ਵਰੂਣ ਧਵਨ ਬਣੇ ਪਿਤਾ, ਨਤਾਸ਼ਾ ਦਲਾਲ ਨੇ ਦਿੱਤਾ ਬੇਟੀ ਨੂੰ ਜਨਮ

ਵਰੂਣ ਧਵਨ ਬਣੇ ਪਿਤਾ, ਨਤਾਸ਼ਾ ਦਲਾਲ ਨੇ ਦਿੱਤਾ ਬੇਟੀ ਨੂੰ ਜਨਮ

ਦਾਦਾ ਬਣ ਚੁੱਕੇ ਡੇਵਿਡ ਧਵਨ ਜਦੋਂ ਆਪਣੀ ਪੋਤੀ ਅਤੇ ਨੂੰਹ ਨੂੰ ਮਿਲਣ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਉੱਥੇ ਮੌਜੂਦ ਪਾਪਰਾਜ਼ੀ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਲਕਸ਼ਮੀ ਦਾ ਜਨਮ ਹੋਇਆ ਹੈ।

ਮਸ਼ਹੂਰ ਐਕਟਰ ਵਰੁਣ ਧਵਨ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਦੇ ਘਰ 3 ਜੂਨ ਨੂੰ ਇੱਕ ਬੇਟੀ ਨੇ ਜਨਮ ਲਿਆ। ਵਰੁਣ ਦੇ ਪਿਤਾ ਅਤੇ ਫਿਲਮਮੇਕਰ ਡੇਵਿਡ ਧਵਨ ਨੇ ਹਸਪਤਾਲ ਤੋਂ ਛੁੱਟੀ ਲੈਂਦੇ ਹੋਏ ਇਹ ਖੁਸ਼ਖਬਰੀ ਦਿੱਤੀ ਹੈ। ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵਿਆਹ ਦੇ ਦੋ ਸਾਲ ਬਾਅਦ ਮਾਤਾ-ਪਿਤਾ ਬਣ ਗਏ ਹਨ। 3 ਜੂਨ, 2024 ਨੂੰ, ਨਤਾਸ਼ਾ ਦਲਾਲ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਰੁਣ ਧਵਨ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ।

ਦਾਦਾ ਬਣ ਚੁੱਕੇ ਡੇਵਿਡ ਧਵਨ ਜਦੋਂ ਆਪਣੀ ਪੋਤੀ ਅਤੇ ਨੂੰਹ ਨੂੰ ਮਿਲਣ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਉੱਥੇ ਮੌਜੂਦ ਪਾਪਰਾਜ਼ੀ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਲਕਸ਼ਮੀ ਦਾ ਜਨਮ ਹੋਇਆ ਹੈ। ਵੀਡੀਓ ‘ਚ ਵਰੁਣ ਧਵਨ ਵੀ ਆਪਣੇ ਪਿਤਾ ਨਾਲ ਹਸਪਤਾਲ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਜੋੜੇ ਦੇ ਪ੍ਰਸ਼ੰਸਕ ਅਤੇ ਸਿਤਾਰੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਹਾਲ ਹੀ ‘ਚ ਵਰੁਣ ਨੂੰ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਅਭਿਨੇਤਾ ਹੱਥ ‘ਚ ਸੰਤਰੀ ਰੰਗ ਦਾ ਬੈਗ ਫੜੇ ਨਜ਼ਰ ਆਏ। ਉਹ ਹਿੰਦੂਜਾ ਹਸਪਤਾਲ ਤੋਂ ਬਾਹਰ ਆ ਕੇ ਸਿੱਧਾ ਕਾਰ ਵਿੱਚ ਬੈਠ ਕੇ ਉੱਥੋਂ ਚਲੇ ਗਏ।

ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਬੱਚਾ ਅੱਜ ਹੀ ਪੈਦਾ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਵਰੁਣ ਧਵਨ ਅਤੇ ਨਤਾਸ਼ਾ ਦਲਾਲ 24 ਜਨਵਰੀ 2021 ਨੂੰ ਅਲੀਬਾਗ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੋਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਕਰਵਾ ਲਿਆ। ਅਭਿਨੇਤਾ ਵਰੁਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਬੇਬੀ ਜਾਨ’ ‘ਚ ਨਜ਼ਰ ਆਉਣਗੇ।