ਸੀਐੱਮ ਭਗਵੰਤ ਮਾਨ ਨੇ ਜਾਖੜ, ਸੁਖਬੀਰ, ਵੜਿੰਗ ਤੇ ਬਾਜਵਾ ਨੂੰ ਲਾਈਵ ਬਹਿਸ ਦੀ ਦਿੱਤੀ ਚੁਣੌਤੀ, ਤਰੀਕ ਦਾ ਵੀ ਕੀਤਾ ਐਲਾਨ

ਸੀਐੱਮ ਭਗਵੰਤ ਮਾਨ ਨੇ ਜਾਖੜ, ਸੁਖਬੀਰ, ਵੜਿੰਗ ਤੇ ਬਾਜਵਾ ਨੂੰ ਲਾਈਵ ਬਹਿਸ ਦੀ ਦਿੱਤੀ ਚੁਣੌਤੀ, ਤਰੀਕ ਦਾ ਵੀ ਕੀਤਾ ਐਲਾਨ

ਇਸਦੇ ਜਵਾਬ ‘ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੁਣੌਤੀ ਸਵੀਕਾਰ ਕਰ ਲਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਖੁੱਲ੍ਹੀ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਲਈ ਕਿਹਾ ਹੈ।

ਇਸ ਦੇ ਜਵਾਬ ‘ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੁਣੌਤੀ ਸਵੀਕਾਰ ਕਰ ਲਈ ਹੈ। ਜਾਖੜ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਰ ਮੁੱਦੇ ‘ਤੇ ਬਹਿਸ ਲਈ ਹਮੇਸ਼ਾ ਤਿਆਰ ਹਾਂ। ਜ਼ਰਾ ਇਹ ਦੱਸੋ ਕਿ ਪਾਣੀ ਦੇ ਮੁੱਦੇ ‘ਤੇ ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਗੋਡੇ ਕਿਉਂ ਟੇਕ ਦਿੱਤੇ।

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 10 ਸਵਾਲ ਪੁੱਛੇ ਹਨ। 10 ਸਵਾਲ ਪੁੱਛਦੇ ਹੋਏ ਵੜਿੰਗ ਨੇ ਕਿਹਾ ਕਿ ਜੇਕਰ ਉਹ ਸਵਾਲਾਂ ਦੇ ਜਵਾਬ ਜਨਤਕ ਤੌਰ ‘ਤੇ ਦਿੰਦੇ ਹਨ ਤਾਂ ਉਹ ਇਸ ਬਹਿਸ ਦਾ ਹਿੱਸਾ ਬਣਨ ਲਈ ਤਿਆਰ ਹਨ। ਇਸ ਬਹਿਸ ਤੋਂ ਪਹਿਲਾਂ ਲੋਕਾਂ ਲਈ ਪੰਜਾਬ ਦੇ ਅਸਲ ਹਾਲਾਤਾਂ ਨੂੰ ਜਾਣਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਇਹ ਬਹਿਸ ਸਰਕਾਰੀ ਇਮਾਰਤ (ਅਸੈਂਬਲੀ) ਵਿੱਚ ਨਹੀਂ, ਕਿਸੇ ਅਜਿਹੀ ਸਾਂਝੀ ਥਾਂ ’ਤੇ ਹੋਣੀ ਚਾਹੀਦੀ ਹੈ। ਬਹਿਸ ਦੀ ਅਗਵਾਈ ਦੇਸ਼ ਦੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਾਂ ਅਜਿਹੇ ਵਿਅਕਤੀ ਦੁਆਰਾ ਕਰਵਾਉਣੀ ਚਾਹੀਦੀ ਹੈ ਅਤੇ 4 ਰਾਜਨੀਤਿਕ ਪਾਰਟੀਆਂ ਦੀ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ।

ਸੁਖਬੀਰ ਬਾਦਲ ਨੇ ਕਿਹਾ- ਉਹ ਚੁਣੌਤੀ ਸਵੀਕਾਰ ਕਰਦੇ ਹਨ। 1 ਨਵੰਬਰ ਅਜੇ ਦੂਰ ਹੈ, ਮੈਂ 10 ਅਕਤੂਬਰ ਨੂੰ ਤੁਹਾਡੇ ਘਰ ਆ ਰਿਹਾ ਹਾਂ। ਜੇ ਹਿੰਮਤ ਹੈ ਤਾਂ ਬਾਹਰ ਆ ਕੇ ਮੈਨੂੰ ਮਿਲੋ। ਉਹ ਪੰਜਾਬ ਦੇ ਪਾਣੀਆਂ ਸਮੇਤ ਸੂਬੇ ਦੇ ਹਰ ਮੁੱਦੇ ‘ਤੇ ਸਿੱਧੇ ਤੌਰ ‘ਤੇ ਬੋਲਣਗੇ, ਉਹ ਵੀ ਮੀਡੀਆ ਦੇ ਸਾਹਮਣੇ। ਸੀਐਮ ਮਾਨ ਨੇ ਬਹਿਸ ਲਈ 1 ਨਵੰਬਰ ਦਾ ਦਿਨ ਤੈਅ ਕੀਤਾ ਹੈ।

ਵਿਰੋਧੀ ਧਿਰ ਨੂੰ ਲਲਕਾਰਦੇ ਹੋਏ CM ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- “ਮੇਰਾ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਖੁੱਲ੍ਹਾ ਸੱਦਾ।” ਉਹ ਨਿੱਤ ਦੀ ਬਿਆਨਬਾਜ਼ੀ ਦੀ ਬਜਾਏ ਪੰਜਾਬੀ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਬੈਠ ਕੇ ਪੁੱਛਣ ਕਿ ਪੰਜਾਬ ਨੂੰ ਕਿਵੇਂ ਲੁੱਟਿਆ।