ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ‘ਚ ਤਿੰਨ ਮਹੀਨਿਆਂ ‘ਚ 86 ਫੀਸਦੀ ਦੀ ਕਮੀ, ਸਿਰਫ 14 ਹਜ਼ਾਰ ਬੱਚੇ ਹੀ ਕੈਨੇਡਾ ਪੜ੍ਹਨ ਗਏ

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ‘ਚ ਤਿੰਨ ਮਹੀਨਿਆਂ ‘ਚ 86 ਫੀਸਦੀ ਦੀ ਕਮੀ, ਸਿਰਫ 14 ਹਜ਼ਾਰ ਬੱਚੇ ਹੀ ਕੈਨੇਡਾ ਪੜ੍ਹਨ ਗਏ

ਪਿਛਲੇ ਸਾਲ ਜੂਨ ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਹ ਵੀ ਵਿਦਿਆਰਥੀਆਂ ਦੀ ਘਟਦੀ ਗਿਣਤੀ ਦਾ ਕਾਰਨ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਪਿੱਛਲੇ ਸਾਲ ਕੈਨੇਡਾ ਭਾਰਤੀ ਸਟੂਡੈਂਟਸ ਦਾ ਪਸੰਦੀਦਾ ਦੇਸ਼ ਸੀ, ਪਰ ਹੁਣ ਭਾਰਤੀ ਸਟੂਡੈਂਟਸ ਕੈਨੇਡਾ ਨਹੀਂ ਜਾਣਾ ਚਾਹੁੰਦੇ ਹਨ। ਕੈਨੇਡਾ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 86% ਦੀ ਕਮੀ ਆਈ ਹੈ। ਪਿਛਲੇ ਸਾਲ ਜੂਨ ‘ਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਹ ਵੀ ਵਿਦਿਆਰਥੀਆਂ ਦੀ ਘਟਦੀ ਗਿਣਤੀ ਦਾ ਕਾਰਨ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਪਿਛਲੇ ਸਾਲ ਜੁਲਾਈ ਤੋਂ ਸਤੰਬਰ ਦਰਮਿਆਨ 1 ਲੱਖ 8 ਹਜ਼ਾਰ ਤੋਂ ਵੱਧ ਭਾਰਤੀ ਬੱਚਿਆਂ ਨੂੰ ਸਟੱਡੀ ਪਰਮਿਟ ਦਿੱਤੇ ਗਏ ਸਨ। ਇਸ ਦੇ ਨਾਲ ਹੀ ਅਕਤੂਬਰ ਤੋਂ ਦਸੰਬਰ ਦਰਮਿਆਨ ਸਿਰਫ਼ 14,910 ਭਾਰਤੀ ਬੱਚਿਆਂ ਨੇ ਹੀ ਸਟੱਡੀ ਪਰਮਿਟ ਲਈ ਅਪਲਾਈ ਕੀਤਾ। ਇਸ ਤਰ੍ਹਾਂ ਵਿਦਿਆਰਥੀਆਂ ਦੀ ਗਿਣਤੀ ਵਿੱਚ 86 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, ਕੈਨੇਡਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। 2023 ਦੀ ਆਖਰੀ ਤਿਮਾਹੀ ‘ਚ ਇਹ ਗਿਰਾਵਟ 86 ਫੀਸਦੀ ਤੱਕ ਪਹੁੰਚ ਗਈ।

ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਵਿਵਾਦ ਕਾਰਨ ਘੱਟ ਭਾਰਤੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਫਿਲਹਾਲ ਇਹ ਗਿਣਤੀ ਜਲਦੀ ਹੀ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ। 18 ਸਤੰਬਰ 2023 ਨੂੰ ਕੈਨੇਡਾ ਨੇ ਭਾਰਤ ‘ਤੇ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਦੋਸ਼ਾਂ ਨੂੰ ਰੱਦ ਕਰਦਿਆਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਜਾਣ ਲਈ ਕਿਹਾ ਹੈ। 20 ਅਕਤੂਬਰ ਨੂੰ ਕੈਨੇਡਾ ਨੇ ਭਾਰਤ ਤੋਂ ਆਪਣੇ 62 ਡਿਪਲੋਮੈਟਾਂ ਵਿੱਚੋਂ 41 ਨੂੰ ਹਟਾ ਦਿੱਤਾ ਸੀ।

ਮੰਤਰੀ ਮਾਰਕ ਮਿਲਰ ਨੇ ਕਿਹਾ- ਭਾਰਤ ਨਾਲ ਸਾਡੇ ਸਬੰਧ ਪ੍ਰਭਾਵਿਤ ਹੋਏ ਹਨ ਅਤੇ ਇਸ ਕਾਰਨ ਨਵੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦੀ ਸਾਡੀ ਸਮਰੱਥਾ ਵੀ ਅੱਧੀ ਰਹਿ ਗਈ ਹੈ, ਹੁਣ ਭਾਰਤ ਵਿੱਚ ਸਿਰਫ਼ 21 ਕੈਨੇਡੀਅਨ ਅਧਿਕਾਰੀ ਕੰਮ ਕਰ ਰਹੇ ਹਨ। ਕੈਨੇਡਾ ਵਿੱਚ ਭਾਰਤ ਦਾ ਸਟਾਫ਼ ਪਹਿਲਾਂ ਹੀ ਘੱਟ ਸੀ। ਡਿਪਲੋਮੈਟਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਾਈ ਸਬੰਧੀ ਬਹੁਤ ਸਾਰੀਆਂ ਜਾਣਕਾਰੀਆਂ ਨਹੀਂ ਮਿਲ ਸਕੀਆਂ। ਡਿਪਲੋਮੈਟਾਂ ਨੂੰ ਕੱਢਣ ਸਮੇਂ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਸੀ ਕਿ ਇਸ ਨਾਲ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਕੌਂਸਲਰ ਸੀ ਗੁਰੂਸ ਉਬਰਾਮਨੀਅਮ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਰਿਹਾਇਸ਼ੀ ਅਤੇ ਅਧਿਆਪਨ ਸਹੂਲਤਾਂ ਦੀ ਘਾਟ ਕਾਰਨ ਕੈਨੇਡਾ ਨਹੀਂ ਆਉਣਾ ਚਾਹੁੰਦੇ।