- ਪੰਜਾਬ
- No Comment
ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਜਿੱਤ ਕੇ ਤੀਜੀ ਵਾਰ ਸੰਸਦ ਪਹੁੰਚੇ
ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਔਜਲਾ ਦੇ ਸਮਰਥਕਾਂ ਨੇ ਔਜਲਾ ਦੀ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਅੰਮ੍ਰਿਤਸਰ ਲੋਕਸਭਾ ਚੋਣਾਂ ਵਿਚ ਗੁਰਜੀਤ ਸਿੰਘ ਔਜਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਜਲਾ ਨੇ ਹੈਟ੍ਰਿਕ ਬਣਾਈ ਹੈ। ਇਸ ਵਾਰ ਗੁਰੂਨਗਰੀ ਵਿੱਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਅਤੇ ਭਾਜਪਾ ਦਰਮਿਆਨ ਸੀ। ਭਾਜਪਾ ਨੇ ਤਰਨਜੀਤ ਸੰਧੂ ਨੂੰ ਟਿਕਟ ਦਿੱਤੀ ਸੀ।
‘ਆਪ’ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਭਰੋਸਾ ਜਤਾਇਆ ਸੀ ਪਰ ਉਹ ਹਾਰ ਗਏ। ਅਕਾਲੀ ਦਲ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਮੈਦਾਨ ਵਿਚ ਉਤਾਰਿਆ, ਉਹ ਵੀ ਹਾਰ ਦਾ ਸਾਹਮਣਾ ਕਰ ਕੇ ਚੌਥੇ ਸਥਾਨ ‘ਤੇ ਰਹੇ। ਅੰਮ੍ਰਿਤਸਰ ਸੰਸਦੀ ਹਲਕੇ ਵਿੱਚ 50.33 ਫੀਸਦੀ ਵੋਟਾਂ ਪਈਆਂ। ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਪਹਿਲੇ ਗੇੜ ਤੋਂ ਹੀ ਅੱਗੇ ਚੱਲਦੇ ਰਹੇ। ਔਜਲਾ 254414 ਵੋਟਾਂ ਲੈ ਕੇ ਜੇਤੂ ਰਹੇ ਹਨ। ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੂਜੇ ਸਥਾਨ ‘ਤੇ ਰਹੇ। ਜਦਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ 206832 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ।
ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਔਜਲਾ ਦੇ ਸਮਰਥਕਾਂ ਨੇ ਔਜਲਾ ਦੀ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਔਜਲਾ ਨੇ ਆਪਣੀ ਜਿੱਤ ਦਾ ਸਿਹਰਾ ਅੰਮ੍ਰਿਤਸਰ ਦੇ ਲੋਕਾਂ ਦੇ ਪਿਆਰ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਦਿਨ-ਰਾਤ ਕੀਤੀ ਮਿਹਨਤ, ਪਿਛਲੇ ਸਮੇਂ ਦੌਰਾਨ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਅਤੇ ਭਗਵਾਨ ਦੇ ਆਸ਼ੀਰਵਾਦ ਨੂੰ ਦਿੱਤਾ।