ਚੰਦਰਬਾਬੂ ਨਾਇਡੂ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ, ਪਵਨ ਕਲਿਆਣ ਬਣੇ ਡਿਪਟੀ ਸੀ.ਐਮ.

ਚੰਦਰਬਾਬੂ ਨਾਇਡੂ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ, ਪਵਨ ਕਲਿਆਣ ਬਣੇ ਡਿਪਟੀ ਸੀ.ਐਮ.

ਨਾਇਡੂ ਤੋਂ ਇਲਾਵਾ ਜਨਸੇਨਾ ਦੇ ਮੁਖੀ ਅਤੇ ਅਭਿਨੇਤਾ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਨਾਇਡੂ ਦੇ ਪੈਰ ਛੂਹੇ। ਤੀਜੇ ਨੰਬਰ ‘ਤੇ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਨੇ ਸਹੁੰ ਚੁੱਕੀ।

ਇਹ ਸਾਲ ਚੰਦਰਬਾਬੂ ਨਾਇਡੂ ਲਈ ਬਹੁਤ ਵਧੀਆ ਚੜ੍ਹਿਆ ਹੈ, ਉਨ੍ਹਾਂ ਦੀ ਪਾਰਟੀ ਨੇ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਆਂਧਰਾ ਪ੍ਰਦੇਸ਼ ਵਿੱਚ ਵੀ ਐਨਡੀਏ ਦੀ ਸਰਕਾਰ ਬਣ ਚੁੱਕੀ ਹੈ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਸੂਬੇ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੰਦਰਬਾਬੂ ਨੇ ਚੌਥੀ ਵਾਰ ਰਾਜ ਦੀ ਕਮਾਨ ਸੰਭਾਲੀ ਹੈ। ਇਸ ਨਾਲ ਉਨ੍ਹਾਂ ਨੇ ਆਂਧਰਾ ਵਿੱਚ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਬਣਾਇਆ ਹੈ।

ਨਾਇਡੂ ਤੋਂ ਇਲਾਵਾ ਜਨਸੇਨਾ ਦੇ ਮੁਖੀ ਅਤੇ ਅਭਿਨੇਤਾ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਨਾਇਡੂ ਦੇ ਪੈਰ ਛੂਹੇ। ਤੀਜੇ ਨੰਬਰ ‘ਤੇ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਨੇ ਸਹੁੰ ਚੁੱਕੀ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 25 ਮੈਂਬਰ ਹੋਣਗੇ। ਇਸ ਵਿੱਚ ਟੀਡੀਪੀ ਦੇ 20, ਜਨਸੇਨਾ ਦੇ 3 ਅਤੇ ਭਾਜਪਾ ਦੇ ਇੱਕ ਮੰਤਰੀ ਸ਼ਾਮਲ ਹਨ। ਇੱਕ ਅਹੁਦਾ ਖਾਲੀ ਰੱਖਿਆ ਗਿਆ ਹੈ। ਰਾਜਪਾਲ ਅਬਦੁਲ ਨਜ਼ੀਰ ਨੇ ਵਿਜੇਵਾੜਾ ਦੇ ਕੇਸਰਪੱਲੀ ਆਈਟੀ ਪਾਰਕ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਚੁਕਾਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਐਨਡੀਏ ਮੰਤਰੀਆਂ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਨਾਇਡੂ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਨਾਇਡੂ ਦੇ ਮੰਤਰੀ ਮੰਡਲ ਵਿੱਚ ਉਨ੍ਹਾਂ ਦੇ ਪੁੱਤਰ ਅਤੇ ਟੀਡੀਪੀ ਦੇ ਜਨਰਲ ਸਕੱਤਰ ਨਾਰਾ ਲੋਕੇਸ਼, ਸੂਬਾ ਪ੍ਰਧਾਨ ਕੇ. ਅਚੰਨਾਇਡੂ ਅਤੇ ਜਨਸੇਨਾ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਨਦੇਂਦਲਾ ਮਨੋਹਰ ਨੂੰ ਸ਼ਾਮਿਲ ਕੀਤਾ ਗਿਆ ਹੈ। ਟੀਡੀਪੀ ਮੰਤਰੀਆਂ ਵਿੱਚ 17 ਨਵੇਂ ਚਿਹਰੇ ਹਨ। ਬਾਕੀ 3 ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ।