ਦਿਲਜੀਤ ਅਤੇ ਨੀਰੂ ਬਾਜਵਾ ਦਾ ਜਾਦੂ ਇੱਕ ਵਾਰ ਫਿਰ ਦਰਸ਼ਕਾਂ ‘ਤੇ ਚੱਲਿਆ, ਜੱਟ ਐਂਡ ਜੂਲੀਅਟ 3 ਨੇ ਪਹਿਲੇ ਦਿਨ ਕੀਤੀ ਬੰਪਰ ਕਮਾਈ

ਦਿਲਜੀਤ ਅਤੇ ਨੀਰੂ ਬਾਜਵਾ ਦਾ ਜਾਦੂ ਇੱਕ ਵਾਰ ਫਿਰ ਦਰਸ਼ਕਾਂ ‘ਤੇ ਚੱਲਿਆ, ਜੱਟ ਐਂਡ ਜੂਲੀਅਟ 3 ਨੇ ਪਹਿਲੇ ਦਿਨ ਕੀਤੀ ਬੰਪਰ ਕਮਾਈ

ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰਨ ਤੋਂ ਬਾਅਦ ਇਹ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।

ਦਿਲਜੀਤ ਦੋਸਾਂਝ ਦੀ ਫ਼ੈਨ ਫੋਲੋਵਿੰਗ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਅਦਾਕਾਰੀ ਵਾਲੀ ਇਸ ਫਿਲਮ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਵੀਰਵਾਰ ਅਤੇ ਸ਼ੁਕਰਵਾਰ ਨੂੰ ਇਸ ਦੇ ਸਾਰੇ ਸ਼ੋਅ ਹਾਊਸਫੁੱਲ ਰਹੇ। ਦਿਲਜੀਤ ਦੀ ਇਹ ਫਿਲਮ ਬਾਲੀਵੁੱਡ ਫਿਲਮ ‘ਕਲਕੀ’ ਨਾਲ ਟਕਰਾ ਗਈ, ਇਸ ਦੇ ਬਾਵਜੂਦ ਫਿਲਮ ਨੇ ਕਮਾਲ ਕਰ ਦਿੱਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਫਿਲਮ ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ।

ਫਿਲਮ ਨੇ ਪਹਿਲੇ ਦਿਨ 10.76 ਕਰੋੜ ਰੁਪਏ ਦੀ ਬੰਪਰ ਕਮਾਈ ਕੀਤੀ ਹੈ। ਫਿਲਮ ਦਾ ਬਜਟ ਸਿਰਫ 10 ਕਰੋੜ ਰੁਪਏ ਸੀ। ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰਨ ਤੋਂ ਬਾਅਦ ਇਹ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫਿਲਮ ਸੁਪਰਹਿੱਟ ਪੰਜਾਬੀ ਫਿਲਮ ਫਰੈਂਚਾਇਜ਼ੀ ‘ਜੱਟ ਐਂਡ ਜੂਲੀਅਟ’ ਦਾ ਤੀਜਾ ਭਾਗ ਹੈ। ਇਸ ਫਿਲਮ ‘ਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਅਤੇ ਪੰਜਾਬ ਦੀ ਸੁਪਰਸਟਾਰ ਨੀਰੂ ਬਾਜਵਾ ਮੁੱਖ ਭੂਮਿਕਾਵਾਂ ‘ਚ ਹਨ। ਪੰਜਾਬੀ ਫਿਲਮਾਂ ਦੀ ਅਦਾਕਾਰਾ ਜੈਸਮੀਨ ਬਾਜਵਾ ਵੀ ਸਾਈਡ ਰੋਲ ਵਿੱਚ ਨਜ਼ਰ ਆ ਰਹੀ ਹੈ।

ਦਿਲਜੀਤ ਦੋਸਾਂਝ ਪਹਿਲਾਂ ਹੀ ਬਾਲੀਵੁੱਡ ਫਿਲਮ ਚਮਕੀਲਾ ‘ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ‘ਤੇ ਛਾਪ ਛੱਡ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜੱਟ ਐਂਡ ਜੂਲੀਅਟ 3 ਦੀ ਕਮਾਈ ਦਾ ਗ੍ਰਾਫ ਕਿੰਨਾ ਉੱਚਾ ਜਾਂਦਾ ਹੈ। ਜੱਟ ਐਂਡ ਜੂਲੀਅਟ ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫਿਲਮ ‘ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਹੁਣ ਵੀ ਪਸੰਦ ਕਰ ਰਹੇ ਹਨ।