- ਅੰਤਰਰਾਸ਼ਟਰੀ
- No Comment
ਹੈਰੀ ਪੋਟਰ ਅਦਾਕਾਰਾ ਡੈਮ ਮੈਗੀ ਸਮਿਥ ਦਾ 89 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ, ਜਿੱਤੇ ਸਨ ਦੋ ਆਸਕਰ ਐਵਾਰਡ
ਬ੍ਰਿਟਿਸ਼ ਸਿਨੇਮਾ ਅਤੇ ਥੀਏਟਰ ਦੀ ਇੱਕ ਮਹਾਨ ਸ਼ਖਸੀਅਤ ਡੈਮ ਮੈਗੀ ਸਮਿਥ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਉਨ੍ਹਾਂ ਦੀ ਕਾਮੇਡੀ ਲਈ ਵੀ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਹੈਰੀ ਪੋਟਰ ਸੀਰੀਜ਼ ਦੁਨੀਆਂ ਦੇ ਨਾਲ ਨਾਲ ਭਾਰਤ ਵਿਚ ਵੀ ਬਹੁਤ ਮਸ਼ਹੂਰ ਹੈ। ‘ਹੈਰੀ ਪੌਟਰ’ ਅਤੇ ‘ਡਾਊਨਟਨ ਐਬੇ’ ਫਿਲਮਾਂ ‘ਚ ਕੰਮ ਕਰ ਚੁੱਕੀ ਹਾਲੀਵੁੱਡ ਅਦਾਕਾਰਾ ਡੇਮ ਮੈਗੀ ਸਮਿਥ ਦਾ ਲੰਡਨ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 89 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਡੈਮ ਮੈਗੀ ਸਮਿਥ ਨੂੰ ਸਭ ਤੋਂ ਵੱਧ ਪ੍ਰਸਿੱਧੀ ਹੈਰੀ ਪੋਟਰ ਸੀਰੀਜ਼ ਦੀਆਂ ਫਿਲਮਾਂ ਵਿੱਚ ਪ੍ਰੋਫੈਸਰ ਮੈਕਗੋਨਾਗਲ ਦੇ ਕਿਰਦਾਰ ਤੋਂ ਮਿਲੀ ਸੀ। ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਬੇਟੇ ਟੋਬੀ ਸਟੀਫਨਸ ਅਤੇ ਕ੍ਰਿਸ ਲਾਰਕਿਨ ਨੇ ਲਿਖਿਆ – ‘ਬਹੁਤ ਹੀ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੈਗੀ ਸਮਿਥ ਦਾ ਦਿਹਾਂਤ ਹੋ ਗਿਆ ਹੈ।’ ਉਨ੍ਹਾਂ ਨੇ 27 ਸਤੰਬਰ ਦੀ ਸਵੇਰ ਨੂੰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਦੇ ਅੰਤਿਮ ਸਮੇਂ ਦੌਰਾਨ ਪਰਿਵਾਰਕ ਮੈਂਬਰ ਉਨ੍ਹਾਂ ਦੇ ਨਾਲ ਮੌਜੂਦ ਸਨ। ਮੈਗੀ ਦਾ ਨਾਂ ਹਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ ਦੀ ਸੂਚੀ ‘ਚ ਸ਼ਾਮਲ ਸੀ।
ਬ੍ਰਿਟਿਸ਼ ਮੂਲ ਦੀ ਮੈਗੀ ਨੇ ਆਪਣੇ ਕਰੀਅਰ ਵਿੱਚ ਦੋ ਆਸਕਰ ਪੁਰਸਕਾਰ ਜਿੱਤੇ। ਉਸਨੇ 1970 ਵਿੱਚ ‘ਦ ਪ੍ਰਾਈਮ ਆਫ਼ ਮਿਸ ਜੀਨ ਬ੍ਰੋਡੀ’ ਲਈ ਸਰਬੋਤਮ ਅਭਿਨੇਤਰੀ ਦਾ ਆਸਕਰ ਅਤੇ 1978 ਵਿੱਚ ‘ਕੈਲੀਫੋਰਨੀਆ ਸੂਟ’ ਲਈ ਸਰਬੋਤਮ ਸਹਾਇਕ ਅਭਿਨੇਤਰੀ ਦਾ ਆਸਕਰ ਜਿੱਤਿਆ। ਬ੍ਰਿਟਿਸ਼ ਸਿਨੇਮਾ ਅਤੇ ਥੀਏਟਰ ਦੀ ਇੱਕ ਮਹਾਨ ਸ਼ਖਸੀਅਤ ਡੈਮ ਮੈਗੀ ਸਮਿਥ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਹੁਨਰ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਉਨ੍ਹਾਂ ਦੀ ਕਾਮੇਡੀ ਲਈ ਵੀ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸਮਿਥ ਨੇ ਇਕ ਵਾਰ ਕਿਹਾ ਸੀ ਕਿ ‘ਮੇਰੇ ਕਰੀਅਰ ਵਿਚ ਉਤਰਾਅ-ਚੜ੍ਹਾਅ ਆਉਂਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਸਿਰਫ਼ ਕਾਮੇਡੀ ਤੱਕ ਹੀ ਸੀਮਤ ਹੋ ਗਈ ਹਾਂ।’