ਉੱਤਰੀ ਕੋਰੀਆ ਦੀ ਕਚਰੇ ਵਾਲੀ ਹਰਕਤ ਤੋਂ ਨਾਰਾਜ਼ ਦੱਖਣੀ ਕੋਰੀਆ ਨੇ ਸ਼ਾਂਤੀ ਸਮਝੌਤੇ ਨੂੰ ਮੁਅੱਤਲ ਕਰਨ ਦਾ ਕੀਤਾ ਐਲਾਨ

ਉੱਤਰੀ ਕੋਰੀਆ ਦੀ ਕਚਰੇ ਵਾਲੀ ਹਰਕਤ ਤੋਂ ਨਾਰਾਜ਼ ਦੱਖਣੀ ਕੋਰੀਆ ਨੇ ਸ਼ਾਂਤੀ ਸਮਝੌਤੇ ਨੂੰ ਮੁਅੱਤਲ ਕਰਨ ਦਾ ਕੀਤਾ ਐਲਾਨ

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਵੱਖ-ਵੱਖ ਹਿੱਸਿਆਂ ‘ਚ ਇਕ ਹਜ਼ਾਰ ਤੋਂ ਜ਼ਿਆਦਾ ਗੁਬਾਰੇ ਉਡਾਏ ਸਨ, ਜਿਨ੍ਹਾਂ ‘ਚ ਖਾਦ, ਸਿਗਰਟ ਦੇ ਬੱਟ, ਕੱਪੜੇ ਦੇ ਟੁਕੜੇ ਅਤੇ ਬੇਕਾਰ ਕਾਗਜ਼ ਭਰੇ ਹੋਏ ਸਨ। ਦੱਖਣੀ ਕੋਰੀਆ ਦੀ ਫੌਜ ਮੁਤਾਬਕ ਇਨ੍ਹਾਂ ਗੁਬਾਰਿਆਂ ‘ਚ ਕੋਈ ਖਤਰਨਾਕ ਪਦਾਰਥ ਨਹੀਂ ਪਾਇਆ ਗਿਆ।

ਉੱਤਰੀ ਕੋਰੀਆ ਨੇ ਪਿੱਛਲੇ ਦਿਨੀ ਦੱਖਣੀ ਕੋਰੀਆ ਵਿਚ ਕਚਰੇ ਵਾਲੇ ਗੁਬਾਰੇ ਭੇਜੇ ਸਨ। ਦੱਖਣੀ ਕੋਰੀਆ ਨੇ ਕੂੜੇ ਨਾਲ ਭਰੇ ਗੁਬਾਰਿਆਂ ਨੂੰ ਉਡਾਉਣ ‘ਤੇ ਸਖਤ ਰੁਖ ਅਖਤਿਆਰ ਕੀਤਾ ਹੈ। ਉੱਤਰੀ ਕੋਰੀਆ ਨੂੰ ਸਬਕ ਸਿਖਾਉਣ ਲਈ ਦੱਖਣੀ ਕੋਰੀਆ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉੱਤਰੀ ਕੋਰੀਆ ਨੇ ਆਪਣੀਆਂ ਗੁਬਾਰੇ ਉਡਾਉਣ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਿਹਾ ਹੈ। ਉੱਤਰੀ ਕੋਰੀਆ ਨੇ ਪਿਛਲੇ ਕਈ ਦਿਨਾਂ ਤੋਂ ਗੁਆਂਢੀ ਦੇਸ਼ ਵੱਲ ਕੂੜੇ ਨਾਲ ਭਰੇ ਗੁਬਾਰੇ ਉਡਾਏ ਸਨ। ਕੂੜੇ ਨਾਲ ਭਰੇ ਇਹ ਗੁਬਾਰੇ ਦੱਖਣੀ ਕੋਰੀਆ ਦੇ ਕਈ ਇਲਾਕਿਆਂ ‘ਚ ਦੇਖੇ ਗਏ।

ਦੱਖਣੀ ਕੋਰੀਆ ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੀ ਇਸ ਕਾਰਵਾਈ ਦੇ ਜਵਾਬ ‘ਚ ਸਖਤ ਕਾਰਵਾਈ ਕਰੇਗਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਕਿਹਾ ਕਿ ਪ੍ਰੀਸ਼ਦ ਨੇ ਸਾਲ 2018 ਦੇ ਅੰਤਰ-ਕੋਰੀਆਈ ਸਮਝੌਤੇ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਕੋਰੀਆ ਦੇ ਵਿਚਕਾਰ ਆਪਸੀ ਵਿਸ਼ਵਾਸ ਬਹਾਲ ਹੋਣ ਤੱਕ ਸਰਹੱਦੀ ਦੁਸ਼ਮਣੀ ਨੂੰ ਘੱਟ ਕਰਨਾ ਸੀ।

ਸੁਰੱਖਿਆ ਪ੍ਰੀਸ਼ਦ ਨੇ ਕਿਹਾ ਕਿ ਸਮਝੌਤੇ ਨੂੰ ਮੁਅੱਤਲ ਕਰਨ ਨਾਲ ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਦੀ ਸਰਹੱਦ ਦੇ ਨੇੜੇ ਫੌਜੀ ਅਭਿਆਸ ਮੁੜ ਸ਼ੁਰੂ ਕਰਨ ਅਤੇ ਗੁਆਂਢੀ ਦੇਸ਼ ਦੁਆਰਾ ਉਕਸਾਉਣ ਦਾ ਪ੍ਰਭਾਵੀ ਅਤੇ ਤੁਰੰਤ ਜਵਾਬ ਦੇਣ ਦੀ ਇਜਾਜ਼ਤ ਮਿਲੇਗੀ। ਕੌਂਸਲ ਮੁਤਾਬਕ ਸਮਝੌਤੇ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਮੰਗਲਵਾਰ ਨੂੰ ਮਨਜ਼ੂਰੀ ਲਈ ਕੈਬਨਿਟ ਕੌਂਸਲ ਕੋਲ ਪੇਸ਼ ਕੀਤਾ ਜਾਵੇਗਾ। ਉੱਤਰੀ ਕੋਰੀਆ ਨੇ ਪਿਛਲੇ ਮੰਗਲਵਾਰ ਤੋਂ ਦੱਖਣੀ ਕੋਰੀਆ ਦੇ ਵੱਖ-ਵੱਖ ਹਿੱਸਿਆਂ ‘ਚ ਇਕ ਹਜ਼ਾਰ ਤੋਂ ਜ਼ਿਆਦਾ ਗੁਬਾਰੇ ਉਡਾਏ ਹਨ, ਜਿਨ੍ਹਾਂ ‘ਚ ਖਾਦ, ਸਿਗਰਟ ਦੇ ਬੱਟ, ਕੱਪੜੇ ਦੇ ਟੁਕੜੇ ਅਤੇ ਬੇਕਾਰ ਕਾਗਜ਼ ਭਰੇ ਹੋਏ ਸਨ। ਦੱਖਣੀ ਕੋਰੀਆ ਦੀ ਫੌਜ ਮੁਤਾਬਕ ਇਨ੍ਹਾਂ ਗੁਬਾਰਿਆਂ ‘ਚ ਕੋਈ ਖਤਰਨਾਕ ਪਦਾਰਥ ਨਹੀਂ ਪਾਇਆ ਗਿਆ।