- ਪੰਜਾਬ
- No Comment
ਤਰਸੇਮ ਸਿੰਘ ਦੀ ਪੰਜਾਬੀ ਫ਼ਿਲਮ ਨੂੰ ਮਿਲਿਆ ‘ਸਿਲਵਰ ਯੂਜ਼ਰ ਐਵਾਰਡ’: ‘ਡੀਅਰ ਜੱਸੀ’ ਦੀ ਕਹਾਣੀ ਪੰਜਾਬ ਵਿੱਚ ਆਨਰ ਕਿਲਿੰਗ ਦੀਆਂ ਸੱਚੀਆਂ ਘਟਨਾਵਾਂ ‘ਤੇ ਹੈ ਆਧਾਰਿਤ
ਪੰਜਾਬੀ ਫ਼ਿਲਮ ‘ਡੀਅਰ ਜੱਸੀ’ ਨੂੰ ਸਾਊਦੀ ਅਰਬ ਦੇ ਜੇਦਾਹ ‘ਚ ਹੋਏ ਤੀਜੇ ਰੈੱਡ ਸੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ‘ਚ ਦੂਜੇ ਸਭ ਤੋਂ ਵੱਡੇ ਐਵਾਰਡ ‘ਸਿਲਵਰ ਯੂਜ਼ਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜਿਸ ਤਹਿਤ ਉਸ ਨੂੰ ਤੀਹ ਹਜ਼ਾਰ ਦਾ ਨਕਦ ਇਨਾਮ ਵੀ ਮਿਲਿਆ।
ਤਰਸੇਮ ਸਿੰਘ ਦੀ ਪੰਜਾਬੀ ਫ਼ਿਲਮ ਨੂੰ ‘ਸਿਲਵਰ ਯੂਜ਼ਰ ਐਵਾਰਡ’ ਮਿਲਿਆ ਹੈ। ਭਾਰਤੀ ਮੂਲ ਦੇ ਕੈਨੇਡੀਅਨ ਫ਼ਿਲਮਸਾਜ਼ ਤਰਸੇਮ ਸਿੰਘ ਦੀ ਪੰਜਾਬੀ ਫ਼ਿਲਮ ‘ਡੀਅਰ ਜੱਸੀ’ ਨੂੰ ਸਾਊਦੀ ਅਰਬ ਦੇ ਜੇਦਾਹ ‘ਚ ਹੋਏ ਤੀਜੇ ਰੈੱਡ ਸੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ‘ਚ ਦੂਜੇ ਸਭ ਤੋਂ ਵੱਡੇ ਐਵਾਰਡ ‘ਸਿਲਵਰ ਯੂਜ਼ਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜਿਸ ਤਹਿਤ ਉਸ ਨੂੰ ਤੀਹ ਹਜ਼ਾਰ ਦਾ ਨਕਦ ਇਨਾਮ ਵੀ ਮਿਲਿਆ।
‘ਡੀਅਰ ਜੱਸੀ’ ਨੂੰ ‘OMG-2’ ਦੇ ਨਿਰਦੇਸ਼ਕ ਅਮਿਤ ਰਾਏ ਨੇ ਲਿਖਿਆ ਹੈ। ਇਹ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ, ਵਕਾਉ ਫਿਲਮਜ਼ ਦੇ ਵਿਪੁਲ ਸ਼ਾਹ ਅਤੇ ਹੋਰਾਂ ਦੁਆਰਾ ਤਿਆਰ ਕੀਤੀ ਗਈ ਹੈ। ਇਹ ਫਿਲਮ ਕੈਨੇਡਾ ਤੋਂ ਜਸਵਿੰਦਰ ਕੌਰ ਸਿੱਧੂ ਦੀ ਸੱਚੀ ਕਹਾਣੀ ‘ਤੇ ਆਧਾਰਿਤ ਹੈ, ਜੋ ਪੰਜਾਬ ਆ ਕੇ ਇਕ ਗਰੀਬ ਲੜਕੇ ਨਾਲ ਪਿਆਰ ਕਰਨ ਲਗ ਪਈ ਸੀ।
ਇਸਤੋਂ ਬਾਅਦ ‘ਚ ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੇ ਕੋਰਟ ‘ਚ ਵਿਆਹ ਕਰਵਾ ਲਿਆ ਪਰ ਉਸ ਦੇ ਪਰਿਵਾਰ ਵਾਲੇ ਨਹੀਂ ਮੰਨੇ ਅਤੇ ਆਖਰਕਾਰ ਦੋਹਾਂ ਦਾ ਕਤਲ ਕਰ ਦਿੱਤਾ ਗਿਆ। ਫਿਲਮ ਵਿੱਚ ਪਾਵਿਆ ਸਿੱਧੂ, ਯੁਗਮ ਸੂਦ, ਵਿਪਨ ਸ਼ਰਮਾ, ਬਲਜਿੰਦਰ ਕੌਰ, ਸੁਨੀਤਾ ਧੀਰ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਇੱਕ ਸੱਚੀ ਪ੍ਰੇਮ ਕਹਾਣੀ ਦਾ ਦੁਖਦਾਈ ਅੰਤ ਹੈ ਜਿਸ ਵਿੱਚ ਇੱਕ ਅਮੀਰ ਉੱਚ ਜਾਤੀ ਦੀ ਕੁੜੀ ਇੱਕ ਗਰੀਬ ਨੀਵੀਂ ਜਾਤੀ ਦੇ ਲੜਕੇ ਨਾਲ ਵਿਆਹ ਕਰਦੀ ਹੈ ਅਤੇ ਦੋਵਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ।
ਫਿਲਮ ਦੇ ਨਿਰਦੇਸ਼ਕ ਤਰਸੇਮ ਸਿੰਘ ਨੇ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਘਟਨਾ ਨੂੰ ‘ਆਨਰ ਕਿਲਿੰਗ’ ਨਾ ਲਿਖਣ । ਆਨਰ ਕਿਲਿੰਗ ਸ਼ਬਦ ਇਹ ਭਰਮ ਪੈਦਾ ਕਰਦਾ ਹੈ ਕਿ ਜੋੜੇ ਦੀ ਹੱਤਿਆ ਜਾਇਜ਼ ਸੀ। ਤਰਸੇਮ ਸਿੰਘ ਨੇ ਬਹੁਤ ਸਾਰੇ ਦ੍ਰਿਸ਼ਾਂ ਨੂੰ ਕਲਾਤਮਕ ਢੰਗ ਨਾਲ ਫਿਲਮਾਇਆ ਹੈ, ਜਿਵੇਂ ਕਿ ਜੱਸੀ ਅਤੇ ਮਿੱਠੂ ਪੰਜਾਬ ਦੇ ਪਿੰਡ ਵਿੱਚ ਆਪੋ-ਆਪਣੇ ਘਰਾਂ ਦੀਆਂ ਛੱਤਾਂ ਤੋਂ ਇੱਕ ਦੂਜੇ ਨੂੰ ਦੇਖਦੇ ਹਨ। ਇਹ ਦ੍ਰਿਸ਼ ਸ਼ੇਕਸਪੀਅਰ ਦੇ ‘ਰੋਮੀਓ ਜੂਲੀਅਟ’ ਵਿੱਚ ਬਾਲਕੋਨੀ ਦੇ ਦ੍ਰਿਸ਼ ਵੱਲ ਸੰਕੇਤ ਕਰਦਾ ਹੈ। ਇੱਕ ਦੂਜੇ ਨੂੰ ਲੱਭਣ ਦੇ ਜੋਸ਼ ਤੋਂ ਵੱਧ, ਦੋਵੇਂ ਪ੍ਰੇਮੀ ਇੱਕ ਸਨਮਾਨਜਨਕ ਜੀਵਨ ਲਈ ਅਸਧਾਰਨ ਧੀਰਜ ਅਤੇ ਦ੍ਰਿੜਤਾ ਦਿਖਾਉਂਦੇ ਹਨ। ਫਿਲਮ ਦਾ ਨਿਰਮਾਣ ਸਾਦਾ ਅਤੇ ਯਥਾਰਥਵਾਦੀ ਹੈ। ਹਰ ਦ੍ਰਿਸ਼ ਸਾਦਗੀ ਨਾਲ ਵਾਪਰਦਾ ਹੈ।