- ਪੰਜਾਬ
- No Comment
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਨਾਲ ਕੀਤੀ ਮੀਟਿੰਗ, ਲੋਕ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
ਸੀ.ਐਮ. ਮਾਨ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰ ਜਾਂਦਾ ਹੈ ਤਾਂ ਉੱਥੇ ਸੀ.ਐਮ. ਵਿੰਡੋ ‘ਤੇ ਤਾਇਨਾਤ ਅਧਿਕਾਰੀ ਉਸਦੀ ਮਦਦ ਕਰਨਗੇ ਅਤੇ ਉਸਨੂੰ ਦੱਸਣਗੇ ਕਿ ਉਸਦਾ ਕੰਮ ਕਿਸ ਦਫ਼ਤਰ ਵਿਚ ਹੋਵੇਗਾ ਅਤੇ ਤੁਹਾਡੇ ਦਸਤਾਵੇਜ਼ ਵੀ ਲੈ ਕੇ ਸਬੰਧਤ ਵਿਭਾਗ ਨੂੰ ਭੇਜ ਦੇਣਗੇ।
ਭਗਵੰਤ ਮਾਨ ਦੀ ਪਾਰਟੀ ਲੋਕਸਭਾ ਚੋਣਾਂ ਵਿਚ ਕੁਝ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕਰਕੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਜੇਕਰ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਾਂ ਲੋਕਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਤਾਂ ਡੀਸੀ ਅਤੇ ਐਸਐਸਪੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।
ਭਗਵੰਤ ਮਾਨ ਦੀ ਅਗਵਾਈ ‘ਚ ਲੋਕ ਭਲਾਈ ਦੇ ਕੰਮਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ਵਿੱਚ ਹਰ ਡੀਸੀ ਦਫ਼ਤਰ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹੇ ਜਾਣਗੇ। ਡੀਸੀ ਦਫ਼ਤਰ ਵਿੱਚ ਲੋਕਾਂ ਦੇ ਕੰਮ ਟੋਕਨ ਸਿਸਟਮ ਰਾਹੀਂ ਹੋਣੇ ਚਾਹੀਦੇ ਹਨ। 4-5 ਪਿੰਡਾਂ ਦਾ ਕਲੱਸਟਰ ਬਣਾ ਕੇ ਡੀਸੀ ਸਥਾਨਕ ਵਿਧਾਇਕਾਂ ਅਤੇ ਨੁਮਾਇੰਦਿਆਂ ਨਾਲ ਵੱਡੇ ਪਿੰਡਾਂ ਵਿੱਚ ਜਾ ਕੇ ਲੋਕਾਂ ਲਈ ਕੰਮ ਕਰਨਗੇ। ਸੀ.ਐਮ. ਮਾਨ ਨੇ ਕਿਹਾ ਕਿ ਜਨਤਾ ਨੂੰ ਹੁਣ ਸਰਕਾਰੀ ਕੰਮਾਂ ਲਈ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਕਿਉਂਕਿ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਵਿੱਚ ਸੀ.ਐਮ. ਵਿੰਡੋ ਜਾਂ ਸੀਐਮ ਹੈਲਪ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਸ ਤਹਿਤ ਹਰੇਕ ਕੇਂਦਰ ‘ਤੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਰਹਿਣਗੇ।
ਸੀ.ਐਮ. ਮਾਨ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰ ਜਾਂਦਾ ਹੈ ਤਾਂ ਉੱਥੇ ਸੀ.ਐਮ. ਵਿੰਡੋ ‘ਤੇ ਤਾਇਨਾਤ ਅਧਿਕਾਰੀ ਉਸ ਦੀ ਮਦਦ ਕਰਨਗੇ ਅਤੇ ਉਸ ਨੂੰ ਦੱਸਣਗੇ ਕਿ ਉਸ ਦਾ ਕੰਮ ਕਿਸ ਦਫ਼ਤਰ ਵਿਚ ਹੋਵੇਗਾ ਅਤੇ ਤੁਹਾਡੇ ਦਸਤਾਵੇਜ਼ ਵੀ ਲੈ ਕੇ ਸਬੰਧਤ ਵਿਭਾਗ ਨੂੰ ਭੇਜ ਦੇਣਗੇ। ਇੰਨਾ ਹੀ ਨਹੀਂ ਜੇਕਰ ਵਿਅਕਤੀ ਦਾ ਕੰਮ ਮੰਤਰਾਲੇ ਪੱਧਰ ਦਾ ਹੈ ਤਾਂ ਉਸ ਦੇ ਦਸਤਾਵੇਜ਼ ਉਸੇ ਦਿਨ ਸ਼ਾਮ ਨੂੰ ਸਬੰਧਤ ਮੰਤਰਾਲੇ ਨੂੰ ਭੇਜ ਦਿੱਤੇ ਜਾਣਗੇ।