ਕਾਂਗਰਸ ਵਿਧਾਇਕ ਨੇ ਕਿਹਾ ਮੈਨੂੰ ਬੁਰਾ ਲੱਗਦਾ ਸੀ, ਜਦੋਂ ਸੁੰਦਰ ਨਰਸਾਂ ਮੈਨੂੰ ਦਾਦਾ ਜੀ ਕਹਿ ਕੇ ਬੁਲਾਉਂਦੀਆਂ ਸਨ, ਹੁਣ ਮੰਗ ਰਿਹਾ ਮਾਫ਼ੀ

ਕਾਂਗਰਸ ਵਿਧਾਇਕ ਨੇ ਕਿਹਾ ਮੈਨੂੰ ਬੁਰਾ ਲੱਗਦਾ ਸੀ, ਜਦੋਂ ਸੁੰਦਰ ਨਰਸਾਂ ਮੈਨੂੰ ਦਾਦਾ ਜੀ ਕਹਿ ਕੇ ਬੁਲਾਉਂਦੀਆਂ ਸਨ, ਹੁਣ ਮੰਗ ਰਿਹਾ ਮਾਫ਼ੀ

65 ਸਾਲਾ ਵਿਧਾਇਕ ਨੇ ਵੀਡੀਓ ਬਣਾ ਕੇ ਆਪਣੇ ਬਿਆਨ ‘ਤੇ ਮੁਆਫੀ ਮੰਗੀ ਹੈ। ਉਸਨੇ ਕਿਹਾ, ”ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ।” ਅਜਿਹਾ ਬਿਆਨ ਦੇ ਕੇ ਮੈਂ ਆਪਣੇ ਬੁੱਢੇ ਹੋਣ ਦਾ ਦੁੱਖ ਸਾਂਝਾ ਕੀਤਾ ਸੀ।

ਦੇਸ਼ ਵਿਚ ਕਈ ਨੇਤਾ ਬਿਨਾ ਸੋਚੇ ਸਮਝੇ ਕੋਈ ਬਿਆਨ ਦੇ ਦਿੰਦੇ ਹਨ, ਜਿਸਤੋ ਬਾਅਦ ਉਨ੍ਹਾਂ ਨੂੰ ਮਾਫੀ ਮੰਗਣੀ ਪੈਂਦੀ ਹੈ। ਕਰਨਾਟਕ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਜੂ ਕਾਗੇ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਉਸਨੇ ਹਾਲ ਹੀ ਵਿੱਚ ਕਿਹਾ ਸੀ ਕਿ ਜਦੋਂ ਹਸਪਤਾਲ ਦੀਆਂ ਸੁੰਦਰ ਨਰਸਾਂ ਉਸਨੂੰ ‘ਦਾਦਾ ਜੀ’ ਕਹਿ ਕੇ ਬੁਲਾਉਂਦੀਆਂ ਸਨ ਤਾਂ ਉਸ ਨੂੰ ਦੁੱਖ ਹੋਇਆ। ਕਾਂਗਰਸੀ ਆਗੂ ਦੇ ਇਸ ਬਿਆਨ ਨੂੰ ਲੈ ਕੇ ਜਦੋਂ ਵਿਵਾਦ ਸ਼ੁਰੂ ਹੋਇਆ ਤਾਂ ਹੁਣ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ ਹੈ।

65 ਸਾਲਾ ਵਿਧਾਇਕ ਨੇ ਵੀਡੀਓ ਬਣਾ ਕੇ ਆਪਣੇ ਬਿਆਨ ‘ਤੇ ਮੁਆਫੀ ਮੰਗੀ ਹੈ। ਉਸਨੇ ਕਿਹਾ, ”ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ।’ ਅਜਿਹਾ ਬਿਆਨ ਦੇ ਕੇ ਮੈਂ ਆਪਣੇ ਬੁੱਢੇ ਹੋਣ ਦਾ ਦੁੱਖ ਸਾਂਝਾ ਕੀਤਾ ਸੀ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।”

ਦਰਅਸਲ, ਰਾਜੂ ਕਾਗੇ ਨੇ ਸ਼ਨੀਵਾਰ ਨੂੰ ਬੇਲਾਗਾਵੀ ਜ਼ਿਲੇ ਦੇ ਅਮਰਖੋੜਾ ‘ਚ ਦੁਸਹਿਰੇ ਦੇ ਤਿਉਹਾਰ ਦੇ ਮੌਕੇ ‘ਤੇ ਆਯੋਜਿਤ ਇਕ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਂਦੇ ਹੋਏ ਇਹ ਬਿਆਨ ਦਿੱਤਾ ਸੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਕਾਗੇ ਨੇ ਕਥਿਤ ਤੌਰ ‘ਤੇ ਕਿਹਾ ਕਿ ਜਦੋਂ ਨੌਜਵਾਨ ਨਰਸਾਂ ਨੇ ਉਸਨੂੰ ਦਾਦਾ ਕਿਹਾ ਤਾਂ ਉਸ ਨੂੰ ਦੁੱਖ ਹੋਇਆ।

ਉਸਨੇ ਕਿਹਾ ਸੀ, “ਮੈਂ ਆਪਣੇ ਲਿਵਰ ਟ੍ਰਾਂਸਪਲਾਂਟ ਲਈ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਸੀ। ਜਦੋਂ ਡਾਕਟਰਾਂ ਮੈਨੂੰ ਮਿਲਣ ਆਏ ਅਤੇ ਮੇਰੀ ਸਿਹਤ ਬਾਰੇ ਪੁੱਛਿਆ, ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਹਸਪਤਾਲ ਦੀਆਂ ਜਵਾਨ ਨਰਸਾਂ ਨੇ ਮੈਨੂੰ ‘ਦਾਦਾ’ ਕਿਹਾ ਤਾਂ ਮੈਨੂੰ ਬਹੁਤ ਦੁੱਖ ਹੋਇਆ।” 65 ਸਾਲਾ ਕਾਂਗਰਸੀ ਵਿਧਾਇਕ ਰਾਜੂ ਕਾਗੇ ਦੇ ਇਸ ਬਿਆਨ ਨੂੰ ਲੈ ਕੇ ਜਦੋਂ ਵਿਵਾਦ ਵਧ ਗਿਆ ਤਾਂ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਅੱਗੇ ਆਉਣਾ ਪਿਆ।

ਰਾਜੂ ਕਾਗੇ ਨੇ ਅੱਗੇ ਕਿਹਾ, “ਮੈਂ ਕਿਸੇ ਕਮਰੇ ਵਿੱਚ ਲੁਕ ਕੇ ਇਹ ਨਹੀਂ ਕਿਹਾ ਹੈ। ਮੈਂ ਇਹ ਟਿੱਪਣੀ ਇੱਕ ਜਨਤਕ ਮੀਟਿੰਗ ਵਿੱਚ ਜ਼ਿੰਮੇਵਾਰੀ ਨਾਲ ਕੀਤੀ ਸੀ। ਬਿਆਨ ਤਾਂ ਇਹੋ ਸੀ ਕਿ ਮੈਂ ਬੁੱਢਾ ਹੋ ਗਿਆ ਹਾਂ। ਪਰ ਇਸ ਤੋਂ ਹਜ਼ਾਰਾਂ ਅਰਥ ਕੱਢੇ ਜਾ ਸਕਦੇ ਹਨ। ਇਸਨੂੰ ਕੋਈ ਵੱਖਰਾ ਅਰਥ ਦੇਣ ਦੀ ਲੋੜ ਨਹੀਂ ਹੈ।”