ਲੱਦਾਖ ਦੇ ਚਰਵਾਹਿਆਂ ਦੀ ਚੀਨੀ ਸੈਨਿਕਾਂ ਨਾਲ ਝੜਪ, ਚੀਨੀ ਫੌਜ ਨੇ ਉਨ੍ਹਾਂ ਨੂੰ ਭੇਡਾਂ ਚਰਾਉਣ ਤੋਂ ਰੋਕਿਆ, ਚਰਵਾਹਿਆਂ ਨੇ ਕਿਹਾ ਇਹ ਭਾਰਤ ਦੀ ਧਰਤੀ

ਲੱਦਾਖ ਦੇ ਚਰਵਾਹਿਆਂ ਦੀ ਚੀਨੀ ਸੈਨਿਕਾਂ ਨਾਲ ਝੜਪ, ਚੀਨੀ ਫੌਜ ਨੇ ਉਨ੍ਹਾਂ ਨੂੰ ਭੇਡਾਂ ਚਰਾਉਣ ਤੋਂ ਰੋਕਿਆ, ਚਰਵਾਹਿਆਂ ਨੇ ਕਿਹਾ ਇਹ ਭਾਰਤ ਦੀ ਧਰਤੀ

2020 ਵਿੱਚ ਗਲਵਾਨ ਸੰਘਰਸ਼ ਤੋਂ ਬਾਅਦ, ਸਥਾਨਕ ਚਰਵਾਹੇ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਇਸ ਖੇਤਰ ਵਿੱਚ ਨਹੀਂ ਲਿਆਉਂਦੇ ਸਨ। ਗਲਵਾਨ ਵਿਵਾਦ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪਸ਼ੂ ਪਾਲਕਾਂ ਨੇ ਇਸ ਖੇਤਰ ਨੂੰ ਆਪਣਾ ਹੋਣ ਦਾ ਦਾਅਵਾ ਕੀਤਾ ਅਤੇ ਚੀਨੀ ਸੈਨਿਕਾਂ ਨੂੰ ਇੱਥੋਂ ਜਾਣ ਲਈ ਕਿਹਾ ਹੈ।

ਲੱਦਾਖ ‘ਚ ਅਕਸਰ ਚੀਨੀ ਅਤੇ ਭਾਰਤੀ ਫੌਜਾਂ ਵਿਚ ਤਲਖੀ ਦੇਖਣ ਨੂੰ ਮਿਲਦੀ ਹੈ, ਹੁਣ ਲੱਦਾਖ ਵਿੱਚ ਕੁਝ ਭਾਰਤੀ ਚਰਵਾਹਿਆਂ ਨੇ ਚੀਨ ਦੀ ਸਰਹੱਦ ਨੇੜੇ ਚੀਨੀ ਸੈਨਿਕਾਂ ਨੂੰ ਜਵਾਬ ਦਿੱਤਾ ਹੈ। ਇਹ ਚਰਵਾਹੇ ਇਸ ਇਲਾਕੇ ਵਿੱਚ ਭੇਡਾਂ ਚਰਾਉਣ ਆਏ ਸਨ। ਚੀਨੀ ਸੈਨਿਕਾਂ ਨੇ ਉਨ੍ਹਾਂ ਨੂੰ ਰੋਕਿਆ, ਜਿਸ ਤੋਂ ਬਾਅਦ ਚਰਵਾਹਿਆਂ ਨੇ ਕਿਹਾ ਕਿ ਅਸੀਂ ਭਾਰਤੀ ਜ਼ਮੀਨ ‘ਤੇ ਖੜ੍ਹੇ ਹਾਂ। ਇਹ ਘਟਨਾ ਇਸ ਮਹੀਨੇ ਦੀ ਸ਼ੁਰੂਆਤ ਦੀ ਦੱਸੀ ਜਾ ਰਹੀ ਹੈ।

2020 ਵਿੱਚ ਗਲਵਾਨ ਸੰਘਰਸ਼ ਤੋਂ ਬਾਅਦ, ਸਥਾਨਕ ਚਰਵਾਹੇ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਇਸ ਖੇਤਰ ਵਿੱਚ ਨਹੀਂ ਲਿਆਉਂਦੇ ਸਨ। ਗਲਵਾਨ ਵਿਵਾਦ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਪਸ਼ੂ ਪਾਲਕਾਂ ਨੇ ਇਸ ਖੇਤਰ ਨੂੰ ਆਪਣਾ ਹੋਣ ਦਾ ਦਾਅਵਾ ਕੀਤਾ ਅਤੇ ਚੀਨੀ ਸੈਨਿਕਾਂ ਨੂੰ ਇੱਥੋਂ ਜਾਣ ਲਈ ਕਿਹਾ ਹੈ। ਇਸ ਗੱਲਬਾਤ ਦਾ ਵੀਡੀਓ ਸਾਹਮਣੇ ਆਇਆ ਹੈ।

ਪੂਰਬੀ ਲੱਦਾਖ ਦੇ ਚੁਸ਼ੁਲ ਤੋਂ ਕੌਂਸਲਰ ਕੋਨਚੋਕ ਸਟੈਨਜਿਨ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਦੇਖੋ ਕਿਵੇਂ ਸਾਡੇ ਸਥਾਨਕ ਲੋਕਾਂ ਨੇ ਚੀਨੀ ਫੌਜ ਦੇ ਸਾਹਮਣੇ ਆਪਣੀ ਬਹਾਦਰੀ ਦਿਖਾਈ ਅਤੇ ਦਾਅਵਾ ਕੀਤਾ ਕਿ ਜਿਸ ਖੇਤਰ ‘ਚ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਉਹ ਸਾਡੇ ਚਰਵਾਹਿਆਂ ਦੀ ਚਰਾਉਣ ਵਾਲੀ ਜ਼ਮੀਨ ਹੈ। ਉਨ੍ਹਾਂ ਅੱਗੇ ਕਿਹਾ ਕਿ ਚੀਨੀ ਫੌਜ ਸਾਡੇ ਚਰਵਾਹਿਆਂ ਨੂੰ ਆਪਣੀ ਜ਼ਮੀਨ ‘ਤੇ ਪਸ਼ੂ ਚਰਾਉਣ ਤੋਂ ਰੋਕ ਰਹੀ ਹੈ।

ਕੋਨਚੋਕ ਨੇ ਕਿਹਾ ਕਿ ਮੈਂ ਆਪਣੀ ਫੌਜ ਨੂੰ ਸਲਾਮ ਕਰਦਾ ਹਾਂ, ਜੋ ਹਮੇਸ਼ਾ ਸਾਡੀ ਧਰਤੀ ਦੀ ਰਾਖੀ ਲਈ ਦੇਸ਼ ਦੀ ਦੂਜੀ ਰੱਖਿਅਕ ਸ਼ਕਤੀ ਵਜੋਂ ਖੜ੍ਹੇ ਰਹਿੰਦੇ ਹਨ। ਕੋਂਚੋਕ ਨੇ ਇਕ ਹੋਰ ਟਵੀਟ ‘ਚ ਲਿਖਿਆ ਕਿ ਭਾਰਤੀ ਫੌਜ ਦੀ ਫਾਇਰ ਫਿਊਰੀ ਕੋਰ ਨੇ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ‘ਚ ਸਕਾਰਾਤਮਕ ਬਦਲਾਅ ਲਿਆਂਦੇ ਹਨ, ਜੋ ਦੇਖ ਕੇ ਖੁਸ਼ੀ ਹੋਈ। ਫੌਜ ਨੇ ਪੈਂਗੌਂਗ ਝੀਲ ਦੇ ਉੱਤਰੀ ਕਿਨਾਰੇ ਦੇ ਨਾਲ ਲੱਗਦੀ ਚਰਾਗਾਹ ਜ਼ਮੀਨ ‘ਤੇ ਅਧਿਕਾਰ ਪ੍ਰਾਪਤ ਕਰਨ ਵਿੱਚ ਸਾਡੇ ਪਸ਼ੂ ਪਾਲਕਾਂ ਅਤੇ ਚਰਵਾਹਿਆਂ ਦੀ ਮਦਦ ਕੀਤੀ ਹੈ। ਮੈਂ ਮਜ਼ਬੂਤ ​​ਫੌਜੀ-ਨਾਗਰਿਕ ਸਬੰਧ ਬਣਾਉਣ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣ ਲਈ ਭਾਰਤੀ ਫੌਜ ਦਾ ਧੰਨਵਾਦੀ ਹਾਂ।