ICC : ਜੈ ਸ਼ਾਹ ਬਿਨਾਂ ਵਿਰੋਧ ਚੁਣੇ ਗਏ ਆਈਸੀਸੀ ਚੇਅਰਮੈਨ, 1 ਦਸੰਬਰ ਨੂੰ ਅਹੁਦਾ ਸੰਭਾਲਣਗੇ

ICC : ਜੈ ਸ਼ਾਹ ਬਿਨਾਂ ਵਿਰੋਧ ਚੁਣੇ ਗਏ ਆਈਸੀਸੀ ਚੇਅਰਮੈਨ, 1 ਦਸੰਬਰ ਨੂੰ ਅਹੁਦਾ ਸੰਭਾਲਣਗੇ

ਜੈ ਸ਼ਾਹ ਨੇ ਕਿਹਾ, “ਮੈਨੂੰ ਆਈ.ਸੀ.ਸੀ. ਦਾ ਚੇਅਰਮੈਨ ਚੁਣਨ ਲਈ ਸਾਰਿਆਂ ਦਾ ਧੰਨਵਾਦ। ਮੈਂ ਵਿਸ਼ਵ ਪੱਧਰ ‘ਤੇ ਕ੍ਰਿਕਟ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ। ਮੌਜੂਦਾ ਸਮੇਂ ਵਿੱਚ ਕ੍ਰਿਕਟ ਦੇ ਕਈ ਫਾਰਮੈਟਾਂ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ। ਮੈਂ ਖੇਡ ਵਿੱਚ ਨਵੀਂ ਤਕਨੀਕ ਲਿਆਉਣ ਦੀ ਕੋਸ਼ਿਸ਼ ਕਰਾਂਗਾ, ਨਾਲ ਹੀ ਮੈਂ ਵਿਸ਼ਵ ਕੱਪ ਵਰਗੇ ਆਯੋਜਨ ਨੂੰ ਵੀ ਗਲੋਬਲ ਮਾਰਕੀਟ ਵਿੱਚ ਲੈ ਕੇ ਜਾਵਾਂਗਾ।”

ਭਾਰਤ ਲਈ ਇਕ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। 35 ਸਾਲ ਦੇ ਜੈ ਸ਼ਾਹ ਨੂੰ ਮੰਗਲਵਾਰ, 27 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਚੇਅਰਮੈਨ ਚੁਣਿਆ ਗਿਆ। ਇਸ ਅਹੁਦੇ ਲਈ ਸ਼ਾਹ ਖਿਲਾਫ ਕਿਸੇ ਨੇ ਵੀ ਅਰਜ਼ੀ ਨਹੀਂ ਦਿੱਤੀ ਸੀ। ਅਜਿਹੀ ਸਥਿਤੀ ਵਿੱਚ ਚੋਣਾਂ ਨਹੀਂ ਹੋਈਆਂ ਅਤੇ ਉਹ ਬਿਨਾਂ ਮੁਕਾਬਲਾ ਚੁਣੇ ਗਏ।

ਉਹ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ ਜੇ 1 ਦਸੰਬਰ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਉਹ ਵਰਤਮਾਨ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਹਨ। ਬੀਸੀਸੀਆਈ ਨੂੰ ਹੁਣ ਸਕੱਤਰ ਦੇ ਅਹੁਦੇ ‘ਤੇ ਨਵੀਂ ਨਿਯੁਕਤੀ ਕਰਨੀ ਪਵੇਗੀ। ਅਰੁਣ ਜੇਤਲੀ ਦੇ ਪੁੱਤਰ ਅਤੇ ਦਿੱਲੀ ਕ੍ਰਿਕਟ ਸੰਘ (ਡੀਡੀਸੀਏ) ਦੇ ਪ੍ਰਧਾਨ ਰੋਹਨ ਜੇਤਲੀ ਬੀਸੀਸੀਆਈ ਦੇ ਨਵੇਂ ਸਕੱਤਰ ਬਣ ਸਕਦੇ ਹਨ। ਨਿਊਜ਼ੀਲੈਂਡ ਦੇ ਮੌਜੂਦਾ ਆਈਸੀਸੀ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋਵੇਗਾ। ਆਈਸੀਸੀ ਨੇ 20 ਅਗਸਤ ਨੂੰ ਦੱਸਿਆ ਸੀ ਕਿ ਬਾਰਕਲੇ ਲਗਾਤਾਰ ਤੀਜੀ ਵਾਰ ਚੇਅਰਮੈਨ ਨਹੀਂ ਬਣੇਗਾ। ਉਹ 2020 ਤੋਂ ਇਸ ਅਹੁਦੇ ‘ਤੇ ਸਨ। ਉਹ ਨਵੰਬਰ ਵਿੱਚ ਆਪਣਾ ਅਹੁਦਾ ਛੱਡ ਦੇਣਗੇ।

ਜੈ ਸ਼ਾਹ ਨੇ ਕਿਹਾ, “ਮੈਨੂੰ ਆਈ.ਸੀ.ਸੀ. ਦਾ ਚੇਅਰਮੈਨ ਚੁਣਨ ਲਈ ਸਾਰਿਆਂ ਦਾ ਧੰਨਵਾਦ। ਮੈਂ ਵਿਸ਼ਵ ਪੱਧਰ ‘ਤੇ ਕ੍ਰਿਕਟ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ। ਮੌਜੂਦਾ ਸਮੇਂ ਵਿੱਚ ਕ੍ਰਿਕਟ ਦੇ ਕਈ ਫਾਰਮੈਟਾਂ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ। ਮੈਂ ਖੇਡ ਵਿੱਚ ਨਵੀਂ ਤਕਨੀਕ ਲਿਆਉਣ ਦੀ ਕੋਸ਼ਿਸ਼ ਕਰਾਂਗਾ, ਨਾਲ ਹੀ ਮੈਂ ਵਿਸ਼ਵ ਕੱਪ ਵਰਗੇ ਆਯੋਜਨ ਨੂੰ ਵੀ ਗਲੋਬਲ ਮਾਰਕੀਟ ਵਿੱਚ ਲੈ ਕੇ ਜਾਵਾਂਗਾ।” 35 ਸਾਲਾ ਜੈ ਸ਼ਾਹ ਇਸ ਸਾਲ 22 ਸਤੰਬਰ ਨੂੰ 36 ਸਾਲ ਦੇ ਹੋ ਜਾਣਗੇ। ਉਹ 1 ਦਸੰਬਰ ਨੂੰ 36 ਸਾਲ ਦੀ ਉਮਰ ਵਿੱਚ ਆਈਸੀਸੀ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਉਹ ਆਈਸੀਸੀ ਦੇ 16ਵੇਂ ਚੇਅਰਮੈਨ ਹੋਣਗੇ, ਉਨ੍ਹਾਂ ਤੋਂ ਪਹਿਲਾਂ ਸਾਰੇ 15 ਚੇਅਰਮੈਨ 55 ਸਾਲ ਤੋਂ ਵੱਧ ਉਮਰ ਦੇ ਸਨ।