ਭਾਰਤ ਨੇ 26 ਵਾਰ ਅਪਰਾਧੀਆਂ ਦੀ ਹਵਾਲਗੀ ਦੀ ਕੈਨੇਡਾ ਨੂੰ ਕੀਤੀ ਅਪੀਲ, ਟਰੂਡੋ ਸਰਕਾਰ ਨੇ 5 ਸਾਲਾਂ ‘ਚ ਨਹੀਂ ਕੀਤੀ ਕੋਈ ਕਾਰਵਾਈ

ਭਾਰਤ ਨੇ 26 ਵਾਰ ਅਪਰਾਧੀਆਂ ਦੀ ਹਵਾਲਗੀ ਦੀ ਕੈਨੇਡਾ ਨੂੰ ਕੀਤੀ ਅਪੀਲ, ਟਰੂਡੋ ਸਰਕਾਰ ਨੇ 5 ਸਾਲਾਂ ‘ਚ ਨਹੀਂ ਕੀਤੀ ਕੋਈ ਕਾਰਵਾਈ

ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਵਿਚ ਘਿਨਾਉਣੇ ਅਪਰਾਧਾਂ ਲਈ ਲੋੜੀਂਦੇ 13 ਅਪਰਾਧੀ ਇਸ ਸਮੇਂ ਕੈਨੇਡਾ ਵਿਚ ਖੁਲੇਆਮ ਘੁੰਮ ਰਹੇ ਹਨ।

ਭਾਰਤ ਸਰਕਾਰ ਨੇ ਖਾਲਿਸਤਾਨੀ ਸਮਰਥਕਾਂ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੀ ਹਵਾਲਗੀ ਲਈ ਪਿਛਲੇ 5 ਸਾਲਾਂ ਵਿੱਚ 26 ਵਾਰ ਕੈਨੇਡਾ ਨੂੰ ਅਪੀਲ ਕੀਤੀ, ਪਰ ਟਰੂਡੋ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਵਿਚ ਘਿਨਾਉਣੇ ਅਪਰਾਧਾਂ ਲਈ ਲੋੜੀਂਦੇ 13 ਅੱਤਵਾਦੀ ਅਤੇ ਅਪਰਾਧੀ ਇਸ ਸਮੇਂ ਕੈਨੇਡਾ ਵਿਚ ਘੁੰਮ ਰਹੇ ਹਨ।

ਇਸ ਵਿੱਚ ਸੰਦੀਪ ਸਿੰਘ ਉਰਫ ਸੰਨੀ ਵੀ ਹਨ। ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿੱਚ ਸੁਪਰਡੈਂਟ ਵਜੋਂ ਕੰਮ ਕਰ ਰਿਹਾ ਹੈ। ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਸੱਜੇ ਹੱਥ ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਨਾਂ ਵੀ ਸ਼ਾਮਲ ਹੈ, ਉਸ ਦਾ ਵੀਰਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ‘ਤੇ 30 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਫਿਰ ਵੀ ਟਰੂਡੋ ਸਰਕਾਰ ਨੇ ਉਸ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ।

ਅੰਦਰੂਨੀ ਸੁਰੱਖਿਆ ਨਾਲ ਜੁੜੇ ਇਕ ਅਧਿਕਾਰੀ ਨੇ ਸੁਰੱਖਿਆ ਏਜੰਸੀ ਦੇ ਇਕ ਅਧਿਕਾਰੀ ਨੇ ਕਿਹਾ, ‘ਸਾਡੇ ਕੋਲ ਕੈਨੇਡਾ ਭੱਜਣ ਵਾਲੇ ਇਨ੍ਹਾਂ ਅਪਰਾਧੀਆਂ ਦੇ ਖਿਲਾਫ ਪੁਖਤਾ ਸਬੂਤ ਹਨ, ਜੋ ਅਸੀਂ ਕੈਨੇਡੀਅਨ ਸਰਕਾਰ ਨੂੰ ਵੀ ਭੇਜ ਦਿੱਤੇ ਸਨ । ਅਸੀਂ ਇਹ ਸਬੂਤ ਦੂਜੇ ਦੇਸ਼ਾਂ ਨੂੰ ਵੀ ਦਿਖਾ ਚੁੱਕੇ ਹਾਂ। ਦਰਅਸਲ ਟਰੂਡੋ ਸਰਕਾਰ ਜਾਣਬੁੱਝ ਕੇ ਅਜਿਹੇ ਲੋਕਾਂ ਨੂੰ ਪਨਾਹ ਦੇ ਰਹੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਕਰ ਰਹੀ ਹੈ।

ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਮੌਤ ਦੇ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੈਨੇਡੀਅਨ ਪੁਲਿਸ ਜਾਂਚ ਵਿੱਚ ਸ਼ਾਮਲ ਲੋਕਾਂ ਦਾ ਪਤਾ ਨਹੀਂ ਲਗਾ ਸਕੀ ਹੈ। ਭਾਰਤੀ ਅਧਿਕਾਰਾਂ ਮੁਤਾਬਕ ‘ਇਹ ਸਾਰਾ ਮਾਮਲਾ ਗੈਂਗ ਵਾਰ’ ਦਾ ਹੈ। ਖਾਲਿਸਤਾਨੀ ਜਥੇਬੰਦੀਆਂ ਇਸ ਨੂੰ ਭਾਰਤ ਦੇ ਖਿਲਾਫ ਵਰਤ ਰਹੀਆਂ ਹਨ। ਇਸ ਤੋਂ ਸਾਫ਼ ਹੈ ਕਿ ਇਸ ਸਾਰੀ ਸਾਜ਼ਿਸ਼ ਪਿੱਛੇ ਹੋਰ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਟਰੂਡੋ ਨੇ ਸੋਮਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਇਹ ਕਹਿ ਕੇ ਸਨਸਨੀ ਮਚਾ ਦਿੱਤੀ ਕਿ ਉਨ੍ਹਾਂ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਨਿੱਝਰ ਦੀ ਹੱਤਿਆ ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ।