- ਪੰਜਾਬ
- No Comment
NRI ਕਾਨਫਰੰਸ : ਪੰਜਾਬ ਦੇ ਮਿੰਨੀ ਗੋਆ ਪਹੁੰਚਣਗੇ ਇੱਕ ਹਜ਼ਾਰ ਪ੍ਰਵਾਸੀ, CM ਭਗਵੰਤ ਮਾਨ ਸੁਣਨਗੇ ਸਮੱਸਿਆਵਾਂ

ਇਸ ਪ੍ਰੋਗਰਾਮ ਵਿੱਚ ਚਾਰ ਜ਼ਿਲ੍ਹਿਆਂ ਤੋਂ 1000 ਦੇ ਕਰੀਬ ਪ੍ਰਵਾਸੀ ਭਾਰਤੀ ਆ ਰਹੇ ਹਨ। ਪ੍ਰੋਗਰਾਮ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਦਰਪੇਸ਼ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ।
ਪਠਾਨਕੋਟ ਦਾ ਨੀਮ ਪਹਾੜੀ ਇਲਾਕਾ ਧਾਰਕਲਾਂ ਸੈਲਾਨੀਆਂ ਦਾ ਕੇਂਦਰ ਹੈ। ਇੱਥੇ ਮਿੰਨੀ ਗੋਆ ਦੇ ਨਿਰਮਾਣ ਨਾਲ ਇਹ ਇਲਾਕਾ ਪਹਿਲਾਂ ਨਾਲੋਂ ਜ਼ਿਆਦਾ ਖੂਬਸੂਰਤ ਹੋ ਗਿਆ ਹੈ। ਸੈਰ ਸਪਾਟਾ ਕੇਂਦਰ ਹੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਪ੍ਰਵਾਸੀ ਭਾਰਤੀਆਂ ਨੂੰ ਇੱਥੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਗੇ। ਮੁੱਖ ਮੰਤਰੀ ਇਸ ਖੇਤਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨਗੇ।। ਪੰਜਾਬ ਸਰਕਾਰ ਵੱਲੋਂ ਅੱਜ ਧਾਰਕਲਾਂ ਤਹਿਸੀਲ ਦੇ ਚਮਰੌੜ ਪੱਤਣ (ਮਿੰਨੀ ਗੋਆ) ਵਿਖੇ ਪ੍ਰਵਾਸੀ ਪੰਜਾਬੀ ਭਾਰਤੀਆਂ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਸ਼ਿਰਕਤ ਕਰਨਗੇ। ਪ੍ਰਵਾਸੀ ਭਾਰਤੀ ਮਿਲਣੀ ਸਮਾਗਮ ਸਵੇਰੇ 10 ਵਜੇ ਮਿੰਨੀ ਗੋਆ ਵਿਖੇ ਸ਼ੁਰੂ ਹੋਵੇਗਾ ਅਤੇ ਮੁੱਖ ਮੰਤਰੀ ਪੰਜਾਬ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਆਏ ਪ੍ਰਵਾਸੀ ਭਾਰਤੀਆਂ ਨੂੰ ਮਿਲਣਗੇ।
ਇਸ ਪ੍ਰੋਗਰਾਮ ਵਿੱਚ ਚਾਰ ਜ਼ਿਲ੍ਹਿਆਂ ਤੋਂ 1000 ਦੇ ਕਰੀਬ ਪ੍ਰਵਾਸੀ ਭਾਰਤੀ ਆ ਰਹੇ ਹਨ। ਪ੍ਰੋਗਰਾਮ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਮਿੰਨੀ ਗੋਆ ਵਿੱਚ, ਸਿਰਫ ਪੰਜਾਬ ਤੋਂ ਹੀ ਨਹੀਂ ਬਲਕਿ ਦੂਜੇ ਰਾਜਾਂ ਤੋਂ ਵੀ ਸੈਲਾਨੀ ਪਾਵਰ ਪੈਰਾਗਲਾਈਡਿੰਗ ਅਤੇ ਜ਼ਿਪ ਲਾਈਨ ਡਰਾਈਵ ਦਾ ਅਨੰਦ ਲੈਣ, ਧਾਰਕਲਾਂ ਦੀਆਂ ਪਹਾੜੀਆਂ ਵਿੱਚ ਸਾਹਸ ਦਾ ਅਨੰਦ ਲੈਣ, ਰਣਜੀਤ ਸਾਗਰ ਝੀਲ ਵਿੱਚ ਕਿਸ਼ਤੀ, ਬਾਈਕ ਸਵਾਰੀ ਕਰਨ ਲਈ ਆਉਂਦੇ ਹਨ।
ਪਿੱਛਲੇ ਦਿਨੀ ਭਗਵੰਤ ਮਾਨ ਨੇ NRI ਵੈੱਬਸਾਈਟ ਨੂੰ ਲਾਂਚ ਕਰਦਿਆਂ ਇਸ ਨੂੰ ਇੱਕ ਮੋਹਰੀ ਪਹਿਲਕਦਮੀ ਦੱਸਿਆ, ਜਿਸ ਦਾ ਉਦੇਸ਼ ਇੱਕ ਪਾਸੇ ਪਰਵਾਸੀ ਭਾਰਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਨਾ ਹੈ।