ਪ੍ਰਜਵਲ ਨੂੰ ਦੇਵਗੌੜਾ ਦੀ ਚੇਤਾਵਨੀ, ਭਾਰਤ ਪਰਤ ਕੇ ਜਾਂਚ ਦਾ ਸਾਹਮਣਾ ਕਰੋ, ਜੇਕਰ ਤੁਸੀਂ ਪਰਿਵਾਰ ਦੀ ਗੱਲ ਨਹੀਂ ਸੁਣੀ ਤਾਂ ਅਸੀਂ ਤੁਹਾਨੂੰ ਛੱਡ ਦੇਵਾਂਗੇ

ਪ੍ਰਜਵਲ ਨੂੰ ਦੇਵਗੌੜਾ ਦੀ ਚੇਤਾਵਨੀ, ਭਾਰਤ ਪਰਤ ਕੇ ਜਾਂਚ ਦਾ ਸਾਹਮਣਾ ਕਰੋ, ਜੇਕਰ ਤੁਸੀਂ ਪਰਿਵਾਰ ਦੀ ਗੱਲ ਨਹੀਂ ਸੁਣੀ ਤਾਂ ਅਸੀਂ ਤੁਹਾਨੂੰ ਛੱਡ ਦੇਵਾਂਗੇ

ਦੇਵਗੌੜਾ ਨੇ ਕਿਹਾ ਕਿ ਪ੍ਰਜਵਲ ਨੇ ਮੈਨੂੰ ਅਤੇ ਮੇਰੇ ਪਰਿਵਾਰ, ਮੇਰੇ ਸਾਥੀਆਂ, ਦੋਸਤਾਂ ਅਤੇ ਪਾਰਟੀ ਵਰਕਰਾਂ ਨੂੰ ਜੋ ਦਰਦ ਅਤੇ ਸਦਮਾ ਦਿੱਤਾ ਹੈ, ਉਸ ਤੋਂ ਬਾਹਰ ਆਉਣ ‘ਚ ਕਾਫੀ ਸਮਾਂ ਲੱਗਾ। ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਦੇਵਗੌੜਾ ਨੇ ਆਪਣੇ ਪੋਤੇ ਪ੍ਰਜਵਲ ਨੂੰ ਚੇਤਾਵਨੀ ਦਿਤੀ ਹੈ। ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀ(ਐਸ) ਦੇ ਮੁਖੀ ਐਚਡੀ ਦੇਵਗੌੜਾ ਨੇ ਵੀਰਵਾਰ 23 ਮਈ ਨੂੰ ਆਪਣੇ ਪੋਤੇ ਅਤੇ ਸੈਕਸ ਸਕੈਂਡਲ ਦੇ ਦੋਸ਼ੀ ਪ੍ਰਜਵਲ ਰੇਵੰਨਾ ਨੂੰ ਭਾਰਤ ਪਰਤਣ ਅਤੇ ਜਾਂਚ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਦਖਲ ਨਹੀਂ ਦਿੱਤਾ ਜਾਵੇਗਾ। ਦੇਵਗੌੜਾ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਪੋਤਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਦੇਵਗੌੜਾ ਨੇ ਕਿਹਾ ਕਿ ਇਸ ਮੋੜ ‘ਤੇ ਮੈਂ ਸਿਰਫ਼ ਇਹੀ ਕਰ ਸਕਦਾ ਹਾਂ ਕਿ ਪ੍ਰਜਵਲ ਨੂੰ ਵਾਪਸ ਆ ਕੇ ਪੁਲਿਸ ਪੁਲਿਸ ਕੋਲ ਆਤਮ ਸਮਰਪਣ ਕਰਨਾ ਚਾਹੀਦਾ ਹੈ। ਉਸ ਨੂੰ ਆਪਣੇ ਆਪ ਨੂੰ ਕਾਨੂੰਨੀ ਪ੍ਰਕਿਰਿਆ ਦੇ ਹਵਾਲੇ ਕਰਨਾ ਚਾਹੀਦਾ ਹੈ। ਦੇਵਗੌੜਾ ਨੇ ਕਿਹਾ ਕਿ ਮੈਂ ਪ੍ਰਜਵਲ ਨੂੰ ਕੋਈ ਬੇਨਤੀ ਨਹੀਂ ਕਰ ਰਿਹਾ, ਪਰ ਮੈਂ ਉਸ ਨੂੰ ਚੇਤਾਵਨੀ ਦੇ ਰਿਹਾ ਹਾਂ। ਜੇਕਰ ਉਸਨੇ ਇਸ ਚੇਤਾਵਨੀ ਵੱਲ ਧਿਆਨ ਨਾ ਦਿੱਤਾ ਤਾਂ ਉਸਨੂੰ ਮੇਰੇ ਅਤੇ ਪੂਰੇ ਪਰਿਵਾਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਕਾਨੂੰਨ ਉਸ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਰੇਗਾ ਪਰ ਜੇਕਰ ਉਸ ਨੇ ਪਰਿਵਾਰ ਦੀ ਗੱਲ ਨਹੀਂ ਸੁਣੀ ਤਾਂ ਅਸੀਂ ਉਸ ਨੂੰ ਇਕੱਲਾ ਛੱਡ ਦੇਵਾਂਗੇ। ਜੇ ਉਸ ਨੂੰ ਮੇਰੇ ਲਈ ਥੋੜ੍ਹਾ ਜਿਹਾ ਵੀ ਸਤਿਕਾਰ ਹੈ, ਤਾਂ ਉਹ ਤੁਰੰਤ ਵਾਪਸ ਆ ਜਾਵੇ।

ਦੇਵਗੌੜਾ ਨੇ ਕਿਹਾ ਕਿ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਮਾਮਲੇ ਵਿੱਚ ਪੁਲਿਸ ਜਾਂਚ ਵਿੱਚ ਮੇਰੀ ਜਾਂ ਮੇਰੇ ਪਰਿਵਾਰ ਦਾ ਕੋਈ ਦਖਲ ਨਹੀਂ ਹੋਵੇਗਾ। ਮੈਨੂੰ ਇਸ ਬਾਰੇ ਕੋਈ ਭਾਵਨਾ ਨਹੀਂ ਹੈ। ਮੈਂ ਸਿਰਫ਼ ਉਨ੍ਹਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਬਾਰੇ ਸੋਚ ਰਿਹਾ ਹਾਂ ਜਿਨ੍ਹਾਂ ਨੂੰ ਪ੍ਰਜਵਲ ਦੇ ਕਾਰਨਾਮਿਆਂ ਦਾ ਸਾਹਮਣਾ ਕਰਨਾ ਪਿਆ ਹੈ। ਦੇਵਗੌੜਾ ਨੇ ਕਿਹਾ ਕਿ ਪ੍ਰਜਵਲ ਨੇ ਮੈਨੂੰ ਅਤੇ ਮੇਰੇ ਪਰਿਵਾਰ, ਮੇਰੇ ਸਾਥੀਆਂ, ਦੋਸਤਾਂ ਅਤੇ ਪਾਰਟੀ ਵਰਕਰਾਂ ਨੂੰ ਜੋ ਦਰਦ ਅਤੇ ਸਦਮਾ ਦਿੱਤਾ ਹੈ, ਉਸ ਤੋਂ ਬਾਹਰ ਆਉਣ ‘ਚ ਕਾਫੀ ਸਮਾਂ ਲੱਗਾ। ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।