ਅੰਮ੍ਰਿਤਸਰ : ਆਜ਼ਾਦੀ ਦਿਹਾੜੇ ‘ਤੇ ਅਟਾਰੀ ਸਰਹੱਦ ‘ਤੇ ਦੇਸ਼ ਭਗਤੀ ਦੀ ਲਹਿਰ, ਬੀਟਿੰਗ ਰੀਟਰੀਟ ਸਮਾਰੋਹ ‘ਚ ਦਿਖੀ ਜਵਾਨਾਂ ਦੀ ਬਹਾਦਰੀ

ਅੰਮ੍ਰਿਤਸਰ : ਆਜ਼ਾਦੀ ਦਿਹਾੜੇ ‘ਤੇ ਅਟਾਰੀ ਸਰਹੱਦ ‘ਤੇ ਦੇਸ਼ ਭਗਤੀ ਦੀ ਲਹਿਰ, ਬੀਟਿੰਗ ਰੀਟਰੀਟ ਸਮਾਰੋਹ ‘ਚ ਦਿਖੀ ਜਵਾਨਾਂ ਦੀ ਬਹਾਦਰੀ

ਹਜ਼ਾਰਾਂ ਸੈਲਾਨੀ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਬੀਐਸਐਫ ਦੇ ਬਹਾਦਰ ਜਵਾਨਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ। ਜਿਵੇਂ ਹੀ ਬੀਟਿੰਗ ਦਾ ਰਿਟਰੀਟ ਸਮਾਰੋਹ ਸ਼ੁਰੂ ਹੋਇਆ ਤਾਂ ਮਾਹੌਲ ਦੇਸ਼ ਭਗਤੀ ਨਾਲ ਹੋਰ ਵੀ ਭਰ ਗਿਆ।

15 ਅਗਸਤ ਨੂੰ ਭਾਰਤ ਨੇ ਆਪਣਾ 78ਵਾਂ ਆਜ਼ਾਦੀ ਦਿਹਾੜਾ ਬਹੁਤ ਧੂਮਧਾਮ ਨਾਲ ਮਨਾਇਆ। ਆਜ਼ਾਦੀ ਦਿਹਾੜੇ ‘ਤੇ ਵੀਰਵਾਰ ਸ਼ਾਮ ਅਟਾਰੀ ਸਰਹੱਦ ‘ਤੇ ਬੀਟਿੰਗ ਦਿ ਰੀਟਰੀਟ ਸਮਾਰੋਹ ਦੇਖਣ ਆਏ ਲੋਕਾਂ ‘ਚ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਰੀਟਰੀਟ ਸਮਾਰੋਹ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਗੀਤਾਂ ’ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਗਏ।

ਇਸ ਦੌਰਾਨ ਬੀ.ਐਸ.ਐਫ ਦੇ ਜਵਾਨਾਂ ਦਾ ਉਤਸ਼ਾਹ ਬੁਲੰਦ ਰਿਹਾ। ਹਜ਼ਾਰਾਂ ਸੈਲਾਨੀ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਬੀਐਸਐਫ ਦੇ ਬਹਾਦਰ ਜਵਾਨਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ। ਜਿਵੇਂ ਹੀ ਬੀਟਿੰਗ ਦਾ ਰਿਟਰੀਟ ਸਮਾਰੋਹ ਸ਼ੁਰੂ ਹੋਇਆ ਤਾਂ ਮਾਹੌਲ ਦੇਸ਼ ਭਗਤੀ ਨਾਲ ਹੋਰ ਵੀ ਭਰ ਗਿਆ।

ਇਸ ਤੋਂ ਪਹਿਲਾਂ ਬੀਐਸਐਫ ਅੰਮ੍ਰਿਤਸਰ ਸੈਕਟਰ ਦੇ ਡੀਆਈਜੀ ਐਸਐਸ ਚੰਦੇਲ ਨੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ’ਤੇ 78ਵੇਂ ਆਜ਼ਾਦੀ ਦਿਹਾੜੇ ’ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਡੀਆਈਜੀ ਚੰਦੇਲ ਨੇ ਕਿਹਾ ਕਿ ਮੈਂ ਸਾਰਿਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਨਦੇਹੀ ਨਾਲ ਸਰਹੱਦ ਦੀ ਰਾਖੀ ਕਰ ਰਹੇ ਹਾਂ ਤਾਂ ਜੋ ਦੇਸ਼ ਹਰ ਰੋਜ਼ ਤਰੱਕੀ ਕਰੇ ਅਤੇ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾ ਸਕੀਏ।