ਟਰੰਪ ‘ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਮਾਰਕੀਟ ‘ਚ ਆਈ, ਘਟਨਾ ਦੇ 3 ਘੰਟਿਆਂ ਦੇ ਅੰਦਰ ਚੀਨ ਦੇ ਈ-ਕਾਮਰਸ ਪਲੇਟਫਾਰਮ ‘ਤੇ ਵੇਚੀ ਜਾਣ ਲੱਗੀ, ਕੀਮਤ 450 ਰੁਪਏ

ਟਰੰਪ ‘ਤੇ ਹਮਲੇ ਦੀ ਤਸਵੀਰ ਵਾਲੀ ਟੀ-ਸ਼ਰਟ ਮਾਰਕੀਟ ‘ਚ ਆਈ, ਘਟਨਾ ਦੇ 3 ਘੰਟਿਆਂ ਦੇ ਅੰਦਰ ਚੀਨ ਦੇ ਈ-ਕਾਮਰਸ ਪਲੇਟਫਾਰਮ ‘ਤੇ ਵੇਚੀ ਜਾਣ ਲੱਗੀ, ਕੀਮਤ 450 ਰੁਪਏ

ਚੀਨ ‘ਚ ਰਹਿਣ ਵਾਲੀ ਅਤੇ ਤਾਓਬਾਓ ‘ਤੇ ਸਾਮਾਨ ਵੇਚਣ ਵਾਲੀ ਲੀ ਜਿਨਵੇਈ ਨੇ ਕਿਹਾ ਕਿ ਉਸਨੂੰ ਟੀ-ਸ਼ਰਟ ਬਣਾਉਣ ‘ਚ ਅੱਧਾ ਮਿੰਟ ਦਾ ਸਮਾਂ ਲੱਗਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਾਲ ਅਸੀਂ ਫੈਕਟਰੀ ‘ਚ ਸਿਰਫ ਟਰੰਪ ਦੇ ਪ੍ਰਿੰਟ ਕੀਤੇ ਕੱਪੜੇ ਹੀ ਬਣਾਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਟਰੰਪ ਚੋਣਾਂ ਜਿੱਤਣ ਜਾ ਰਹੇ ਹਨ।

ਟਰੰਪ ‘ਤੇ ਐਤਵਾਰ ਨੂੰ ਹੋਏ ਹਮਲੇ ਦੀ ਦੁਨੀਆਂ ਭਰ ਦੇ ਨੇਤਾਵਾਂ ਵਲੋਂ ਆਲੋਚਨਾ ਕੀਤੀ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਐਤਵਾਰ ਸਵੇਰੇ ਜਾਨਲੇਵਾ ਹਮਲਾ ਹੋਇਆ। ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਵਿਚ ਗੋਲੀਬਾਰੀ ਦੌਰਾਨ ਇਕ ਗੋਲੀ ਉਸਦੇ ਕੰਨ ਕੋਲੋਂ ਨਿਕਲ ਗਈ। ਇਸ ‘ਚ ਉਹ ਵਾਲ-ਵਾਲ ਬਚ ਗਿਆ। 15 ਮਿੰਟਾਂ ਬਾਅਦ, ਤਸਵੀਰ ਸਾਹਮਣੇ ਆਈ ਜਿਸ ਵਿੱਚ ਟਰੰਪ ਦੇ ਚਿਹਰੇ ‘ਤੇ ਖੂਨ ਸੀ ਅਤੇ ਆਪਣੀ ਮੁੱਠੀ ਹਵਾ ਵਿੱਚ ਲਹਿਰਾ ਰਹੇ ਸਨ ਅਤੇ ‘ਫਾਈਟ-ਫਾਈਟ’ ਕਹਿ ਰਹੇ ਸਨ।

ਇਸ ਤਸਵੀਰ ਦੇ ਸਾਹਮਣੇ ਆਉਣ ਦੇ 2 ਘੰਟੇ ਬਾਅਦ ਹੀ ਚੀਨੀ ਈ-ਕਾਮਰਸ ਕੰਪਨੀ Taobao ‘ਤੇ ਇਸ ਤਸਵੀਰ ਵਾਲੀ ਟੀ-ਸ਼ਰਟ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਚੀਨ ਤੋਂ ਇਲਾਵਾ ਅਮਰੀਕਾ ਤੋਂ ਵੀ ਇਨ੍ਹਾਂ ਟੀ-ਸ਼ਰਟਾਂ ਦੇ ਆਰਡਰ ਆ ਰਹੇ ਹਨ। ਇੱਕ ਟੀ-ਸ਼ਰਟ ਦੀ ਕੀਮਤ ਕਰੀਬ 450 ਰੁਪਏ ਹੈ। ਲੋਕ ਵੱਖ-ਵੱਖ ਸਲੋਗਨ ਲਿਖ ਕੇ ਟਰੰਪ ਦੀ ਇਸ ਤਸਵੀਰ ਵਾਲੀ ਟੀ-ਸ਼ਰਟ ਡਿਜ਼ਾਈਨ ਕਰ ਰਹੇ ਹਨ। ਕੁਝ ਟੀ-ਸ਼ਰਟਾਂ ‘ਤੇ ‘ਸ਼ੂਟਿੰਗ ਮੇਕਸ ਮੀ ਸਟਰਾਂਗ’, ‘ਮੈਂ ਕਦੇ ਨਹੀਂ ਰੁਕਾਂਗਾ’ ਅਤੇ ਕਈਆਂ ‘ਤੇ ‘ਫਾਈਟ ਨੇਵਰ ਸਰੰਡਰ’ ਲਿਖਿਆ ਹੋਇਆ ਹੈ।

ਚੀਨ ‘ਚ ਰਹਿਣ ਵਾਲੀ ਅਤੇ ਤਾਓਬਾਓ ‘ਤੇ ਸਾਮਾਨ ਵੇਚਣ ਵਾਲੀ ਲੀ ਜਿਨਵੇਈ ਨੇ ਕਿਹਾ ਕਿ ਜਿਵੇਂ ਹੀ ਸ਼ੂਟਿੰਗ ਦੀ ਖਬਰ ਆਈ ਤਾਂ ਉਸ ਨੇ ਟੀ-ਸ਼ਰਟ ਦਾ ਡਿਜ਼ਾਈਨ ਪ੍ਰਿੰਟ ਕਰਨ ਲਈ ਦਿੱਤਾ ਸੀ। ਉਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਿਕਰੀ ਲਈ ਵੀ ਪਾ ਦਿੱਤਾ ਸੀ। ਉਸਨੂੰ 3 ਘੰਟਿਆਂ ਦੇ ਅੰਦਰ ਹੀ 2 ਹਜ਼ਾਰ ਤੋਂ ਵੱਧ ਆਰਡਰ ਮਿਲ ਗਏ। ਲੀ ਨੇ ਦੱਸਿਆ ਕਿ ਉਸਨੂੰ ਟੀ-ਸ਼ਰਟ ਬਣਾਉਣ ‘ਚ ਅੱਧਾ ਮਿੰਟ ਦਾ ਸਮਾਂ ਲੱਗਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਾਲ ਅਸੀਂ ਫੈਕਟਰੀ ‘ਚ ਸਿਰਫ ਟਰੰਪ ਦੇ ਪ੍ਰਿੰਟ ਕੀਤੇ ਕੱਪੜੇ ਹੀ ਬਣਾਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਉਹ ਚੋਣਾਂ ਜਿੱਤਣ ਜਾ ਰਹੇ ਹਨ।