ਈਰਾਨ ਵਿੱਚ ਰਾਇਸੀ ਦੀ ਥਾਂ ਲੈਣ ਲਈ ਉਤਰੀ ਕੱਟੜਪੰਥੀ ਮਹਿਲਾ ਉਮੀਦਵਾਰ, ਵਿਰੋਧੀਆਂ ਨੂੰ ਫਾਂਸੀ ਦੇਣ ਦੀ ਹੈ ਸਮਰਥਕ

ਈਰਾਨ ਵਿੱਚ ਰਾਇਸੀ ਦੀ ਥਾਂ ਲੈਣ ਲਈ ਉਤਰੀ ਕੱਟੜਪੰਥੀ ਮਹਿਲਾ ਉਮੀਦਵਾਰ, ਵਿਰੋਧੀਆਂ ਨੂੰ ਫਾਂਸੀ ਦੇਣ ਦੀ ਹੈ ਸਮਰਥਕ

ਇਲਾਹਿਆਨ ਹਿਜਾਬ ਦੀ ਕੱਟੜ ਸਮਰਥਕ ਹੈ। ਕੈਨੇਡੀਅਨ ਸਰਕਾਰ ਨੇ ਇਸ ਸਾਲ ਮਾਰਚ ਵਿਚ ਉਸ ‘ਤੇ ਪਾਬੰਦੀ ਲਗਾ ਦਿੱਤੀ ਸੀ, ਕਿਉਂਕਿ ਉਹ ਈਰਾਨ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਲਈ ਮੌਤ ਦੀ ਸਜ਼ਾ ਦਾ ਸਮਰਥਨ ਕਰਦੀ ਹੈ।

ਈਰਾਨ ਵਿੱਚ ਰਾਇਸੀ ਦੀ ਥਾਂ ਲੈਣ ਲਈ ਕੱਟੜਪੰਥੀ ਮਹਿਲਾ ਉਮੀਦਵਾਰ ਰਾਸ਼ਟਰਪਤੀ ਚੋਣਾਂ ਵਿਚ ਉਤਰੀ ਹੈ, ਜੋ ਇਸ ਸਮੇਂ ਚਰਚਾ ਦਾ ਕੇਂਦਰ ਬਣੀ ਹੋਈ ਹੈ। ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਪਿਛਲੇ ਮਹੀਨੇ 19 ਮਈ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ‘ਚ 28 ਜੂਨ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋਣ ਜਾ ਰਹੀ ਹੈ। ਈਰਾਨੀ ਮੀਡੀਆ ਮੁਤਾਬਕ ਇਬਰਾਹਿਮ ਰਾਇਸੀ ਦੀ ਥਾਂ ਲੈਣ ਲਈ ਹੁਣ ਤੱਕ ਕਰੀਬ 40 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ।

ਇਸ ਵਿੱਚ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ, IRGC ਦੇ ਸਾਬਕਾ ਕਮਾਂਡਰ ਵਾਹਿਦ ਹਘਾਨੀਅਨ, ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਾਬਕਾ ਸਕੱਤਰ ਸਈਦ ਜਲੀਲੀ ਵੀ ਸ਼ਾਮਲ ਹਨ। ਹਾਲਾਂਕਿ, ਇੱਕ ਹੋਰ ਨਾਮ ਹੈ ਜਿਸਦੀ ਬਹੁਤ ਚਰਚਾ ਹੋ ਰਹੀ ਹੈ। ਸਾਬਕਾ ਮਹਿਲਾ ਸੰਸਦ ਮੈਂਬਰ ਜ਼ੋਹਰੇਹ ਇਲਾਹੀਨ (57) ਇਕਲੌਤੀ ਮਹਿਲਾ ਉਮੀਦਵਾਰ ਹੈ, ਜਿਸ ਨੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਥਾਂ ਲੈਣ ਦਾ ਦਾਅਵਾ ਪੇਸ਼ ਕੀਤਾ ਹੈ। ਜੇਕਰ ਉਹ ਇਸ ਅਹੁਦੇ ਲਈ ਚੁਣੀ ਜਾਂਦੀ ਹੈ ਤਾਂ ਈਰਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਔਰਤ ਰਾਸ਼ਟਰਪਤੀ ਬਣੇਗੀ।

ਇਲਾਹਿਆਨ ਹਿਜਾਬ ਦੀ ਕੱਟੜ ਸਮਰਥਕ ਹੈ। ਕੈਨੇਡੀਅਨ ਸਰਕਾਰ ਨੇ ਇਸ ਸਾਲ ਮਾਰਚ ਵਿਚ ਉਸ ‘ਤੇ ਪਾਬੰਦੀ ਲਗਾ ਦਿੱਤੀ ਸੀ, ਕਿਉਂਕਿ ਉਹ ਈਰਾਨ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਲਈ ਮੌਤ ਦੀ ਸਜ਼ਾ ਦਾ ਸਮਰਥਨ ਕਰਦੀ ਹੈ। ਇਲਾਹਿਆਨ ਪੇਸ਼ੇ ਤੋਂ ਡਾਕਟਰ ਹਨ ਅਤੇ ਦੋ ਵਾਰ ਸੰਸਦ ਮੈਂਬਰ ਰਹਿ ਚੁਕੀ ਹੈ। ਉਹ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਸਨੇ ਰਾਸ਼ਟਰਪਤੀ ਦੇ ਅਹੁਦੇ ਲਈ ਰਜਿਸਟਰ ਹੋਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ, ਭ੍ਰਿਸ਼ਟਾਚਾਰ ਨਾਲ ਲੜਨ ਦਾ ਵਾਅਦਾ ਕੀਤਾ ਅਤੇ ‘ਮਜ਼ਬੂਤ ​​ਸਰਕਾਰ, ਮਜ਼ਬੂਤ ​​ਆਰਥਿਕਤਾ ਅਤੇ ਮਜ਼ਬੂਤ ​​ਸਮਾਜ’ ਦਾ ਨਾਅਰਾ ਦਿੱਤਾ।