- ਅੰਤਰਰਾਸ਼ਟਰੀ
- No Comment
ਜਾਪਾਨ : ਸ਼ਿੰਜੋ ਆਬੇ ਦੀ ਪਾਰਟੀ 15 ਸਾਲਾਂ ਬਾਅਦ ਬਹੁਮਤ ਤੋਂ ਖੁੰਝੀ, ਜਾਪਾਨ ‘ਚ ਕਿਸੇ ਵੀ ਪਾਰਟੀ ਕੋਲ ਨਹੀਂ ਬਹੁਮਤ

ਸ਼ਿੰਜੋ ਆਬੇ ਦੀ ਪਾਰਟੀ ਐਲਡੀਪੀ ਨੂੰ ਸਿਰਫ਼ 191 ਸੀਟਾਂ ਮਿਲੀਆਂ ਹਨ ਅਤੇ 65 ਸੀਟਾਂ ਦਾ ਨੁਕਸਾਨ ਹੋਇਆ ਹੈ। ਪਿਛਲੇ 15 ਸਾਲਾਂ ਵਿੱਚ ਪਾਰਟੀ ਦਾ ਇਹ ਸਭ ਤੋਂ ਮਾੜਾ ਨਤੀਜਾ ਹੈ।
ਸ਼ਿੰਜੋ ਆਬੇ ਦੀ ਪਾਰਟੀ 15 ਸਾਲਾਂ ਬਾਅਦ ਬਹੁਮਤ ਤੋਂ ਖੁੰਝ ਗਈ ਹੈ। ਜਾਪਾਨ ‘ਚ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ. ਡੀ. ਪੀ.) ਗਠਜੋੜ ਸੰਸਦ ‘ਚ ਬਹੁਮਤ ਹਾਸਲ ਨਹੀਂ ਕਰ ਸਕਿਆ ਹੈ। ਸ਼ਿੰਜੋ ਆਬੇ ਦੀ ਪਾਰਟੀ ਐਲਡੀਪੀ ਨੂੰ ਸਿਰਫ਼ 191 ਸੀਟਾਂ ਮਿਲੀਆਂ ਹਨ ਅਤੇ 65 ਸੀਟਾਂ ਦਾ ਨੁਕਸਾਨ ਹੋਇਆ ਹੈ। ਪਿਛਲੇ 15 ਸਾਲਾਂ ਵਿੱਚ ਪਾਰਟੀ ਦਾ ਇਹ ਸਭ ਤੋਂ ਮਾੜਾ ਨਤੀਜਾ ਹੈ।
ਐਲਡੀਪੀ ਅਤੇ ਉਸ ਦੇ ਸਹਿਯੋਗੀ ਕੋਮੇਇਟੋ ਨੂੰ ਮਿਲ ਕੇ 215 ਸੀਟਾਂ ਮਿਲੀਆਂ ਹਨ। ਸਰਕਾਰ ਚਲਾਉਣ ਲਈ ਗਠਜੋੜ ਨੂੰ 233 ਸੀਟਾਂ ਮਿਲਣੀਆਂ ਲਾਜ਼ਮੀ ਹੁੰਦੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਪਿਛਲੇ ਮਹੀਨੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਈਸ਼ੀਬਾ ਨੇ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਚੋਣ ਨਤੀਜਿਆਂ ਤੋਂ ਬਾਅਦ ਜਾਪਾਨ ਦੇ ਪੀਐਮ ਨੇ ਕਿਹਾ ਕਿ ਚੋਣ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਨਹੀਂ ਰਹੇ ਹਨ। ਜਨਤਾ ਨੇ ਸਖਤ ਫੈਸਲਾ ਦਿੱਤਾ ਹੈ। ਉਹ ਇਸ ਨੂੰ ਨਿਮਰਤਾ ਨਾਲ ਸਵੀਕਾਰ ਕਰ ਰਹੇ ਹਨ, ਪਰ ਫਿਲਹਾਲ ਉਹ ਹੋਰ ਪਾਰਟੀਆਂ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ।
ਚੋਣਾਂ ਤੋਂ ਪਹਿਲਾਂ ਜਾਪਾਨੀ ਮੀਡੀਆ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਜੇਕਰ ਐਲਡੀਪੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਪ੍ਰਧਾਨ ਮੰਤਰੀ ਇਸ਼ੀਬਾ ਅਹੁਦਾ ਛੱਡ ਸਕਦੇ ਹਨ। ਜੇਕਰ ਅਜਿਹਾ ਹੁੰਦਾ ਤਾਂ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਘੱਟ ਸਮੇਂ ਲਈ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨ ਵਾਲੇ ਵਿਅਕਤੀ ਬਣ ਜਾਂਦੇ, ਹਾਲਾਂਕਿ, ਇਸ਼ੀਬਾ ਨੇ ਕਿਹਾ ਕਿ ਉਹ ਅਹੁਦੇ ‘ਤੇ ਬਣੇ ਰਹਿਣਗੇ।