ਕਾਂਗਰਸੀ ਸਾਂਸਦ ਧੀਰਜ ਸਾਹੂ ਦੇ ਘਰ ਤੋਂ ਮਿਲੇ 351 ਕਰੋੜ, ਨੋਟਾਂ ਦੀ ਗਿਣਤੀ ਕਰਨ ‘ਚ ਲਗ ਗਏ ਪੰਜ ਦਿਨ

ਕਾਂਗਰਸੀ ਸਾਂਸਦ ਧੀਰਜ ਸਾਹੂ ਦੇ ਘਰ ਤੋਂ ਮਿਲੇ 351 ਕਰੋੜ, ਨੋਟਾਂ ਦੀ ਗਿਣਤੀ ਕਰਨ ‘ਚ ਲਗ ਗਏ ਪੰਜ ਦਿਨ

ਨੋਟਾਂ ਨੂੰ ਗਿਣਨ ਦੌਰਾਨ ਮਸ਼ੀਨਾਂ ਦੇ ਖਰਾਬ ਹੋਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੰਜੀਨੀਅਰ ਵੀ ਤਾਇਨਾਤ ਕੀਤੇ ਗਏ ਸਨ। ਬੇਹੜਾ ਨੇ ਦੱਸਿਆ ਕਿ 40 ਮਸ਼ੀਨਾਂ ਵਿੱਚੋਂ 25 ਵਿੱਚੋਂ ਨੋਟ ਗਿਣੇ ਗਏ, 15 ਮਸ਼ੀਨਾਂ ਨੂੰ ਬੈਕਅੱਪ ਵਜੋਂ ਰੱਖਿਆ ਗਿਆ ਹੈ।

ਕਾਂਗਰਸ ਦੇ ਰਾਜ ਸਭਾ ਮੈਂਬਰ ਦੇ ਘਰੋਂ ਵੱਡੀ ਮਾਤਰਾ ‘ਚ ਨੋਟ ਮਿਲੇ ਹਨ, ਜਿਸਤੋ ਬਾਅਦ ਇਹ ਮਾਮਲਾ ਪੂਰੇ ਦੇਸ਼ ‘ਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਧੀਰਜ ਸਾਹੂ ਦੇ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਘਰੋਂ ਬਰਾਮਦ ਹੋਏ ਨੋਟਾਂ ਦੀ ਗਿਣਤੀ ਐਤਵਾਰ ਨੂੰ ਪੰਜਵੇਂ ਦਿਨ ਪੂਰੀ ਹੋ ਗਈ। ਬਰਾਮਦ ਕੀਤੀ ਰਕਮ 351 ਕਰੋੜ ਰੁਪਏ ਦੱਸੀ ਜਾਂਦੀ ਹੈ।

ਇਨਕਮ ਟੈਕਸ ਵਿਭਾਗ ਅਤੇ ਵੱਖ-ਵੱਖ ਬੈਂਕਾਂ ਦੀਆਂ 80-80 ਵਿਅਕਤੀਆਂ ਦੀਆਂ ਨੌ ਟੀਮਾਂ ਗਿਣਤੀ ਵਿੱਚ ਸ਼ਾਮਲ ਸਨ। ਇਸਤੋਂ ਬਾਅਦ ਵਿਚ 200 ਅਧਿਕਾਰੀਆਂ ਦੀ ਇਕ ਹੋਰ ਟੀਮ, ਜਿਸ ਵਿਚ ਸੁਰੱਖਿਆ ਕਰਮਚਾਰੀ, ਡਰਾਈਵਰ ਅਤੇ ਹੋਰ ਸਟਾਫ ਸ਼ਾਮਲ ਸੀ, ਜਦੋਂ ਟੈਕਸ ਅਧਿਕਾਰੀਆਂ ਨੂੰ ਕੁਝ ਹੋਰ ਥਾਵਾਂ ‘ਤੇ ਨਕਦੀ ਨਾਲ ਭਰੀਆਂ 10 ਅਲਮਾਰੀਆਂ ਮਿਲੀਆਂ। ਸੂਤਰਾਂ ਨੇ ਦੱਸਿਆ ਕਿ ਉੜੀਸਾ ਦੀਆਂ ਵੱਖ-ਵੱਖ ਬੈਂਕ ਸ਼ਾਖਾਵਾਂ ‘ਚ ਨਕਦੀ ਜਮ੍ਹਾ ਕਰਨ ਲਈ ਲਗਭਗ 200 ਬੈਗ ਅਤੇ ਟਰੰਕ ਦੀ ਵਰਤੋਂ ਕੀਤੀ ਗਈ ਸੀ।

ਨੋਟਾ ਨੂੰ ਗਿਣਨ ਦੌਰਾਨ ਮਸ਼ੀਨਾਂ ਦੇ ਖਰਾਬ ਹੋਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੰਜੀਨੀਅਰ ਵੀ ਤਾਇਨਾਤ ਕੀਤੇ ਗਏ ਸਨ। ਬੇਹੜਾ ਨੇ ਦੱਸਿਆ ਕਿ 40 ਮਸ਼ੀਨਾਂ ਵਿੱਚੋਂ 25 ਵਿੱਚੋਂ ਨੋਟ ਗਿਣੇ ਗਏ, 15 ਮਸ਼ੀਨਾਂ ਨੂੰ ਬੈਕਅੱਪ ਵਜੋਂ ਰੱਖਿਆ ਗਿਆ ਹੈ। 176 ਬੋਰੀਆਂ ‘ਚ ਭਰੇ ਨੋਟਾਂ ਦੇ ਬੰਡਲਾਂ ‘ਚੋਂ 140 ਦੇ ਹਿਸਾਬ-ਕਿਤਾਬ ਹੋ ਚੁੱਕੇ ਹਨ, ਜਦਕਿ ਬਾਕੀ 36 ਬੋਰੀਆਂ ਦੀ ਗਿਣਤੀ ਵੀ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਇਹ ਰਕਮ 351 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਛਾਪੇਮਾਰੀ ਦੇ ਪਹਿਲੇ ਦਿਨ ਹੀ ਅਲਮਾਰੀਆਂ ‘ਚ ਸਥਿਤ ਬਲਦੇਵ ਸਾਹੂ ਇਨਫਰਾ ਪ੍ਰਾਈਵੇਟ ਲਿਮਟਿਡ ਕੰਪਨੀ ‘ਚੋਂ 200 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ। ਇਸ ਦੇ ਨਾਲ ਹੀ ਬੋਧ ਡਿਸਟਿਲਰੀਜ਼ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਤੋਂ ਵੀ ਵੱਡੀ ਰਕਮ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਉੜੀਸਾ ‘ਚ ਵੱਖ-ਵੱਖ ਥਾਵਾਂ ‘ਤੇ ਸਾਹੂ ਨਾਲ ਜੁੜੇ ਸ਼ਰਾਬ ਕਾਰੋਬਾਰੀਆਂ ਅਤੇ ਕੰਪਨੀ ਦੇ ਅਧਿਕਾਰੀਆਂ ਦੇ ਘਰਾਂ ਅਤੇ ਰਿਹਾਇਸ਼ਾਂ ਤੋਂ ਭਾਰੀ ਮਾਤਰਾ ‘ਚ ਕਰੰਸੀ ਨੋਟ ਬਰਾਮਦ ਕੀਤੇ ਗਏ। ਆਮਦਨ ਕਰ ਵਿਭਾਗ ਨੇ ਬੋਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਪ੍ਰਮੋਟਰਾਂ ਅਤੇ ਸਾਹੂ ਦੇ ਕਰੀਬੀ ਰਿਸ਼ਤੇਦਾਰਾਂ ‘ਤੇ ਸ਼ਰਾਬ ਕਾਰੋਬਾਰ ਅਤੇ ਆਮਦਨ ਕਰ ਚੋਰੀ ਦੇ ਗੈਰ-ਕਾਨੂੰਨੀ ਲੈਣ-ਦੇਣ ਦੇ ਸ਼ੱਕ ‘ਤੇ ਛਾਪੇਮਾਰੀ ਸ਼ੁਰੂ ਕੀਤੀ ਸੀ।