ਜਲੰਧਰ ਉਪ ਚੋਣ : ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਕਿਹਾ- ਤੁਸੀਂ ਭਗਤ ਨੂੰ ਜਿਤਾਓ, ਮੈਂ ਉਸਨੂੰ ਮੰਤਰੀ ਬਣਾਵਾਂਗਾ

ਜਲੰਧਰ ਉਪ ਚੋਣ : ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਕਿਹਾ- ਤੁਸੀਂ ਭਗਤ ਨੂੰ ਜਿਤਾਓ, ਮੈਂ ਉਸਨੂੰ ਮੰਤਰੀ ਬਣਾਵਾਂਗਾ

ਸੀ.ਐਮ ਮਾਨ ਨੇ ਰੋਡ ਸ਼ੋਅ ‘ਚ ਕਿਹਾ ਕਿ ਮੈਂ ਕਾਮੇਡੀ ਕਰਦਾ ਸੀ ਅਤੇ ਹਰ ਸ਼ੋਅ ਲਈ 70-70 ਲੱਖ ਰੁਪਏ ਲੈਂਦਾ ਸੀ। ਜੇਕਰ ਮੈਂ ਪੈਸਾ ਕਮਾਉਣਾ ਚਾਹੁੰਦਾ ਤਾਂ ਮੈਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਂਦਾ। ਪਰ ਮੈਂ ਲੋਕਾਂ ਦੀ ਸੇਵਾ ਕਰਨ ਆਇਆ ਹਾਂ।

ਪੰਜਾਬ ਵਿਚ ਹੋਣ ਵਾਲੀ ਜਲੰਧਰ ਜ਼ਿਮਨੀ ਉਪ ਚੋਣ ਇਸ ਸਮੇਂ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਫਿਰ ਰੋਡ ਸ਼ੋਅ ਕੱਢਿਆ। ‘ਆਪ’ ਉਮੀਦਵਾਰ ਮਹਿੰਦਰ ਭਗਤ ਲਈ ਚੋਣ ਪ੍ਰਚਾਰ ਕਰਦੇ ਹੋਏ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ।

ਰੋਡ ਸ਼ੋਅ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਭਗਤ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜੋ, ਮੈਂ ਉਨ੍ਹਾਂ ਨੂੰ ਮੰਤਰੀ ਬਣਾਵਾਂਗਾ। ਇਹ ਰੋਡ ਸ਼ੋਅ ਪੱਛਮੀ ਸਰਕਲ ਦੇ ਨਕੋਦਰ ਚੌਕ ਮੇਨ ਰੋਡ ’ਤੇ ਸਥਿਤ ਅਵਤਾਰ ਨਗਰ ਵਾਰਡ ਨੰਬਰ 33 ਵਿੱਚ ਕੱਢਿਆ ਗਿਆ। ਸੀਐਮ ਮਾਨ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਕਿਸੇ ਨਾ ਕਿਸੇ ਨੂੰ ਹਾਰ ਦੇਣ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੱਛਮੀ ਹਲਕੇ ਦੇ ਦੋ ਆਗੂਆਂ ’ਤੇ ਗਲਤ ਭਰੋਸਾ ਕੀਤਾ ਹੈ। ਪਰ ਲੋਕਾਂ ਨੇ ਕੁਝ ਦਿਨ ਪਹਿਲਾਂ ਇੱਕ ਨੂੰ ਫ੍ਰੀ ਕਰ ਦਿੱਤਾ ਸੀ ਅਤੇ ਦੂਜਾ 14 ਜੁਲਾਈ ਨੂੰ ਫ੍ਰੀ ਕਰ ਦਿੱਤਾ ਜਾਵੇਗਾ। ਬਾਹਰ ਦਾ ਤਾਪਮਾਨ ਦੇਖ ਕੇ ਵਿਰੋਧੀ ਧਿਰ ਦੇ ਆਗੂ ਘਰੋਂ ਨਿਕਲਦੇ ਹਨ।

ਸੀ.ਐਮ ਮਾਨ ਨੇ ਰੋਡ ਸ਼ੋਅ ‘ਚ ਕਿਹਾ ਕਿ ਮੈਂ ਕਾਮੇਡੀ ਕਰਦਾ ਸੀ ਅਤੇ ਹਰ ਸ਼ੋਅ ਲਈ 70-70 ਲੱਖ ਰੁਪਏ ਲੈਂਦਾ ਸੀ। ਜੇਕਰ ਮੈਂ ਪੈਸਾ ਕਮਾਉਣਾ ਚਾਹੁੰਦਾ ਤਾਂ ਮੈਂ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਂਦਾ। ਪਰ ਮੈਂ ਲੋਕਾਂ ਦੀ ਸੇਵਾ ਕਰਨ ਆਇਆ ਹਾਂ। ਮੇਰੇ ‘ਤੇ ਭ੍ਰਿਸ਼ਟਾਚਾਰ ਦਾ ਇਕ ਰੁਪਿਆ ਵੀ ਦੋਸ਼ ਨਹੀਂ ਹੈ। ਅੱਜ ਵਿਰੋਧੀ ਆਗੂਆਂ ਦੇ ਸੁਪਨਿਆਂ ਵਿੱਚ ਵੀ ਭਗਵੰਤ ਸਿੰਘ ਨਜ਼ਰ ਆ ਰਿਹਾ ਹੈ। ਮਾਨ ਨੇ ਕਿਹਾ ਕਿ ਇਹ ਪ੍ਰਤਾਪ ਸਿੰਘ ਬਾਜਵਾ ਨੇ ਹੀ ਸੂਬੇ ਵਿੱਚ ਇੰਨੇ ਟੋਲ ਪਲਾਜ਼ੇ ਬਣਾਏ ਸਨ, ਪਰ ਅਸੀਂ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਦੇ 60 ਲੱਖ ਰੁਪਏ ਰੋਜ਼ਾਨਾ ਬਚਾਏ ਹਨ। ਜੇਕਰ ਵਿਰੋਧੀ ਧਿਰ ਜਿੱਤ ਜਾਂਦੀ ਹੈ ਤਾਂ ਵੀ ਮੈਨੂੰ ਕੰਮ ਕਰਨਾ ਪਵੇਗਾ।