਿੰਗ ਦੇ ਸੀਨੀਅਰ ਅਧਿਕਾਰੀ ਵੀ ਵਿਦੇਸ਼ੀ ਦੌਰੇ ‘ਤੇ ਜਾਣਗੇ।

ਵਿਦੇਸ਼ ਯਾਤਰਾ ਤੋਂ ਪਹਿਲਾਂ ਮਮਤਾ ਨੇ ਬੰਗਾਲ ਦੇ ਲੋਕਾਂ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਹਨ । ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 21 ਅਗਸਤ ਨੂੰ ਕਿਹਾ ਕਿ ਭਾਜਪਾ ਬੰਗਾਲ ਵਿੱਚ ਟੀਐਮਸੀ ਵਿਰੁੱਧ ਕਾਂਗਰਸ, ਸੀਪੀਆਈ (ਐਮ) ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।