- ਪੰਜਾਬ
- No Comment
ਸੁਰਜੀਤ ਪਾਤਰ ਦਾ ਪੰਚਤਤਵ ਵਿੱਚ ਰਲੇਵਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉੱਭਰਦੇ ਕਵੀਆਂ ਲਈ ਪਾਤਰ ਐਵਾਰਡ ਸ਼ੁਰੂ ਕਰਨ ਦਾ ਐਲਾਨ
ਪਾਤਰ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ, ਸਾਹਿਤਕਾਰ, ਕਵੀ, ਗੀਤਕਾਰ, ਨਾਵਲਕਾਰ, ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕ ਹਾਜ਼ਰ ਸਨ ਅਤੇ ਆਪਣੇ ਚਹੇਤੇ ਸਾਹਿਤਕਾਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ।
ਸੁਰਜੀਤ ਪਾਤਰ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ਾਇਰ ਵਿੱਚੋ ਇਕ ਸਨ। ਪੰਜਾਬੀ ਕਵੀ ਅਤੇ ਪ੍ਰਸਿੱਧ ਲੇਖਕ ਪਦਮਸ੍ਰੀ ਸੁਰਜੀਤ ਸਿੰਘ ਪਾਤਰ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ।
ਇਸ ਦੌਰਾਨ ਮਾਨ ਪਾਤਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋ ਗਏ। ਇਸ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਇਸ ਦੌਰਾਨ ਸੀਐਮ ਮਾਨ ਨੇ ਪਾਤਰ ਐਵਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ। ਹਰ ਸਾਲ ਇਹ ਪੁਰਸਕਾਰ ਉਭਰਦੇ ਕਵੀਆਂ ਅਤੇ ਸਾਹਿਤਕਾਰਾਂ ਨੂੰ ਦਿੱਤਾ ਜਾਵੇਗਾ।
ਪਾਤਰ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ, ਸਾਹਿਤਕਾਰ, ਕਵੀ, ਗੀਤਕਾਰ, ਨਾਵਲਕਾਰ, ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕ ਹਾਜ਼ਰ ਸਨ ਅਤੇ ਆਪਣੇ ਚਹੇਤੇ ਸਾਹਿਤਕਾਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਪਾਤਰ ਦਾ ਲਿਖਿਆ ਹਰ ਸ਼ਬਦ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਯਾਦਗਾਰ ਬਣ ਗਿਆ ਹੈ। ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਦੀ ਝਲਕ ਉਸ ਦੇ ਬੋਲਾਂ ਵਿੱਚ ਹਮੇਸ਼ਾ ਨਜ਼ਰ ਆਉਂਦੀ ਸੀ। ਸ਼ਮਸ਼ਾਨਘਾਟ ਵਿਖੇ ਡਾ. ਪਾਤਰ ਨੂੰ ਸ਼ਰਧਾਂਜਲੀ ਦੇਣ ਪੁੱਜੇ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਪੰਜਾਬੀ ਸਾਹਿਤ ਨੂੰ ਪਾਤਰ ਦੀ ਬਹੁਤ ਲੋੜ ਸੀ, ਇਸ ਘਾਟੇ ਦੀ ਭਰਪਾਈ ਨਹੀਂ ਹੋ ਸਕਦੀ ਅਤੇ ਨਾ ਹੀ ਕੋਈ ਨਵਾਂ ਪਾਤਰ ਆ ਸਕਦਾ ਹੈ | ਜੇ ਆ ਜਾਵੇ ਤਾਂ ਵੀ ਉਸ ਮੁਕਾਮ ਤੱਕ ਪਹੁੰਚਣਾ ਔਖਾ ਹੈ। ਮੁਹੰਮਦ ਸਦੀਕ ਨੇ ਇਹ ਕਹਿ ਕੇ ਹੌਕਾ ਦਿੱਤਾ ਕਿਉਂਕਿ ਦੋ ਦਿਨ ਪਹਿਲਾਂ ਹੀ ਉਹ ਪਾਤਰ ਨੂੰ ਮਿਲਿਆ ਸੀ ਅਤੇ ਸਾਹਿਤ ਜਗਤ ਦੇ ਸਬੰਧ ਵਿੱਚ ਉਨ੍ਹਾਂ ਨਾਲ ਕਈ ਗੱਲਾਂ ਕੀਤੀਆਂ ਸਨ।