ਕਪਿਲ ਸ਼ਰਮਾ ਪਹੁੰਚੇ ED ਕੋਲ, ਕਾਮੇਡੀਅਨ ਨੇ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ‘ਤੇ ਲਗਾਇਆ ਧੋਖਾਧੜੀ ਦਾ ਦੋਸ਼

ਕਪਿਲ ਸ਼ਰਮਾ ਪਹੁੰਚੇ ED ਕੋਲ, ਕਾਮੇਡੀਅਨ ਨੇ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ‘ਤੇ ਲਗਾਇਆ ਧੋਖਾਧੜੀ ਦਾ ਦੋਸ਼

ਕਪਿਲ ਸ਼ਰਮਾ ਨੇ ਦਿਲੀਪ ਨੂੰ 5.31 ਕਰੋੜ ਰੁਪਏ (ਟੈਕਸ ਸਮੇਤ) ਅਦਾ ਕੀਤੇ। ਹਾਮਿਦ ਨੇ ਕਿਹਾ ਕਿ ਡੀਸੀ ਡਿਜ਼ਾਈਨ ਪ੍ਰਾਈਵੇਟ ਲਿਮਟਿਡ (ਦਿਲੀਪ ਛਾਬੜੀਆ ਦੀ ਕੰਪਨੀ) ਕਪਿਲ ਨੂੰ ਵੈਨਿਟੀ ਵੈਨ ਮੁਹੱਈਆ ਨਹੀਂ ਕਰਵਾ ਸਕੀ ਅਤੇ ਉਸਨੇ 5.31 ਕਰੋੜ ਰੁਪਏ ਵੀ ਵਾਪਸ ਨਹੀਂ ਕੀਤੇ।

ਕਪਿਲ ਸ਼ਰਮਾ ਦੀ ਕਾਮੇਡੀ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਕਾਮੇਡੀਅਨ-ਅਦਾਕਾਰ ਕਪਿਲ ਸ਼ਰਮਾ ਨੇ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਕਢਵਾਉਣ ਅਤੇ ਉਨ੍ਹਾਂ ਦੇ 5.31 ਕਰੋੜ ਰੁਪਏ ਵਾਪਸ ਨਾ ਕਰਨ ਦਾ ਦੋਸ਼ ਲਗਾਇਆ ਹੈ।ਮੁਹੰਮਦ ਹਾਮਿਦ, ਜੋ ਕਪਿਲ ਦੇ ਪ੍ਰਤੀਨਿਧੀ ਹਨ, ਨੇ ਮਨੀ ਲਾਂਡਰਿੰਗ ਮਾਮਲੇ ‘ਚ ਦਿਲੀਪ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕਪਿਲ ਤੋਂ ਇਲਾਵਾ ਛਾਬੜੀਆ ‘ਤੇ ਕਈ ਹੋਰ ਮਸ਼ਹੂਰ ਹਸਤੀਆਂ ਨਾਲ ਧੋਖਾਧੜੀ ਕਰਨ ਦੇ ਵੀ ਇਲਜ਼ਾਮ ਹਨ।

ਮੁਹੰਮਦ ਹਾਮਿਦ (ਕਪਿਲ ਦੇ ਪ੍ਰਤੀਨਿਧੀ) ਦੁਆਰਾ ਦਿੱਤੇ ਗਏ ਬਿਆਨ ਅਨੁਸਾਰ ਕਪਿਲ ਸ਼ਰਮਾ ਨੇ ਦਸੰਬਰ 2016 ਵਿੱਚ ਇੱਕ ਕਸਟਮਾਈਜ਼ਡ ਵੈਨਿਟੀ ਵੈਨ ਆਰਡਰ ਕਰਨ ਲਈ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਨਾਲ ਸੰਪਰਕ ਕੀਤਾ ਸੀ। ਉਸ ਸਮੇਂ ਵੈਨਿਟੀ ਵੈਨ (ਟੈਕਸ ਨੂੰ ਛੱਡ ਕੇ) ਦੀ ਕੀਮਤ ਕਰੀਬ 4.5 ਕਰੋੜ ਰੁਪਏ ਸੀ। ਮਾਰਚ 2017 ਵਿੱਚ, K9 ਪ੍ਰੋਡਕਸ਼ਨ ਅਤੇ ਦਿਲੀਪ ਛਾਬੜੀਆ ਦੀ ਡੀਸੀ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਵਿਚਕਾਰ ਇੱਕ ਸੌਦਾ ਹੋਇਆ ਸੀ।

ਕਪਿਲ ਸ਼ਰਮਾ ਨੇ ਦਿਲੀਪ ਨੂੰ 5.31 ਕਰੋੜ ਰੁਪਏ (ਟੈਕਸ ਸਮੇਤ) ਅਦਾ ਕੀਤੇ। ਹਾਮਿਦ ਨੇ ਕਿਹਾ ਕਿ ਡੀਸੀ ਡਿਜ਼ਾਈਨ ਪ੍ਰਾਈਵੇਟ ਲਿਮਟਿਡ (ਦਲੀਪ ਛਾਬੜੀਆ ਦੀ ਕੰਪਨੀ) ਕਪਿਲ ਨੂੰ ਵੈਨਿਟੀ ਵੈਨ ਮੁਹੱਈਆ ਨਹੀਂ ਕਰਵਾ ਸਕੀ। ਉਸ ਨੇ 5.31 ਕਰੋੜ ਰੁਪਏ ਵੀ ਵਾਪਸ ਨਹੀਂ ਕੀਤੇ। ਜਦੋਂ ਹਾਮਿਦ ਨੇ ਵੈਨਿਟੀ ਵੈਨ ਦੀ ਡਿਲਿਵਰੀ ਵਿੱਚ ਦੇਰੀ ਬਾਰੇ ਪੁੱਛਿਆ ਤਾਂ ਦਲੀਪ ਨੇ ਉਸ ਨੂੰ ਦੱਸਿਆ ਕਿ ਉਸ ਨੇ ਸਾਰਾ ਅੰਦਰੂਨੀ ਸਾਮਾਨ ਖਰੀਦ ਲਿਆ ਹੈ ਅਤੇ ਇਹ ਗੋਦਾਮ ਵਿੱਚ ਰੱਖਿਆ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਕਰਨ ਲਈ ਹਾਮਿਦ ਨੇ ਵੈਨ ਦੀ ਮੌਜੂਦਾ ਸਥਿਤੀ ਜਾਣਨ ਲਈ ਦਿਲੀਪ ਦੀ ਪੁਣੇ ਬ੍ਰਾਂਚ ਦਾ ਦੌਰਾ ਵੀ ਕੀਤਾ। ਜਿੱਥੇ ਦਿਲੀਪ ਨੇ ਆਪਣੇ ਵਿੱਤੀ ਸੰਕਟ ਬਾਰੇ ਦੱਸਿਆ ਅਤੇ ਕਪਿਲ ਤੋਂ ਹੋਰ ਪੈਸੇ ਮੰਗੇ। ਫਿਰ ਉਸਨੇ ਕਾਮੇਡੀਅਨ ਨੂੰ 54,20,800 ਰੁਪਏ ਦਾ ਵਾਧੂ ਹਵਾਲਾ ਭੇਜਿਆ ਅਤੇ ਵੈਨਿਟੀ ਵੈਨ ਦੀ ਡਿਲਿਵਰੀ ਲਈ ਫੰਡ ਮੰਗਿਆ।

ਜਦੋਂ ਦਿਲੀਪ ਨੇ ਕਪਿਲ ਤੋਂ ਇਹ ਪੈਸੇ ਮੰਗੇ ਤਾਂ ਕਪਿਲ ਦੇ ਮਨ ‘ਚ ਸ਼ੱਕ ਪੈਦਾ ਹੋ ਗਿਆ। ਜਦੋਂ ਕਪਿਲ ਨੇ ਦਿਲੀਪ ਛਾਬੜੀਆ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਹੀ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਦਿਲੀਪ ਨੇ ਕਪਿਲ ਨੂੰ ਮੇਲ ਭੇਜਣਾ ਸ਼ੁਰੂ ਕਰ ਦਿੱਤਾ। ਦਿਲੀਪ ਨੇ ਕਪਿਲ ‘ਤੇ ਸਮੇਂ ‘ਤੇ ਵੈਨ ਦੀ ਜਾਂਚ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਇਹੀ ਕਾਰਨ ਹੈ ਕਿ ਵੈਨਿਟੀ ਵੈਨ ਦੀ ਡਿਲੀਵਰੀ ਵਿੱਚ ਦੇਰੀ ਹੋ ਰਹੀ ਹੈ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦਿਲੀਪ ਛਾਬੜੀਆ ਖਿਲਾਫ ਦਾਇਰ ਚਾਰਜਸ਼ੀਟ ‘ਚ ਕਪਿਲ ਦੇ ਪ੍ਰਤੀਨਿਧੀ ਮੁਹੰਮਦ ਹਾਮਿਦ ਦਾ ਇਹ ਬਿਆਨ ਦਰਜ ਕੀਤਾ ਹੈ।