JioCinema ਜਾਂ SonyLiv ‘ਤੇ ਨਹੀਂ ਆਵੇਗਾ ਭਾਰਤ-ਆਸਟ੍ਰੇਲੀਆ WTC Final ਮੈਚ

JioCinema ਜਾਂ SonyLiv ‘ਤੇ ਨਹੀਂ ਆਵੇਗਾ ਭਾਰਤ-ਆਸਟ੍ਰੇਲੀਆ WTC Final ਮੈਚ

ਨਵੀਂ ਦਿੱਲੀ- ਭਾਰਤ ਅਤੇ ਆਸਟਰੇਲੀਆ (India vs Australia) ਵਿਚਾਲੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਬੁੱਧਵਾਰ (7 ਜੂਨ) ਤੋਂ ਓਵਲ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਹੈ। ਓਵਲ ‘ਚ ਪਹਿਲੀ ਵਾਰ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਖਿਡਾਰੀ IPL ਤੋਂ ਬਾਅਦ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕਰਨਗੇ। ਰੋਹਿਤ ਸ਼ਰਮਾ ਐਂਡ ਕੰਪਨੀ ਲਈ ਟੀ-20 ਤੋਂ ਟੈਸਟ ਫਾਰਮੈਟ ਵਿੱਚ ਆਉਣਾ ਆਸਾਨ ਨਹੀਂ ਹੋਵੇਗਾ। ਟੀਮ ਇੰਡੀਆ ਦੂਜੀ ਵਾਰ WTC ਫਾਈਨਲ ਖੇਡਣ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2021 ਵਿੱਚ ਫਾਈਨਲ ਵਿੱਚ ਥਾਂ ਬਣਾਈ ਸੀ ਜਿੱਥੇ ਨਿਊਜ਼ੀਲੈਂਡ ਨੇ ਉਸ ਨੂੰ 8 ਵਿਕਟਾਂ ਨਾਲ ਹਰਾਇਆ ਸੀ।

ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਰੋਮਾਂਚਕ ਹੋਣ ਦੀ ਉਮੀਦ ਹੈ। ਹਾਲ ਹੀ ਵਿੱਚ ਜੀਓ ਸਿਨੇਮਾ ‘ਤੇ ਆਈਪੀਐਲ ਦੀ ਲਾਈਵ ਸਟ੍ਰੀਮਿੰਗ ਹੋਈ। ਪਰ ਕ੍ਰਿਕਟ ਪ੍ਰਸ਼ੰਸਕਾਂ ਨੂੰ WTC ਫਾਈਨਲ ਲਈ ਚੈਨਲ ਬਦਲਣਾ ਹੋਵੇਗਾ। ਰੋਹਿਤ ਸ਼ਰਮਾ ਆਪਣੀ ਕਪਤਾਨੀ ਵਿੱਚ ਦੂਜੀ ਵਾਰ ਕਿਸੇ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਟੀਮ ਦੀ ਅਗਵਾਈ ਕਰ ਰਹੇ ਹਨ।