- ਰਾਸ਼ਟਰੀ
- No Comment
ਸੀਆਈਐਸਐਫ ਨੂੰ 54 ਸਾਲਾਂ ‘ਚ ਵਾਰ ਪਹਿਲੀ ਮਹਿਲਾ ਚੀਫ਼ ਮਿਲੀ, ਨੀਨਾ ਸਿੰਘ ਨੂੰ ਸੁਰੱਖਿਆ ਬਲ ਦੀ ਮਿਲੀ ਕਮਾਨ
1969 ਵਿੱਚ ਇਸ ਦੇ ਗਠਨ ਤੋਂ ਬਾਅਦ, ਹੁਣ ਤੱਕ ਸਿਰਫ਼ ਪੁਰਸ਼ ਹੀ ਸੀਆਈਐਸਐਫ ਦੀ ਕਮਾਂਡ ਕਰ ਰਹੇ ਸਨ, ਪਰ ਨੀਨਾ ਸਿੰਘ ਦੀ ਨਿਯੁਕਤੀ ਨੇ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ।
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤਿੰਨ ਅਰਧ ਸੈਨਿਕ ਬਲਾਂ ਦੇ ਨਵੇਂ ਮੁਖੀ ਨਿਯੁਕਤ ਕੀਤੇ ਹਨ। ਕੇਂਦਰ ਨੇ ਅਨੀਸ਼ ਦਿਆਲ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਨਵਾਂ ਮੁਖੀ, ਨੀਨਾ ਸਿੰਘ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦਾ ਨਵਾਂ ਮੁਖੀ ਅਤੇ ਰਾਹੁਲ ਰਸਗੋਤਰਾ ਨੂੰ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ।
ਨੀਨਾ ਸਿੰਘ ਨੂੰ ਸੀਆਈਐਸਐਫ ਦਾ ਮੁਖੀ ਨਿਯੁਕਤ ਕੀਤਾ ਗਿਆ, ਉਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ। ਦਰਅਸਲ, ਨੀਨਾ ਸਿੰਘ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਹਨ, ਜਿਨ੍ਹਾਂ ਨੂੰ ਇਸ ਅਹੁਦੇ ‘ਤੇ ਜ਼ਿੰਮੇਵਾਰੀ ਮਿਲੀ ਹੈ। 1969 ਵਿੱਚ ਇਸ ਦੇ ਗਠਨ ਤੋਂ ਬਾਅਦ, ਹੁਣ ਤੱਕ ਸਿਰਫ਼ ਪੁਰਸ਼ ਹੀ ਸੀਆਈਐਸਐਫ ਦੀ ਕਮਾਂਡ ਕਰ ਰਹੇ ਸਨ, ਪਰ ਨੀਨਾ ਸਿੰਘ ਦੀ ਨਿਯੁਕਤੀ ਨੇ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਹੁਣ ਉਹ ਲਗਭਗ 1.63 ਲੱਖ ਸੈਨਿਕਾਂ ਵਾਲੇ ਇਸ ਅਰਧ ਸੈਨਿਕ ਬਲ ਦੀ ਕਮਾਨ ਸੰਭਾਲੇਗੀ।
ਨੀਨਾ ਸਿੰਘ ਇਸ ਸਮੇਂ ਸੀਆਈਐਸਐਫ ਦੀ ਵਿਸ਼ੇਸ਼ ਡਾਇਰੈਕਟਰ ਜਨਰਲ ਹੈ। CISF ਦੇਸ਼ ਭਰ ਵਿੱਚ ਹਵਾਈ ਅੱਡਿਆਂ, ਦਿੱਲੀ ਮੈਟਰੋ, ਸਰਕਾਰੀ ਇਮਾਰਤਾਂ ਅਤੇ ਰਣਨੀਤਕ ਸਥਾਪਨਾਵਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਨੀਨਾ ਸਿੰਘ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਿੱਚ ਮਨੀਪੁਰ-ਕੇਡਰ ਦੇ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਹ ਰਾਜਸਥਾਨ ਕੇਡਰ ਵਿੱਚ ਚਲੇ ਗਏ ਸਨ। ਨੀਨਾ ਸਿੰਘ, 1989 ਬੈਚ ਦੀ ਆਈਪੀਐਸ ਅਧਿਕਾਰੀ, ਇਸ ਸਾਲ 31 ਅਗਸਤ ਨੂੰ ਸ਼ਿਲਵਰਧਨ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੀਆਈਐਸਐਫ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲ ਰਹੀ ਹੈ।