‘ONE NATION, ONE ELECTION’- ਚੋਣ ਕਮਿਸ਼ਨ ਨੂੰ ਤਿਆਰੀ ਲਈ ਲੱਗੇਗਾ ਡੇਢ ਸਾਲ ਦਾ ਸਮਾਂ

‘ONE NATION, ONE ELECTION’- ਚੋਣ ਕਮਿਸ਼ਨ ਨੂੰ ਤਿਆਰੀ ਲਈ ਲੱਗੇਗਾ ਡੇਢ ਸਾਲ ਦਾ ਸਮਾਂ

ਸੂਤਰਾਂ ਨੇ ਇਹ ਵੀ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ 30 ਲੱਖ ਕੰਟਰੋਲ ਯੂਨਿਟ, ਕਰੀਬ 43 ਲੱਖ ਬੈਲਟ ਯੂਨਿਟ ਅਤੇ ਕਰੀਬ 32 ਲੱਖ ਵੀਵੀਪੀਏਟੀ ਦੀ ਲੋੜ ਹੋਵੇਗੀ।

ਕੇਂਦਰ ਸਰਕਾਰ ਦੇਸ਼ ਵਿਚ ਇੱਕ ਦੇਸ਼-ਇੱਕ ਚੋਣ ਦੇ ਫਾਰਮੂਲੇ ਨੂੰ ਦੇਸ਼ ਵਿਚ ਲਾਗੂ ਕਰਨਾ ਚਾਹੁੰਦੀ ਹੈ। ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਵਾਉਣ ਦੀ ਚਰਚਾ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਚੋਣ ਕਮਿਸ਼ਨ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ 30 ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਲੋੜ ਪਵੇਗੀ। ਇਸਦੇ ਨਾਲ ਹੀ ਇਸ ਦੇ ਲਈ ਚੋਣ ਕਮਿਸ਼ਨ ਨੂੰ ਤਿਆਰੀ ਲਈ ਡੇਢ ਸਾਲ ਦਾ ਸਮਾਂ ਚਾਹੀਦਾ ਹੈ।

ਇੱਕ EVM ਵਿੱਚ ਇੱਕ ਕੰਟਰੋਲ ਯੂਨਿਟ, ਘੱਟੋ-ਘੱਟ ਇੱਕ ਬੈਲਟ ਯੂਨਿਟ ਅਤੇ ਇੱਕ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ (VVPAT) ਯੂਨਿਟ ਸ਼ਾਮਲ ਹੁੰਦਾ ਹੈ। ਇੱਕ ਈਵੀਐਮ ਦੀ ਉਮਰ 15 ਸਾਲ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ 30 ਲੱਖ ਕੰਟਰੋਲ ਯੂਨਿਟ, ਕਰੀਬ 43 ਲੱਖ ਬੈਲਟ ਯੂਨਿਟ ਅਤੇ ਕਰੀਬ 32 ਲੱਖ ਵੀਵੀਪੀਏਟੀ ਦੀ ਲੋੜ ਹੋਵੇਗੀ। ਇਸ ਵਿੱਚ ਆਈਟਮਾਂ ਨੂੰ ਰਿਜ਼ਰਵ ਵਿੱਚ ਰੱਖਣਾ ਵੀ ਸ਼ਾਮਲ ਹੈ ਤਾਂ ਜੋ ਅਸਫਲਤਾ ਦੀ ਸਥਿਤੀ ਵਿੱਚ ਯੂਨਿਟ ਨੂੰ ਬਦਲਿਆ ਜਾ ਸਕੇ।

ਸੂਤਰਾਂ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਨੇ ਇਹ ਵੀ ਕਿਹਾ ਕਿ 35 ਲੱਖ ਵੋਟਿੰਗ ਯੂਨਿਟਾਂ ਦੀ ਕਮੀ ਹੈ, ਜਿਸ ਵਿਚ ਕੰਟਰੋਲ, ਬੈਲਟ ਅਤੇ ਵੀਵੀਪੀਏਟੀ ਯੂਨਿਟ ਸ਼ਾਮਲ ਹਨ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਕਿੰਨਾ ਖਰਚ ਕੀਤਾ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਸੂਤਰਾਂ ਨੇ ਇਹ ਵੀ ਕਿਹਾ ਕਿ ਈਵੀਐਮ ਬਣਾਉਣ ਵਾਲੀਆਂ ਈਸੀਆਈਐਲ ਅਤੇ ਬੀਈਐਲ ਕੰਪਨੀਆਂ ਨੂੰ ਡੇਢ ਸਾਲ ਦੀ ਤਿਆਰੀ ਦੇ ਸਮੇਂ ਦੌਰਾਨ ਪਹਿਲਾਂ ਤੋਂ ਜਾਣਕਾਰੀ ਦੇਣੀ ਪਵੇਗੀ। ਇੰਨੇ ਵੱਡੇ ਪ੍ਰੋਗਰਾਮ ਲਈ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਸੈਮੀ-ਕੰਡਕਟਰ ਉਦਯੋਗ ਨੂੰ ਮੰਗ ਨੂੰ ਪੂਰਾ ਕਰਨ ਲਈ ਸੂਚਿਤ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਵੱਡੀ ਗਿਣਤੀ ਵਿੱਚ ਤਿਆਰ ਈਵੀਐਮ ਦੀ ਫਸਟ ਲੈਵਲ ਜਾਂਚ (ਐਫਐਲਸੀ) ਲਈ ਵੀ ਸਮਾਂ ਲੱਗੇਗਾ।

ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਰਾਜ ਵਿਧਾਨ ਸਭਾ ਅਤੇ ਦੇਸ਼ ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਸਮੇਂ ‘ਤੇ ਹੁੰਦੀਆਂ ਹਨ। ਵਨ ਨੇਸ਼ਨ ਵਨ ਇਲੈਕਸ਼ਨ ਦਾ ਮਤਲਬ ਹੈ ਕਿ ਪੂਰੇ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣੀਆਂ ਚਾਹੀਦੀਆਂ ਹਨ। ਯਾਨੀ ਵੋਟਰ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਚੋਣ ਕਰਨ ਲਈ ਉਸੇ ਦਿਨ, ਇੱਕੋ ਸਮੇਂ ਜਾਂ ਪੜਾਅਵਾਰ ਢੰਗ ਨਾਲ ਆਪਣੀ ਵੋਟ ਪਾਉਣਗੇ।