- ਖੇਡਾਂ
- No Comment
Paris Paralympics 2024: : ਪੈਰਿਸ ‘ਚ ਭਾਰਤ ਨੇ ਰਚਿਆ ਇਤਿਹਾਸ, ਭਾਰਤ ਦੇ ਖਾਤੇ ‘ਚ ਹੁਣ ਤੱਕ ਕੁੱਲ 20 ਮੈਡਲ
ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਨੇ 19 ਤਗਮੇ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਸੀ ਅਤੇ ਹੁਣ ਪੈਰਿਸ ਵਿੱਚ ਭਾਰਤ ਨੇ ਟੋਕੀਓ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਰਿਕਾਰਡ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਬਣਾਇਆ ਹੈ।
ਭਾਰਤੀ ਖਿਡਾਰੀਆਂ ਦਾ ਪੈਰਿਸ ਪੈਰਾਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੈਰਿਸ ਪੈਰਾਲੰਪਿਕ ‘ਚ ਭਾਰਤੀ ਪੈਰਾਥਲੀਟ ਨੇ 6 ਦਿਨਾਂ ਦੇ ਅੰਦਰ ਹੀ ਅਜਿਹਾ ਕਾਰਨਾਮਾ ਕਰ ਲਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਦਰਅਸਲ ਪੈਰਿਸ ‘ਚ 20 ਤਮਗਿਆਂ ਦੇ ਅੰਕੜੇ ਨੂੰ ਛੂਹ ਕੇ ਭਾਰਤ ਨੇ ਇਕ ਪੈਰਾਲੰਪਿਕ ਖੇਡਾਂ ‘ਚ ਸਭ ਤੋਂ ਜ਼ਿਆਦਾ ਤਗਮੇ ਜਿੱਤਣ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਖਾਤੇ ‘ਚ ਹੁਣ ਕੁੱਲ 20 ਮੈਡਲ ਹਨ। ਇਨ੍ਹਾਂ ਵਿੱਚ 3 ਸੋਨ ਤਗਮੇ, 7 ਚਾਂਦੀ ਦੇ ਤਗਮੇ ਅਤੇ 10 ਕਾਂਸੀ ਦੇ ਤਗਮੇ ਸ਼ਾਮਲ ਹਨ।
ਪੈਰਿਸ ਤੋਂ ਪਹਿਲਾਂ ਭਾਰਤ ਨੇ ਟੋਕੀਓ 2020 ਵਿੱਚ ਪੈਰਾਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਬਣਾਇਆ ਸੀ। ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ ਕੁੱਲ 19 ਤਗਮੇ ਜਿੱਤੇ ਸਨ। ਪਰ ਹੁਣ ਪੈਰਿਸ ਵਿੱਚ ਪਹਿਲੇ 6 ਦਿਨਾਂ ਵਿੱਚ ਹੀ ਭਾਰਤੀ ਪੈਰਾਥਲੀਟਾਂ ਨੇ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ। ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੇ ਹੁਣ ਤੱਕ 4 ਖੇਡਾਂ ਵਿੱਚ ਤਗਮੇ ਜਿੱਤੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 10 ਮੈਡਲ ਐਥਲੈਟਿਕਸ ਵਿੱਚੋਂ ਆਏ ਹਨ।
ਇਸ ਦੇ ਨਾਲ ਹੀ ਬੈਡਮਿੰਟਨ ‘ਚ 5 ਮੈਡਲ ਅਤੇ ਸ਼ੂਟਿੰਗ ‘ਚ 4 ਮੈਡਲ ਆਏ ਹਨ। ਇੱਕ ਤਮਗਾ ਤੀਰਅੰਦਾਜ਼ੀ ਵਿੱਚ ਆਇਆ ਹੈ। ਭਾਰਤ ਨੇ 3 ਸਤੰਬਰ ਯਾਨੀ ਛੇਵੇਂ ਦਿਨ 5 ਤਗਮੇ ਜਿੱਤੇ। ਦੀਪਤੀ ਜੀਵਨਜੀ, ਸ਼ਰਦ ਕੁਮਾਰ, ਮਰਿਯੱਪਨ ਥੰਗਾਵੇਲੂ, ਅਜੀਤ ਸਿੰਘ ਅਤੇ ਸੁੰਦਰ ਗੁਰਜਰ ਨੇ ਇਹ ਤਗਮੇ ਜਿੱਤੇ। ਭਾਰਤ ਨੇ 2016 ਦੀਆਂ ਰੀਓ ਪੈਰਾਲੰਪਿਕਸ ਵਿੱਚ 4 ਤਗਮੇ ਜਿੱਤੇ ਸਨ, ਪਰ ਉਸ ਦਾ ਸਰਵੋਤਮ ਪ੍ਰਦਰਸ਼ਨ ਅਜੇ ਬਾਕੀ ਸੀ। ਫਿਰ ਟੋਕੀਓ ਪੈਰਾਲੰਪਿਕਸ ਆਈ ਜਿਸ ਵਿੱਚ ਭਾਰਤ ਨੇ 19 ਤਗਮੇ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਅਤੇ ਹੁਣ ਪੈਰਿਸ ਵਿੱਚ ਭਾਰਤ ਨੇ ਟੋਕੀਓ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦੇ ਰਿਕਾਰਡ ਨੂੰ ਪਿੱਛੇ ਛੱਡ ਕੇ ਨਵਾਂ ਰਿਕਾਰਡ ਬਣਾਇਆ ਹੈ।