Air Pollution in Delhi : ਦਿੱਲੀ-NCR ‘ਚ ਹਵਾ ਪ੍ਰਦੂਸ਼ਣ ਫਿਰ ਸਿਖਰ ‘ਤੇ, ਦਵਾਰਕਾ ‘ਚ AQI 490 ਤੱਕ ਪਹੁੰਚਿਆ

Air Pollution in Delhi : ਦਿੱਲੀ-NCR ‘ਚ ਹਵਾ ਪ੍ਰਦੂਸ਼ਣ ਫਿਰ ਸਿਖਰ ‘ਤੇ, ਦਵਾਰਕਾ ‘ਚ AQI 490 ਤੱਕ ਪਹੁੰਚਿਆ

ਦਿੱਲੀ-ਐਨਸੀਆਰ ਵਿੱਚ AQI ਵਿੱਚ ਗਿਰਾਵਟ ਦੇਖੀ ਗਈ ਸੀ, ਪਰ ਦੀਵਾਲੀ ਤੋਂ ਬਾਅਦ, AQI ਵਿੱਚ ਫਿਰ ਵਾਧਾ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਆਨੰਦ ਵਿਹਾਰ, ਆਰਕੇ ਪੁਰਮ, ਆਈਜੀਆਈ ਹਵਾਈ ਅੱਡੇ ਅਤੇ ਦਵਾਰਕਾ ਵਿੱਚ AQI 400 ਤੋਂ ਉੱਪਰ ਦਰਜ ਕੀਤਾ ਗਿਆ ਹੈ।

ਦਿੱਲੀ ਦੀ ਹਵਾ ਲਗਾਤਾਰ ਪਿੱਛਲੇ ਕੁਝ ਦਿਨਾਂ ਤੋਂ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਦਿੱਲੀ ਵਿੱਚ ਠੰਡ ਵਧਦੀ ਜਾ ਰਹੀ ਹੈ, ਦੂਜੇ ਪਾਸੇ ਹਵਾ ਪ੍ਰਦੂਸ਼ਣ ਵੀ ਵਧ ਰਿਹਾ ਹੈ। ਹਾਲ ਹੀ ਵਿੱਚ ਦਿੱਲੀ-ਐਨਸੀਆਰ ਵਿੱਚ AQI ਵਿੱਚ ਗਿਰਾਵਟ ਦੇਖੀ ਗਈ ਹੈ। ਪਰ ਦੀਵਾਲੀ ਤੋਂ ਬਾਅਦ, AQI ਵਿੱਚ ਫਿਰ ਵਾਧਾ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਆਨੰਦ ਵਿਹਾਰ, ਆਰਕੇ ਪੁਰਮ, ਆਈਜੀਆਈ ਹਵਾਈ ਅੱਡੇ ਅਤੇ ਦਵਾਰਕਾ ਵਿੱਚ AQI 400 ਤੋਂ ਉੱਪਰ ਦਰਜ ਕੀਤਾ ਗਿਆ ਹੈ।

AQI ਆਨੰਦ ਵਿਹਾਰ ਵਿੱਚ 447, ਆਰਕੇ ਪੁਰਮ ਵਿੱਚ 465, ਆਈਜੀਆਈ ਏਅਰਪੋਰਟ ਖੇਤਰ ਵਿੱਚ 467 ਅਤੇ ਦਵਾਰਕਾ ਵਿੱਚ 490 ਦਰਜ ਕੀਤਾ ਗਿਆ ਹੈ। ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਹਵਾ ਦੀ ਗੁਣਵੱਤਾ ਵੀ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਬਣੀ ਹੋਈ ਹੈ। ਸੀਪੀਸੀਬੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨੋਇਡਾ ਸੈਕਟਰ 125 ਵਿੱਚ 352 ਏਕਿਊਆਈ, ਨਾਲੇਜ ਪਾਰਕ 3 ਵਿੱਚ 314 ਦਰਜ ਕੀਤਾ ਗਿਆ ਹੈ। ਜਦੋਂਕਿ ਹਰਿਆਣਾ ਦੇ ਗੁਰੂਗ੍ਰਾਮ ਸੈਕਟਰ 51 ਵਿੱਚ AQI 444 ਦਰਜ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ 0-50 ਵਿਚਕਾਰ AQI ਨੂੰ ਚੰਗਾ, 51 ਤੋਂ 100 ਨੂੰ ਸੰਤੋਖਜਨਕ, 101 ਤੋਂ 200 ਦਰਮਿਆਨਾ, 201 ਤੋਂ 300 ਨੂੰ ਮਾੜਾ, 301 ਤੋਂ 400 ਨੂੰ ਬਹੁਤ ਮਾੜਾ, 401 ਤੋਂ 450 ਨੂੰ ਗੰਭੀਰ ਅਤੇ 450 ਨੂੰ ਬਹੁਤ ਗੰਭੀਰ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ, ਦਿੱਲੀ ਸਰਕਾਰ ਅਤੇ ਆਈਆਈਟੀ ਕਾਨਪੁਰ ਦੁਆਰਾ ਇੱਕ ਸਾਂਝਾ ਪ੍ਰੋਜੈਕਟ ਚਲਾਇਆ ਗਿਆ ਸੀ। ਨਤੀਜੇ ਵਜੋਂ, ਇਹ ਪਾਇਆ ਗਿਆ ਕਿ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਦੇ ਨਿਕਾਸ ਦਾ ਯੋਗਦਾਨ ਬੁੱਧਵਾਰ ਨੂੰ 38 ਪ੍ਰਤੀਸ਼ਤ ਸੀ, ਜੋ ਵੀਰਵਾਰ ਨੂੰ ਘਟ ਕੇ 25 ਪ੍ਰਤੀਸ਼ਤ ਰਹਿ ਗਿਆ।

ਵੀਰਵਾਰ ਨੂੰ, ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਗਰੇਪ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ 6 ਮੈਂਬਰੀ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।