ਕੇਜਰੀਵਾਲ ਨੇ ਪੰਜਾਬ ਤੋਂ ਬਾਅਦ ਹੁਣ ਦਿੱਲੀ ‘ਚ ਇਕੱਲੇ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ ਲੋਕ ਸਾਰੀਆਂ ਸੱਤ ਸੀਟਾਂ ‘ਆਪ’ ਨੂੰ ਜਿਤਾਉਣਗੇ

ਕੇਜਰੀਵਾਲ ਨੇ ਪੰਜਾਬ ਤੋਂ ਬਾਅਦ ਹੁਣ ਦਿੱਲੀ ‘ਚ ਇਕੱਲੇ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ ਲੋਕ ਸਾਰੀਆਂ ਸੱਤ ਸੀਟਾਂ ‘ਆਪ’ ਨੂੰ ਜਿਤਾਉਣਗੇ

ਕੇਜਰੀਵਾਲ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਾਂਗਰਸ ਨਾਲ ਸੀਟ ਵੰਡਣ ਤੋਂ ਇਨਕਾਰ ਕਰ ਦਿੱਤਾ ਸੀ ‘ਆਪ’ ਨੇ ਕਈ ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਉਹ I.N.D.I.A. ਦੇ ਨਾਲ ਹੈ, ਪਰ ਨਾਲ ਹੀ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸੂਬਿਆਂ ‘ਚ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਰਹੀ ਹੈ।

ਲੋਕਸਭਾ ਚੋਣਾਂ ਤੋਂ ਪਹਿਲਾ ਹੀ I.N.D.I.A ਗਠਜੋੜ ਬਿਖਰਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਲੋਕ ਸਭਾ ਚੋਣਾਂ ਇਕੱਲੇ ਲੜਨ ਦੇ ਸੰਕੇਤ ਦਿੱਤੇ ਹਨ। ‘ਆਪ’ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਨ੍ਹਾਂ ਦਾ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ‘ਚ ਉਹ ਕਹਿ ਰਹੇ ਹਨ, ਦਿੱਲੀ ਦੀ ਜਨਤਾ ਨੇ ‘ਆਪ’ ਨੂੰ 7 ‘ਚੋਂ 7 ਸੀਟਾਂ ਦੇਣ ਦਾ ਫੈਸਲਾ ਕੀਤਾ ਹੈ।

ਕੇਜਰੀਵਾਲ ਦੀ ਇਹ ਵੀਡੀਓ ਪੰਜਾਬ ਦੀ ਹੈ, ਉਹ ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਦਿੱਲੀ ਲਈ I.N.D.I.A. ਦਾ ਹਿੱਸਾ ਕਾਂਗਰਸ ਅਤੇ ‘ਆਪ’ ਸੀਟਾਂ ਦੀ ਵੰਡ ਲਈ 4:3 ਫਾਰਮੂਲੇ ‘ਤੇ ਚਰਚਾ ਕਰ ਰਹੇ ਸਨ। ਕਿਆਸ ਲਗਾਏ ਜਾ ਰਹੇ ਸਨ ਕਿ ਕਾਂਗਰਸ ਚਾਰ ਸੀਟਾਂ ‘ਤੇ ਅਤੇ ‘ਆਪ’ ਤਿੰਨ ਸੀਟਾਂ ‘ਤੇ ਚੋਣ ਲੜੇਗੀ। 2019 ਵਿੱਚ ਭਾਜਪਾ ਨੇ ਸਾਰੀਆਂ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਸਨ।

ਇੱਕ ਦਿਨ ਪਹਿਲਾਂ ਕੇਜਰੀਵਾਲ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਾਂਗਰਸ ਨਾਲ ਸੀਟ ਵੰਡਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਲੁਧਿਆਣਾ ‘ਚ ਕੇਜਰੀਵਾਲ ਨੇ ਕਿਹਾ, ‘ਆਪ’ ਪੰਜਾਬ ‘ਚ ਇਕੱਲੀ ਚੋਣ ਲੜੇਗੀ। ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ। ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ ਇੱਕ ਸੀਟ ਹੈ। ਇਨ੍ਹਾਂ 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਆਉਣ ਵਾਲੇ 14-15 ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ‘ਆਪ’ ਨੇ ਕਈ ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਉਹ I.N.D.I.A. ਦੇ ਨਾਲ ਹੈ, ਪਰ ਨਾਲ ਹੀ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸੂਬਿਆਂ ‘ਚ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਰਹੀ ਹੈ।

‘ਆਪ’ ਨੇ ਪਿਛਲੇ ਹਫ਼ਤੇ 8 ਫਰਵਰੀ ਨੂੰ ਆਸਾਮ ਦੀਆਂ ਤਿੰਨ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ, ਜਨਵਰੀ ਵਿੱਚ ਆਪਣੀ ਗੁਜਰਾਤ ਫੇਰੀ ਦੌਰਾਨ, ਕੇਜਰੀਵਾਲ ਨੇ ਰਾਜ ਦੀ ਭਰੂਚ ਲੋਕ ਸਭਾ ਸੀਟ ਲਈ ਚਿਤਰਾ ਵਸਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਪੰਜਾਬ ‘ਚ ਇਕੱਲੇ ਚੋਣ ਲੜਨ ਦਾ ਫੈਸਲਾ ਵੀ ਇਸ ਤੋਂ ਬਾਅਦ ਆਇਆ ਹੈ।