ਅਭਿਸ਼ੇਕ ਬਚਨ ਨਾਲ ਮੰਗਣੀ ਟੁੱਟਣ ਤੋਂ ਬਾਅਦ ਉਦਾਸ ਰਹਿੰਦੀ ਸੀ ਕਰਿਸ਼ਮਾ ਕਪੂਰ : ਧਰਮੇਸ਼ ਦਰਸ਼ਨ

ਅਭਿਸ਼ੇਕ ਬਚਨ ਨਾਲ ਮੰਗਣੀ ਟੁੱਟਣ ਤੋਂ ਬਾਅਦ ਉਦਾਸ ਰਹਿੰਦੀ ਸੀ ਕਰਿਸ਼ਮਾ ਕਪੂਰ : ਧਰਮੇਸ਼ ਦਰਸ਼ਨ

ਕਰਿਸ਼ਮਾ ਅਤੇ ਅਭਿਸ਼ੇਕ ਕੁਝ ਮਹੀਨਿਆਂ ਦੀ ਮੰਗਣੀ ਤੋਂ ਬਾਅਦ ਵਿਆਹ ਕਰਨ ਜਾ ਰਹੇ ਸਨ, ਪਰ ਇਸ ਦੌਰਾਨ ਜਯਾ ਬੱਚਨ ਨੇ ਇਕ ਸ਼ਰਤ ਰੱਖ ਦਿੱਤੀ। ਜਯਾ ਦੀ ਸ਼ਰਤ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਨੂੰਹ ਫਿਲਮਾਂ ‘ਚ ਕੰਮ ਨਹੀਂ ਕਰੇਗੀ, ਪਰ ਕਰਿਸ਼ਮਾ ਅਤੇ ਉਨ੍ਹਾਂ ਦੀ ਮਾਂ ਬਬੀਤਾ ਨੇ ਇਹ ਗੱਲ ਨਹੀਂ ਮੰਨੀ। ਇਹੀ ਕਾਰਨ ਸੀ ਕਿ ਮੰਗਣੀ ਦੇ ਬਾਵਜੂਦ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।

ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਦਾ ਵਿਆਹ ਹੋਣ ਵਾਲਾ ਸੀ, ਪਰ ਵਿਆਹ ਤੋਂ ਕੁਝ ਦਿਨ ਪਹਿਲਾ ਇਹ ਰਿਸ਼ਤਾ ਟੁੱਟ ਗਿਆ ਸੀ। ਨਿਰਦੇਸ਼ਕ ਧਰਮੇਸ਼ ਦਰਸ਼ਨ ਨੇ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਨਾਲ ‘ਹਾਂ ਮੈਨੇ ਭੀ ਪਿਆਰ ਕੀਆ ਹੈ’ ‘ਚ ਕੰਮ ਕਰਨ ‘ਤੇ ਗੱਲ ਕੀਤੀ ਹੈ। ਨਿਰਦੇਸ਼ਕ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਉਸਨੇ ਇਹ ਵੀ ਦੱਸਿਆ ਕਿ ਅਮਿਤਾਭ ਬੱਚਨ ਨੇ ਫਿਲਮ ਬਾਰੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਸਨ, ਜਦਕਿ ਜਯਾ ਬੱਚਨ ਨੂੰ ਇਹ ਫਿਲਮ ਬਹੁਤ ਪਸੰਦ ਆਈ ਸੀ। ਧਰਮੇਸ਼ ਨੇ ਦੱਸਿਆ, ਫਿਲਮ ‘ਹਾਂ ਮੈਨੇ ਭੀ ਪਿਆਰ ਕੀਆ ਹੈ’ ਹੀ ਅਜਿਹੀ ਫਿਲਮ ਹੈ, ਜਿਸ ‘ਚ ਅਭਿਸ਼ੇਕ ਅਤੇ ਕਰਿਸ਼ਮਾ ਨੇ ਪਹਿਲੀ ਵਾਰ ਇਕੱਠੇ ਕੰਮ ਕੀਤਾ ਸੀ।

ਜਦੋਂ ਦੋਵਾਂ ਨੂੰ ਫਿਲਮ ‘ਚ ਕਾਸਟ ਕੀਤਾ ਗਿਆ ਸੀ ਤਾਂ ਦੋਵੇਂ ਰਿਲੇਸ਼ਨਸ਼ਿਪ ‘ਚ ਸਨ, ਪਰ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ। ਇਸ ਕਾਰਨ ਕਰਿਸ਼ਮਾ ਕਾਫੀ ਉਦਾਸ ਰਹਿੰਦੀ ਸੀ। ਨਿਰਦੇਸ਼ਕ ਨੇ ਕਿਹਾ- ਇਸ ਤੋਂ ਪਹਿਲਾਂ ਮੈਂ ਕਰਿਸ਼ਮਾ ਨਾਲ ਰਾਜਾ ਹਿੰਦੁਸਤਾਨੀ ਵਿੱਚ ਕੰਮ ਕੀਤਾ ਸੀ। ਉਸ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਬਹੁਤ ਖੁਸ਼ ਰਹਿੰਦੀ ਸੀ, ਕੰਮ ‘ਤੇ ਪੂਰਾ ਧਿਆਨ ਦਿੰਦੀ ਸੀ। ਪਰ ਨਿੱਜੀ ਸਮੱਸਿਆਵਾਂ ਕਾਰਨ ਉਹ ‘ਹਾਂ ਮੈਨੇ ਭੀ ਪਿਆਰ ਕੀਆ ਹੈ’ ਦੀ ਸ਼ੂਟਿੰਗ ਦੌਰਾਨ ਗਵਾਚ ਜਾਂਦੀ ਸੀ।

ਕਰਿਸ਼ਮਾ ਕਪੂਰ ਅਤੇ ਅਭਿਸ਼ੇਕ ਦੀ ਪ੍ਰੇਮ ਕਹਾਣੀ ਉਦੋਂ ਵਾਪਰੀ ਜਦੋਂ ਅਦਾਕਾਰ ਨੇ ਫਿਲਮਾਂ ਵਿੱਚ ਡੈਬਿਊ ਵੀ ਨਹੀਂ ਕੀਤਾ ਸੀ। ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਦੇ ਵਿਆਹ ਦੌਰਾਨ ਦੋਹਾਂ ਦੀ ਨੇੜਤਾ ਵਧ ਗਈ ਸੀ। ਦੋਹਾਂ ਦੀ ਮੰਗਣੀ ਸਾਲ 2002 ‘ਚ ਹੋਈ ਸੀ। ਮੰਗਣੀ ਤੋਂ ਬਾਅਦ ਇੱਕ ਸਮਾਗਮ ਦੌਰਾਨ ਜਯਾ ਬੱਚਨ ਨੇ ਮੀਡੀਆ ਦੇ ਸਾਹਮਣੇ ਕਰਿਸ਼ਮਾ ਕਪੂਰ ਨੂੰ ਆਪਣੀ ਨੂੰਹ ਵਜੋਂ ਪੇਸ਼ ਕੀਤਾ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਰਿਸ਼ਤੇ ਦੇ ਟੁੱਟਣ ਦਾ ਕਾਰਨ ਖੁਦ ਜਯਾ ਹੀ ਬਣੀ।

ਕਰਿਸ਼ਮਾ ਅਤੇ ਅਭਿਸ਼ੇਕ ਕੁਝ ਮਹੀਨਿਆਂ ਦੀ ਮੰਗਣੀ ਤੋਂ ਬਾਅਦ ਵਿਆਹ ਕਰਨ ਜਾ ਰਹੇ ਸਨ, ਪਰ ਇਸ ਦੌਰਾਨ ਜਯਾ ਬੱਚਨ ਨੇ ਇਕ ਸ਼ਰਤ ਰੱਖ ਦਿੱਤੀ। ਜਯਾ ਦੀ ਸ਼ਰਤ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀ ਨੂੰਹ ਫਿਲਮਾਂ ‘ਚ ਕੰਮ ਨਹੀਂ ਕਰੇਗੀ, ਪਰ ਕਰਿਸ਼ਮਾ ਅਤੇ ਉਨ੍ਹਾਂ ਦੀ ਮਾਂ ਬਬੀਤਾ ਨੇ ਇਹ ਗੱਲ ਨਹੀਂ ਮੰਨੀ। ਇਹੀ ਕਾਰਨ ਸੀ ਕਿ ਮੰਗਣੀ ਦੇ ਬਾਵਜੂਦ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। 2002 ਵਿੱਚ ਮੰਗਣੀ ਟੁੱਟਣ ਤੋਂ ਅਗਲੇ ਹੀ ਸਾਲ, ਕਰਿਸ਼ਮਾ ਕਪੂਰ ਨੇ 2003 ਵਿੱਚ ਕਾਰੋਬਾਰੀ ਸੰਜੇ ਕਪੂਰ ਨਾਲ ਵਿਆਹ ਕਰਵਾ ਲਿਆ ਸੀ, ਕਰਿਸ਼ਮਾ ਸੰਜੇ ਦੀ ਦੂਜੀ ਪਤਨੀ ਸੀ।