ਪੈਰਿਸ ਓਲੰਪਿਕ 2024 : ਫਰਾਂਸ ਦੇ ਰਾਸ਼ਟਰਪਤੀ ਨੇ ਨੀਤਾ ਅੰਬਾਨੀ ਦਾ ਬੇਹੱਦ ਖਾਸ ਅੰਦਾਜ਼ ‘ਚ ਕੀਤਾ ਸ਼ਾਨਦਾਰ ਸੁਆਗਤ

ਪੈਰਿਸ ਓਲੰਪਿਕ 2024 : ਫਰਾਂਸ ਦੇ ਰਾਸ਼ਟਰਪਤੀ ਨੇ ਨੀਤਾ ਅੰਬਾਨੀ ਦਾ ਬੇਹੱਦ ਖਾਸ ਅੰਦਾਜ਼ ‘ਚ ਕੀਤਾ ਸ਼ਾਨਦਾਰ ਸੁਆਗਤ

ਇਸ ਸਾਲ ਪੈਰਿਸ ‘ਚ ਓਲੰਪਿਕ 2024 ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸਦੇ ਸ਼ੁਰੂ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਉਦਘਾਟਨੀ ਸਮਾਰੋਹ ਤੋਂ ਠੀਕ ਪਹਿਲਾਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਨੀਤਾ ਅੰਬਾਨੀ ਵੀ ਸ਼ਾਮਲ ਹੋਈ।

ਅੰਬਾਨੀ ਪਰਿਵਾਰ ਨੇ ਆਪਣੇ ਬੇਟੇ ਦਾ ਪਿੱਛਲੇ ਦਿਨੀ ਵਿਆਹ ਕੀਤਾ ਹੈ, ਜਿਸ ਵਿਚ ਦੇਸ਼ ਵਿਦੇਸ਼ ਦੀਆ ਸਾਰੀਆਂ ਹੀ ਮਸ਼ਹੂਰ ਹਸਤੀਆਂ ਨੇ ਸਿਰਕਤ ਕੀਤੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਭਾਰਤੀ ਅਤੇ ਵਿਦੇਸ਼ੀ ਸਿਤਾਰਿਆਂ ਤੋਂ ਲੈ ਕੇ ਰਾਜਨੇਤਾਵਾਂ ਤੱਕ ਸਾਰਿਆਂ ਨੇ ਦੇਖਿਆ। ਵਿਆਹ ਦੇ ਸੰਪੂਰਨ ਹੋਣ ਤੋਂ ਬਾਅਦ ਹੁਣ ਅੰਬਾਨੀ ਪਰਿਵਾਰ ਕਈ ਹੋਰ ਜ਼ਰੂਰੀ ਕੰਮਾਂ ‘ਚ ਰੁੱਝਿਆ ਹੋਇਆ ਹੈ ਅਤੇ ਇਸੇ ਸਿਲਸਿਲੇ ‘ਚ ਨੀਤਾ ਅੰਬਾਨੀ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੀ ਹੈ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ਾਨਦਾਰ ਅੰਦਾਜ਼ ‘ਚ ਉਨ੍ਹਾਂ ਦੇ ਸਵਾਗਤ ‘ਚ ਸ਼ਿਰਕਤ ਕੀਤੀ, ਜਿਨ੍ਹਾਂ ਨਾਲ ਨੀਤਾ ਅੰਬਾਨੀ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਨੀਤਾ ਅੰਬਾਨੀ ਦੇ ਪੈਰਿਸ ਜਾਣ ਪਿੱਛੇ ਇੱਕ ਖਾਸ ਕਾਰਨ ਹੈ। ਇਸ ਸਾਲ ਪੈਰਿਸ ‘ਚ ਓਲੰਪਿਕ 2024 ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਸ਼ੁਰੂ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਉਦਘਾਟਨੀ ਸਮਾਰੋਹ ਤੋਂ ਠੀਕ ਪਹਿਲਾਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਨੀਤਾ ਅੰਬਾਨੀ ਵੀ ਸ਼ਾਮਲ ਹੋਈ। ਉਦਘਾਟਨੀ ਸਮਾਰੋਹ ਤੋਂ ਠੀਕ ਪਹਿਲਾਂ ਆਯੋਜਿਤ ਓਲੰਪਿਕ 2024 ਈਵੈਂਟ ਦੀ ਇੱਕ ਬਹੁਤ ਹੀ ਖਾਸ ਝਲਕ ਸਾਹਮਣੇ ਆਈ ਹੈ।

ਇਸ ਤਸਵੀਰ ਵਿੱਚ ਨੀਤਾ ਅੰਬਾਨੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਨਜ਼ਰ ਆ ਰਹੀ ਹੈ। ਪੈਰਿਸ 2024 ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤੀ ਕਾਰੋਬਾਰੀ ਨੀਤਾ ਅੰਬਾਨੀ ਦਾ ਵਿਸ਼ੇਸ਼ ਤਰੀਕੇ ਨਾਲ ਸਵਾਗਤ ਕੀਤਾ। ਵਿਦੇਸ਼ੀ ਸ਼ਾਹੀ ਸੁਆਗਤ ਸ਼ੈਲੀ ਦੇ ਅਨੁਸਾਰ, ਇਮੈਨੁਅਲ ਮੈਕਰੋਨ ਨੀਤਾ ਅੰਬਾਨੀ ਦੇ ਅੱਗੇ ਝੁਕਦੇ ਹੋਏ ਅਤੇ ਉਸਦਾ ਹੱਥ ਚੁੰਮਦੇ ਹੋਏ ਦਿਖਾਈ ਦਿੱਤੇ। ਫਰਾਂਸ ਦੇ ਰੀਤੀ ਰਿਵਾਜਾਂ ਅਨੁਸਾਰ ਔਰਤਾਂ ਨੂੰ ਵੀ ਇਸੇ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ। ਜੇਕਰ ਪੈਰਿਸ ਓਲੰਪਿਕ 2024 ਦੀ ਗੱਲ ਕਰੀਏ ਤਾਂ ਇਹ 26 ਜੁਲਾਈ ਤੋਂ ਸ਼ੁਰੂ ਹੋਵੇਗਾ, ਉਸੇ ਦਿਨ ਇਸ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਭਾਰਤੀ ਖਿਡਾਰੀ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਵੱਖ-ਵੱਖ ਖੇਡਾਂ ‘ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।