ਚੰਦਰਬਾਬੂ ਨਾਇਡੂ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਪਵਨ ਕਲਿਆਣ ਬਣ ਸਕਦੇ ਹਨ ਉਪ ਮੁੱਖ ਮੰਤਰੀ

ਚੰਦਰਬਾਬੂ ਨਾਇਡੂ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਪਵਨ ਕਲਿਆਣ ਬਣ ਸਕਦੇ ਹਨ ਉਪ ਮੁੱਖ ਮੰਤਰੀ

74 ਸਾਲਾ ਚੰਦਰਬਾਬੂ ਨਾਇਡੂ ਨੇ 1970 ਦੇ ਦਹਾਕੇ ਵਿੱਚ ਕਾਂਗਰਸ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਉਹ 1978 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਅਤੇ 1980 ਤੋਂ 1982 ਤੱਕ ਰਾਜ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ।

ਚੰਦਰਬਾਬੂ ਨਾਇਡੂ ਲਈ ਸਮਾਂ ਬਹੁਤ ਵਧੀਆ ਚਲ ਰਿਹਾ ਹੈ, ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿਚ ਨਾਇਡੂ ਦੀ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਚੰਦਰਬਾਬੂ ਨਾਇਡੂ ਅੱਜ ਸਵੇਰੇ 11.27 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ। ਸਹੁੰ ਚੁੱਕ ਸਮਾਗਮ ਵਿਜੇਵਾੜਾ ਦੇ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈਟੀ ਪਾਰਕ ਵਿੱਚ ਹੋਵੇਗਾ।

ਨਾਇਡੂ ਤੋਂ ਇਲਾਵਾ ਅਭਿਨੇਤਾ ਤੋਂ ਸਿਆਸਤਦਾਨ ਬਣੇ ਜਨਸੇਨਾ ਦੇ ਮੁਖੀ ਪਵਨ ਕਲਿਆਣ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਟੀਡੀਪੀ ਦੇ ਜਨਰਲ ਸਕੱਤਰ ਅਤੇ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਅਤੇ ਜਨਸੈਨਾ ਨੇਤਾ ਐਨ ਮਨੋਹਰ ਦੇ ਵੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਨਾਇਡੂ ਦੇ ਮੰਤਰੀ ਮੰਡਲ ਵਿੱਚ ਟੀਡੀਪੀ ਨੂੰ 20 ਮੰਤਰੀ ਅਹੁਦੇ ਮਿਲ ਸਕਦੇ ਹਨ, ਜਨਸੈਨਾ ਨੂੰ 3 ਅਤੇ ਭਾਜਪਾ ਨੂੰ 2 ਮੰਤਰੀ ਅਹੁਦੇ ਮਿਲ ਸਕਦੇ ਹਨ। ਨਾਇਡੂ ਨੂੰ ਮੰਗਲਵਾਰ (11 ਜੂਨ) ਨੂੰ ਆਂਧਰਾ ਪ੍ਰਦੇਸ਼ ਵਿੱਚ ਐਨਡੀਏ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਪਵਨ ਕਲਿਆਣ ਨੂੰ ਵਿਧਾਨ ਸਭਾ ਵਿੱਚ ਫਲੋਰ ਲੀਡਰ ਚੁਣਿਆ ਗਿਆ।

ਇਸ ਤੋਂ ਬਾਅਦ ਨਾਇਡੂ ਅਤੇ ਕਲਿਆਣ ਨੇ ਰਾਜਪਾਲ ਐਸ ਅਬਦੁਲ ਨਜ਼ੀਰ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਵੱਡੇ ਨੇਤਾਵਾਂ ਦੇ ਨਾਇਡੂ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਦੀ ਉਮੀਦ ਹੈ। 74 ਸਾਲਾ ਚੰਦਰਬਾਬੂ ਨਾਇਡੂ ਨੇ 1970 ਦੇ ਦਹਾਕੇ ਵਿੱਚ ਕਾਂਗਰਸ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਉਹ 1978 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਅਤੇ 1980 ਤੋਂ 1982 ਤੱਕ ਰਾਜ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ।