ਦਿੱਲੀ-ਐਨਸੀਆਰ ਸਮੇਤ ਯੂਪੀ-ਹਰਿਆਣਾ ‘ਚ ਭੂਚਾਲ ਦੇ ਝਟਕੇ, ਤੀਬਰਤਾ 4.6, ਭੂਚਾਲ ਦਾ ਕੇਂਦਰ ਸੀ ਨੇਪਾਲ

ਦਿੱਲੀ-ਐਨਸੀਆਰ ਸਮੇਤ ਯੂਪੀ-ਹਰਿਆਣਾ ‘ਚ ਭੂਚਾਲ ਦੇ ਝਟਕੇ, ਤੀਬਰਤਾ 4.6, ਭੂਚਾਲ ਦਾ ਕੇਂਦਰ ਸੀ ਨੇਪਾਲ

ਤੀਬਰਤਾ ਦੇ ਲਿਹਾਜ਼ ਨਾਲ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਭੂਚਾਲ 22 ਮਈ 1960 ਨੂੰ ਚਿਲੀ ਵਿੱਚ ਆਇਆ ਸੀ। ਰਿਐਕਟਰ ਸਕੇਲ ‘ਤੇ ਇਸਦੀ ਤੀਬਰਤਾ 9.5 ਸੀ।

ਦਿੱਲੀ-ਐਨਸੀਆਰ ਸਮੇਤ ਯੂਪੀ-ਹਰਿਆਣਾ ਵਿੱਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੰਗਲਵਾਰ ਦੁਪਹਿਰ 2.53 ਵਜੇ ਦਿੱਲੀ-ਐੱਨ.ਸੀ.ਆਰ., ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਸਮੇਤ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.6 ਸੀ। ਇਸਦਾ ਕੇਂਦਰ ਨੇਪਾਲ ਦੇ ਬਝੰਗ ਜ਼ਿਲ੍ਹੇ ਵਿੱਚ ਸੀ।

ਦੱਸਿਆ ਜਾ ਰਿਹਾ ਹੈ ਕਿ ਨੇਪਾਲ ‘ਚ ਦੋ ਵਾਰ ਭੂਚਾਲ ਆ ਚੁੱਕਾ ਹੈ। ਪਹਿਲਾ ਦੁਪਹਿਰ 2.25 ਵਜੇ, ਜਿਸ ਦੀ ਤੀਬਰਤਾ 4.6 ਸੀ। ਦੂਜਾ ਝਟਕਾ ਦੁਪਹਿਰ 2.53 ਵਜੇ ਲੱਗਾ ਜਿਸ ਦੀ ਤੀਬਰਤਾ 6.2 ਸੀ। ਉੱਤਰ ਪ੍ਰਦੇਸ਼ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 5.5 ਮਾਪੀ ਗਈ ਹੈ।

ਯੂਪੀ ਦੇ ਲਖਨਊ, ਕਾਨਪੁਰ, ਆਗਰਾ, ਨੋਇਡਾ, ਮੇਰਠ, ਮੁਰਾਦਾਬਾਦ, ਗਾਜ਼ੀਆਬਾਦ, ਅਯੁੱਧਿਆ, ਅਲੀਗੜ੍ਹ, ਹਾਪੁੜ, ਅਮਰੋਹਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੈਪੁਰ, ਅਲਵਰ, ਰਾਜਸਥਾਨ ਵਿੱਚ ਕਰੀਬ 6 ਤੋਂ 7 ਸਕਿੰਟਾਂ ਵਿੱਚ ਤਿੰਨ-ਚਾਰ ਝਟਕੇ ਮਹਿਸੂਸ ਕੀਤੇ ਗਏ। ਹਰਿਆਣਾ ‘ਚ ਮੰਗਲਵਾਰ ਨੂੰ ਦਿਨ ‘ਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਪਾਣੀਪਤ, ਰੋਹਤਕ, ਜੀਂਦ, ਰੇਵਾੜੀ ਅਤੇ ਚੰਡੀਗੜ੍ਹ ਆਦਿ ਵਿੱਚ ਦੁਪਹਿਰ 2:50 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਪਹਿਲਾਂ ਅੱਜ ਸਵੇਰੇ ਸੋਨੀਪਤ ਵਿੱਚ 2.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਮੰਗਲਵਾਰ ਸਵੇਰੇ 11.06 ਸਕਿੰਟ ‘ਤੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਸੋਨੀਪਤ ਦੱਸਿਆ ਜਾ ਰਿਹਾ ਹੈ।

ਧਰਤੀ ਤੋਂ 8 ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ। ਤੀਬਰਤਾ ਦੇ ਲਿਹਾਜ਼ ਨਾਲ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਭੂਚਾਲ 22 ਮਈ 1960 ਨੂੰ ਚਿਲੀ ਵਿੱਚ ਆਇਆ ਸੀ। ਰਿਐਕਟਰ ਸਕੇਲ ‘ਤੇ ਇਸ ਦੀ ਤੀਬਰਤਾ 9.5 ਸੀ। ਇਸ ਕਾਰਨ ਆਈ ਸੁਨਾਮੀ ਨੇ ਦੱਖਣੀ ਚਿਲੀ, ਹਵਾਈ ਟਾਪੂ, ਜਾਪਾਨ, ਫਿਲੀਪੀਨਜ਼, ਪੂਰਬੀ ਨਿਊਜ਼ੀਲੈਂਡ, ਦੱਖਣ-ਪੂਰਬੀ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿਚ ਭਿਆਨਕ ਤਬਾਹੀ ਮਚਾਈ ਸੀ।