ਗਿੱਲ, ਸਿਰਾਜ ਆਈਸੀਸੀ ‘ਪਲੇਅਰ ਆਫ ਦਿ ਮੰਥ’ ਲਈ ਨਾਮਜ਼ਦ, ਸਿਰਾਜ ਨੂੰ ਪਹਿਲੀ ਵਾਰ ਮਿਲ ਸਕਦਾ ਹੈ ਇਹ ਐਵਾਰਡ

ਗਿੱਲ, ਸਿਰਾਜ ਆਈਸੀਸੀ ‘ਪਲੇਅਰ ਆਫ ਦਿ ਮੰਥ’ ਲਈ ਨਾਮਜ਼ਦ, ਸਿਰਾਜ ਨੂੰ ਪਹਿਲੀ ਵਾਰ ਮਿਲ ਸਕਦਾ ਹੈ ਇਹ ਐਵਾਰਡ

ਸ਼ੁਭਮਨ ਗਿੱਲ ਨੂੰ ਇਸ ਸਾਲ ਦੂਜੀ ਵਾਰ ਨਾਮਜ਼ਦ ਕੀਤਾ ਗਿਆ ਹੈ। ਗਿੱਲ ਨੂੰ ਜਨਵਰੀ 2023 ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਇਹ ਪੁਰਸਕਾਰ ਜਿੱਤਿਆ ਸੀ। ਇਸਦੇ ਨਾਲ ਹੀ ਸਿਰਾਜ ਕੋਲ ਪਹਿਲੀ ਵਾਰ ਇਹ ਐਵਾਰਡ ਜਿੱਤਣ ਦਾ ਮੌਕਾ ਹੈ।

ਏਸ਼ੀਆ ਕੱਪ 2023 ‘ਚ ਸ਼ੁਭਮਨ ਗਿੱਲ ਨੇ ਬੱਲੇ ਨਾਲ ਧਮਾਲ ਮਚਾ ਦਿਤਾ ਸੀ । ਗਿੱਲ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਇਸ ਦੇ ਨਾਲ ਹੀ ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਖਿਲਾਫ ਫਾਈਨਲ ਮੈਚ ‘ਚ ਗੇਂਦਬਾਜ਼ੀ ਕਰਦੇ ਹੋਏ ਆਪਣੇ ਵਨਡੇ ਕਰੀਅਰ ਦਾ ਸੁਪਨਮਈ ਸਪੈੱਲ ਕੀਤਾ ਸੀ। ਹੁਣ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਸਤੰਬਰ ਮਹੀਨੇ ਦੇ ਪਲੇਅਰ ਆਫ ਦਿ ਮੰਥ ਐਵਾਰਡ ਲਈ ਨਾਮਜ਼ਦ ਕੀਤਾ ਹੈ।

ਇਨ੍ਹਾਂ ਦੋ ਭਾਰਤੀਆਂ ਤੋਂ ਇਲਾਵਾ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੂੰ ਤੀਜੇ ਖਿਡਾਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਜਦੋਂ ਕਿ ਦੱਖਣੀ ਅਫ਼ਰੀਕਾ ਦੀ ਸਟਾਰ ਨਦੀਨ ਡੀ ਕਲਰਕ ਅਤੇ ਲੌਰਾ ਵੋਲਵਾਰਡ ਅਤੇ ਸ੍ਰੀਲੰਕਾ ਦੀ ਚਮਾਰੀ ਅਥਾਪਥੂ ਨੂੰ ਆਈਸੀਸੀ ਮਹਿਲਾ ਪਲੇਅਰ ਆਫ਼ ਦਿ ਮੰਥ ਲਈ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਖਿਡਾਰੀ ਨੂੰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਪੁਰਸਕਾਰ ਦਿੱਤਾ ਜਾਵੇਗਾ।

ਗਿੱਲ ਨੂੰ ਇਸ ਸਾਲ ਦੂਜੀ ਵਾਰ ਨਾਮਜ਼ਦ ਕੀਤਾ ਗਿਆ ਹੈ। ਗਿੱਲ ਨੂੰ ਜਨਵਰੀ 2023 ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਸਨੇ ਇਹ ਪੁਰਸਕਾਰ ਜਿੱਤਿਆ ਸੀ। ਇਸਦੇ ਨਾਲ ਹੀ ਸਿਰਾਜ ਕੋਲ ਪਹਿਲੀ ਵਾਰ ਇਹ ਐਵਾਰਡ ਜਿੱਤਣ ਦਾ ਮੌਕਾ ਹੈ। ਸ਼ੁਭਮਨ ਗਿੱਲ- ਸਤੰਬਰ ਮਹੀਨੇ ਵਿੱਚ ਸ਼੍ਰੀਲੰਕਾ ਅਤੇ ਪਾਕਿਸਤਾਨ ਵਿੱਚ ਖੇਡੇ ਗਏ ਏਸ਼ੀਆ ਕੱਪ ਵਿੱਚ ਸ਼ੁਭਮਨ ਗਿੱਲ ਸਭ ਤੋਂ ਵੱਧ ਸਕੋਰਰ ਰਿਹਾ ਸੀ। ਗਿੱਲ ਨੇ 6 ਮੈਚਾਂ ਵਿੱਚ 75.50 ਦੀ ਔਸਤ ਨਾਲ 302 ਦੌੜਾਂ ਬਣਾਈਆਂ ਸਨ। ਸਤੰਬਰ ਮਹੀਨੇ ਵਿੱਚ ਖੇਡੇ ਗਏ 8 ਵਨਡੇ ਮੈਚਾਂ ਵਿੱਚ ਗਿੱਲ ਨੇ 80 ਦੀ ਔਸਤ ਨਾਲ 480 ਦੌੜਾਂ ਬਣਾਈਆਂ ਸਨ।

ਸਤੰਬਰ ਮਹੀਨੇ ‘ਚ ਸ਼੍ਰੀਲੰਕਾ ਅਤੇ ਪਾਕਿਸਤਾਨ ‘ਚ ਖੇਡੇ ਗਏ ਏਸ਼ੀਆ ਕੱਪ ‘ਚ ਮੁਹੰਮਦ ਸਿਰਾਜ ਟੂਰਨਾਮੈਂਟ ਦੇ ਦੂਜੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ਼ ਸਨ। ਸਿਰਾਜ ਨੇ 5 ਮੈਚਾਂ ‘ਚ 4.63 ਦੀ ਇਕਾਨਮੀ ਰੇਟ ਨਾਲ 10 ਵਿਕਟਾਂ ਲਈਆਂ ਸਨ। ਸਿਰਾਜ ਨੇ ਇਸ ਮਹੀਨੇ ਖੇਡੇ ਗਏ 6 ਵਨਡੇ ਮੈਚਾਂ ‘ਚ ਕੁੱਲ 11 ਵਿਕਟਾਂ ਲਈਆਂ। ਇਸ ਦੇ ਨਾਲ ਹੀ ਏਸ਼ੀਆ ਕੱਪ ‘ਚ ਸ਼੍ਰੀਲੰਕਾ ਖਿਲਾਫ ਫਾਈਨਲ ‘ਚ ਉਸਨੇ ਇਕ ਓਵਰ ‘ਚ 4 ਵਿਕਟਾਂ ਸਮੇਤ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਡੇਵਿਡ ਮਲਾਨ- ਸਤੰਬਰ ‘ਚ ਨਿਊਜ਼ੀਲੈਂਡ ਖਿਲਾਫ ਘਰੇਲੂ ਮੈਦਾਨ ‘ਤੇ ਖੇਡੀ ਗਈ ਵਨਡੇ ਸੀਰੀਜ਼ ‘ਚ ਪਲੇਅਰ ਆਫ ਦਿ ਸੀਰੀਜ਼ ਰਹੇ ਸਨ। ਉਸਨੇ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਦੂਜੇ ਮੈਚ ‘ਚ ਅਰਧ ਸੈਂਕੜਾ ਲਗਾਇਆ ਸੀ । ਤੀਜੇ ਮੈਚ ਵਿੱਚ 96 ਦੌੜਾਂ ਬਣਾਈਆਂ ਸਨ। ਸਤੰਬਰ ਵਿੱਚ, ਉਸਨੇ 92.33 ਦੀ ਔਸਤ ਨਾਲ 277 ਵਨਡੇ ਦੌੜਾਂ ਬਣਾਈਆਂ ਸਨ।